ਗੁਰਦਾਸਪੁਰ 20 ਅਗਸਤ :- ਸ੍ਰੀ ਨਾਨਕ ਸਿੰਘ ਐਸ . ਐਸ. ਪੀ . ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਕੈਪ ਰੋਜਾਨਾ ( ਐਤਵਾਰ ਤੋ ਇਲਾਵਾ ) ਸਵੇਰੇ 9-00 ਵਜੇ ਤੋ ਦੁਪਿਹਰ 1-00 ਵਜੇ ਤਕ ਰਾਧਾ ਸੁਆਮੀ ਸਤਿਸੰਗ ਸੈਟਰ ਗੁਰਦਾਸਪੁਰ-2 , ਦੋਰਾਂਗਲਾ ਬਾਈਪਾਸ ਰੋਡ ਵਿਖੇ ਅੱਜ ਤੋ ਲਗਾਇਆ ਜਾ ਰਿਹਾ ਹੈ । ਉਨ੍ਹਾ ਦੱਸਿਆ ਹੈ ਕਿ ਇਥੇ ਕੋਵਿਡ ਨਿਯਮਾ ਦੀ ਪਾਲਣਾਂ ਕਰਦੇ ਹੋਏ ਆਮ ਪਬਲਿਕ ਲਈ ਬੈਠਣ ਦਾ ਪ੍ਰਬੰਧ , ਚਾਹ –ਪਾਣੀ ਦਾ ਪ੍ਰਬੰਧ , ਵਹੀਕਲ ਪਾਰਕਿੰਗ ਦਾ ਪਬੰਧ ਅਤੇ ਜੋ ਮਾਸਕ ਪਹਿਨਕੇ ਨਹੀ ਆ ਰਹੇ ਨੂੰ ਮੁਫਤ ਮਾਸਕ ਮੁਹੱਈਆ ਕੀਤੇ ਜਾ ਰਹੇ ਹਨ । ਬਜੁਰਗਾਂ ਅਤੇ ਵਿਕਲਾਂਗ ਵਿਅਕਤੀਆਂ ਲਈ ਵੀਹਲ ਚੇਅਰ ਦਾ ਪਬੰਧ ਕੀਤਾ ਗਿਆ ਹੈ । ਜਿਹੜੇ ਵਿਅਕਤੀ ਆਪ ਇਥੇ ਨਹੀ ਪਹੁੰਚ ਸਕਦੇ ਲਈ ਸੇਵਾਦਾਰਾਂ ਵੱਲੋ ਵਹੀਕਲ ਦਾ ਪਬੰਧ ਕਰਕੇ ਉਨ੍ਹਾ ਨੂੰ ਘਰਾਂ ਤੋ ਲਿਆਦਾਂ ਜਾ ਰਿਹਾ ਹੈ । ਇਹ ਕੈਪ ਸਤਿਸੰਗ ਘਰ ਦੀ ਕਮੇਟੀ , ਸੇਵਾਦਾਰਾਂ ਅਤੇ ਹੈਲਥ ਵਿਭਾਗ ਦੇ ਸਹਿਯੋਗ ਨਾਲ ਮਾਨਯੋਗ ਡਿਪਟੀ ਕਮਿਸਨਰ ਗੁਰਦਾਸਪੁਰ ਜੀ ਦੇ ਦਿਸ਼ਾ ਅਨੁਸਾਰ ਲਗਾਇਆ ਜਾ ਰਿਹਾ ਹੈ ।
Recent Posts
- ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ
- ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼
- ਪੰਜਾਬ ਬਾਗਬਾਨੀ ਰਫ਼ਤਾਨ ਲਈ ਵਿਦੇਸ਼ੀ ਬਾਜ਼ਾਰਾਂ ਵਿੱਚ ਵਧੇਰੇ ਮੌਕੇ ਤਲਾਸ਼ੇਗਾ: ਮੰਤਰੀ ਮੋਹਿੰਦਰ ਭਗਤ
- ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ ਪੰਜ ਵੈਟਰਨਰੀ ਅਫ਼ਸਰ ਨੌਕਰੀ ਤੋਂ ਬਰਖ਼ਾਸਤ
- ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਐਸ.ਡੀ.ਓ ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ
Popular Posts
November 21, 2024