ਕੈਪਟਨ ਦੀ ਦੋ ਟੁੱਕ, ਜੱਦ ਤੱਕ ਮਾਫੀ ਨਹੀ ਤੱਦ ਤੱਕ ਮਿਲਣੀ ਨਹੀ, ਸਿੱਧੂ ਨੂੰ ਮਿਲਣ ਦਾ ਕੋਈ ਸਮਾਂ ਨਹੀਂ ਹੋਇਆ ਤੈਅ
ਗੁਰਦਾਸਪੁਰ,20 ਜੁਲਾਈ,2021 : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਿਚਕਾਰ ਡੈਡਲੌਕ ਕਾਇਮ ਹੈ ਅਤੇ ਇਕ ਦੋਰਾਨ ਕੈਪਟਨ ਨੇ ਦੋ ਟੁੱਕ ਗੱਲ ਕਹੀ ਹੈ ਕਿ ਜਦ ਤਕ ਮਾਫੀ ਨਹੀਂ ਮੰਗੀ ਜਾਂਦੀ ਤੱਦ ਤੱਕ ਕੋਈ ਮੀਟਿੰਗ ਨਹੀਂ। ਕੈਪਟਨ ਦੇ ਮੀਡਿਆ ਸਲਾਹਕਾਰ ਨੇ ਟ੍ਵੀਟ ਕਰ ਦਸਿਆ ਕਿ ਦੋਵਾਂ ਲੀਡਰਾਂ ਵਿਚਾਲੇ ਮੀਟਿੰਗ ਦਾ ਕੋਈ ਵੀ ਸਮਾਂ ਤੈਅ ਨਹੀਂ ਹੋਇਆ।ਮੁੱਖ ਮੰਤਰੀ ਸਿੱਧੂ ਅੱਗੇ ਰੱਖੀ ਆਪਣੀ ਸ਼ਰਤ ਤੇ ਕਾਇਮ ਨੇ।
