ਗੁਰਦਾਸਪੁਰ, 20 ਜੁਲਾਈ (ਮੰਨਨ ਸੈਣੀ)। ਕੇਂਦਰ ਸਰਕਾਰ ਵੱਲੋਂ ਕੋਵਿਡ ਵੈਕਸੀਨ ਦੇ ਮਾੜੇ ਪਰਬੰਧਨ ਦਾ ਨੁਕਸਾਨ ਪੰਜਾਬ ਨੂੰ ਭੁਗਤਨਾ ਪੈ ਰਿਹਾ ਹੈ। ਰੋਜ਼ਾਨਾ 6 ਲੱਖ ਟੀਕੇ ਲਾਉਣ ਵਾਲਾ ਪੰਜਾਬ ਅੱਜ ਵੈਕਸੀਨ ਦੇ ਇੰਤਜ਼ਾਰ ਵਿੱਚ ਬੈਠਾ ਹੈ। ਕੇਂਦਰ ਸਰਕਾਰ ਵੱਲੋਂ ਹਰ ਕਿਸੇ ਨੂੰ ਮੁਫ਼ਤ ਵੈਕਸੀਨ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੈ। ਇਹ ਕਹਿਣਾ ਹੈ ਗੁਰਦਾਸਪੁਰ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ।
ਬਾਜਵਾ ਦਾ ਕਹਿਣਾ ਹੈ ਕੀ ਉਹ ਇਸ ਮੁੱਦੇ ਉੱਤੇ ਕੇਂਦਰ ਸਰਕਾਰ ਨੂੰ ਸਵਾਲ ਕਰਨਾ ਉਹਣਾਂ ਦੀ ਜ਼ਿਮੇਵਾਰੀ ਬਣਦੀ ਹੈ। ਰਾਜ ਸਭਾ ਵਿਚ ‘Zero Hour’ ਦੌਰਾਨ ਇਸ ਪੂਰੇ ਹਫ਼ਤੇ ਇਸ ਅਹਿਮ ਮੁੱਦੇ ਨੂੰ ਸਦਨ ਵਿਚ ਚੁੱਕਣ ਦੀ ਪੂਰੀ ਕੋਸ਼ਿਸ਼ ਰਹੇਗੀ।
Zero Hour ਸੰਸਦ ਵਿਚ Question Hour ਦੇ ਤੁਰੰਤ ਬਾਅਦ ਦਾ ਸਮਾਂ ਹੁੰਦਾ ਹੈ ਜੋ 12 ਵਜੇ ਸ਼ੁਰੂ ਹੁੰਦਾ ਹੈ। ਇਸ ਦੌਰਾਨ ਮੈਂਬਰ ਸਪੀਕਰ ਨੂੰ ਨੋਟਿਸ ਦੇ ਕੇ, ਕੋਈ ਵੀ ਜਰੂਰੀ ਵਿਸ਼ੇ ‘ਤੇ ਵਿਚਾਰ ਵਟਾਂਦਰਾ ਕਰ ਸਕਦੇ ਹਨ।
ਕੋਵਿਡ ਪਰਬੰਧਨ ਵਿਸ਼ਵ ਭਰ ਦੇ ਦੇਸ਼ਾਂ ਲਈ ਇਕ ਚੁਣੌਤੀ ਹੈ। ਇਸ ਨਾਲ ਇਮਾਨਦਾਰੀ ਨਾਲ ਨਿਪਟਣਾ ਸਾਡੀ ਜਿੰਮੇਵਾਰੀ ਬਣਦੀ ਹੈ।
ਲੋਕਾਂ ਦੇ ਨੁਮਾਇੰਦੇ ਹੋਣ ਦੇ ਨਾਤੇ ਵੈਕਸੀਨ ਦੀ ਸਪਲਾਈ ਦਾ ਇਹ ਅਹਿਮ ਮੁੱਦਾ ਮੇਰੇ ਵੱਲੋਂ ਰਾਜ ਸਭਾ ਦੇ ਵਿੱਚ ਅੱਜ ਰੱਖਿਆ ਜਾਣਾ ਸੀ ਪਰ ਸੰਸਦ ਵਿੱਚ ਹੋਰ ਪਾਰਟੀਆਂ ਵੱਲੋਂ ਵੀ ਵੱਖ-ਵੱਖ ਮੁੱਦੇ ਉਠਾਉਣ ਕਾਰਣ ਸਭਾਪਤੀ ਜੀ ਵੱਲੋਂ ਅੱਜ ਦੀ ਸੰਸਦ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ। ਜਦੋਂ ਤੱਕ ਇਸ ਮੁੱਦੇ ਦਾ ਕੋਈ ਹੱਲ ਨਹੀਂ ਨਿਕਲੇਗਾ ਮੈਂ ਲਗਾਤਾਰ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੰਸਦ ਵਿੱਚ ਬੁਲੰਦ ਕਰਦਾ ਰਹਾਂਗਾ।