Close

Recent Posts

PUNJAB FLOODS ਗੁਰਦਾਸਪੁਰ ਪੰਜਾਬ

ਕੱਲ੍ਹ ਸ਼ਨਿਚਰਵਾਰ 24 ਜੁਲਾਈ ਨੂੰ ਜ਼ਿਲ੍ਹੇ ਅੰਦਰ 14,500 ਵੈਕਸੀਨ ਲਗਾਉਣ ਲਈ ਚਲਾਈ ਜਾਵੇਗੀ ਵਿਸ਼ੇਸ ਮੁਹਿੰਮ-ਡਿਪਟੀ ਕਮਿਸ਼ਨਰ

ਕੱਲ੍ਹ ਸ਼ਨਿਚਰਵਾਰ 24 ਜੁਲਾਈ ਨੂੰ ਜ਼ਿਲ੍ਹੇ ਅੰਦਰ 14,500 ਵੈਕਸੀਨ ਲਗਾਉਣ ਲਈ ਚਲਾਈ ਜਾਵੇਗੀ ਵਿਸ਼ੇਸ ਮੁਹਿੰਮ-ਡਿਪਟੀ ਕਮਿਸ਼ਨਰ
  • PublishedJuly 23, 2021

ਗੁਰਦਾਸਪੁਰ, 23 ਜੁਲਾਈ (ਮੰਨਨ ਸੈਣੀ)। ਕੱਲ੍ਹ 24 ਜੁਲਾਈ ਦਿਨ ਸ਼ਨਿਚਰਵਾਰ ਨੂੰ ਜ਼ਿਲ੍ਹੇ ਅੰਦਰ ਕੋਵਿਡ ਵਿਰੋਧੀ ਵੈਕਸ਼ੀਨੇਸ਼ਨ ਲਗਾਉਣ ਲਈ ਵਿਸ਼ੇਸ ਮੁਹਿੰਮ ਵਿੱਢੀ ਜਾਵੇਗੀ, ਜਿਸ ਤਹਿਤ ਇਕ ਦਿਨ ਵਿੱਚ 14,500 ਵੈਕਸੀਨ ਲਗਾਈ ਜਾਵੇਗੀ।

ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋ ਸਿਵਲ ਤੇ ਸਿਹਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਅੰਦਰ ਵੈਕਸ਼ੀਨੇਸ਼ਨ ਲਗਾਉਣ ਲਈ ਵਿਸ਼ੇਸ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸਵੇਰੇ ਜਿਲੇ ਗੁਰਦਾਸਪੁਰ ਅੰਦਰ ਇੱਕੋ ਦਿਨ 14,500 ਵੈਕਸ਼ੀਨੇਸ਼ਨ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ, ਟੀਚੇ ਨੂੰ ਪੂਰਾ ਕਰਨ ਲਈ ਵੱਖ-ਵੱਖ ਪੱਧਰ ਤੇ ਉੱਚ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਵੈਕਸੀਨੇਸ਼ਨ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ। 18 ਸਾਲ ਜਾਂ 18 ਸਾਰੇ ਤੋ ਵੱਧ ਉਮਰ ਵਾਲਾ ਕੋਈ ਵੀ ਵਿਅਕਤੀ ਵੈਕਸੀਨ ਲਗਾ ਸਕਦਾ ਹੈ।

Written By
The Punjab Wire