ਪੰਡਿਤ ਮੋਹਨ ਲਾਲ ਐੱਸਡੀ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਨਾਲ ਮਿਲ ਕੇ ਕਰਵਾਇਆ ਪ੍ਰੋਗਰਾਮ
ਗੁਰਦਾਸਪੁਰ, 26 ਜੁਲਾਈ । ਜੈ ਹਿੰਦ ਸੇਵਾ ਕਲੱਬ ਗੁਰਦਾਸਪੁਰ ਵੱਲੋਂ ਸਥਾਨਕ ਐਸਡੀ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਨਾਲ ਮਿਲ ਕੇ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਨਲ ਆਰ ਕੇ ਸ਼ਰਮਾ ਇੰਨਚਾਰਜ ਵੈਟਰਨ ਸੈੱਲ ਤਿੱਬੜੀ ਕੈਂਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਤਹਸੀਲਦਾਰ ਤਰਸੇਮ ਲਾਲ ਅਤੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਕੋਆਰਡੀਨੇਟਰ ਮੈਡਮ ਅਲਕਾ ਰਾਵਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਪੌਦਾ ਸ਼ਹੀਦਾਂ ਦੇ ਨਾਮ ਦਾ ਲਗਾਇਆ ਗਿਆ। ਸ਼ਹੀਦ ਨਵਦੀਪ ਸਿੰਘ, ਸ਼ਹੀਦ ਨਿਰਮਲ ਸਿੰਘ, ਸ਼ਹੀਦ ਸੁਖਵਿੰਦਰ ਸਿੰਘ ਸੈਨੀ ਅਤੇ ਸ਼ਹੀਦ ਨਰੇਸ਼ ਸਲਾਰੀਆ ਦੇ ਪਰਵਾਰਿਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾਕਟਰ ਨਿਰੂ ਸ਼ਰਮਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਨਮਨ ਕਰਦੀਆਂ ਉਨ੍ਹਾਂ ਦੀ ਬਹਾਦਰੀ ਦਾ ਗੁਣਗਾਨ ਕੀਤਾ। ਮੁੱਖ ਮਹਿਮਾਨ ਕਰਨਲ ਆਰ ਕੇ ਸ਼ਰਮਾ ਅਤੇ ਆਏ ਹੋਏ ਮਹਿਮਾਨਾਂ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰੋਪੇ ਭੇਂਟ ਕਰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੈ ਹਿੰਦ ਸੇਵਾ ਕਲੱਬ ਦੇ ਪ੍ਰਧਾਨ ਨਰੇਸ਼ ਕਾਲੀਆ, ਸੰਦੀਪ ਕੁਮਾਰ, ਰੋਬਿਨ ਸਿੰਘ ਅਤੇ ਐਸ ਡੀ ਕਾਲਜ ਹਿੰਦੀ ਵਿਭਾਗ ਦੇ ਪ੍ਰੋਫੈਸਰ ਪੂਨੀਤਾ ਸਹਿਗਲ, ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਫੈਸਰ ਦਲਜਿੰਦਰ ਕੋਰ ਹਾਜ਼ਰ ਸਨ।