ਗੁਰਦਾਸਪੁਰ, 14 ਜੁਲਾਈ , 2021: ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਦੇ ਕੇਸ ਵਿਚੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਕੱਢਣ ਦਾ ਮੁੱਦਾ ਉਠਾਏ ਜਾਣ ਤੇ ਮੀਡੀਆ ਦੇ ਇੱਕ ਹਿੱਸੇ ਵਿਚ ਪਬਲਿਸ਼ ਰਿਪੋਰਟਾਂ ਤੇ ਟਿੱਪਣੀ ਕਰਦੇ ਹੋਏ ਐੱਸ.ਆਈ.ਟੀ. ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ ਕਿ ਡੇਰਾ ਮੁਖੀ ਦਾ ਨਾਂ ਇਸ ਕੇਸ ਚੋਂ ਕੱਢਿਆ ਗਿਆ ਹੈ। ਐੱਸ.ਆਈ.ਟੀ. ਮੁਖੀ ਅਤੇ ਆਈ ਜੀ ਬਾਰਡਰ ਐਸ ਪੀ ਐਸ ਪਰਮਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਾਹਰ ਕੱਢੇ ਜਾਣ ਦਾ ਸਵਾਲ ਨਹੀਂ ਭਾਵੇਂ ਉਹ ਕੋਈ ਵੀ ਕਿਓਂ ਨਾ ਹੋਵੇ।
ਆਈਜੀ ਪਰਮਾਰ ਨੇ ਕਿਹਾ ਕਿ ਪਹਿਲੀ ਗੱਲ ਅਜੇ ਇਹ ਜਾਂਚ ਮੁਕੰਮਲ ਨਹੀਂ ਹੋਈ । ਇਸ ਕੇਸ ਦਾ ਅਜੇ ਪਹਿਲਾ ਚਲਾਨ ਸਿਰਫ਼ ਉਨ੍ਹਾਂ 6 ਦੋਸ਼ੀਆਂ ਦੇ ਖ਼ਿਲਾਫ਼ ਦਾਇਰ ਕੀਤਾ ਗਿਆ ਹੈ ਜੋ ਗ੍ਰਿਫ਼ਤਾਰ ਕੀਤੇ ਗਏ ਸਨ। ਦੂਜੀ ਗੱਲ ਇਸੇ ਕੇਸ ਵਿਚ ਅਜੇ ਤਿੰਨ ਮੁੱਖ ਦੋਸ਼ੀ ਡੇਰਾ ਪ੍ਰੇਮੀ ਭਗੌੜੇ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਹੋਵੇਗੀ ਉਨ੍ਹਾਂ ਨੇ ਇਹ ਜੁਰਮ ਕਿਸ ਦੇ ਇਸ਼ਾਰੇ ਤੇ ਜਾਣ ਕਿਸ ਦੀ ਮਿਲੀ ਭੁਗਤ ਨਾਲ ਕੀਤਾ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ।
ਪਰਮਾਰ ਨੇ ਨੇ ਅੱਗੇ ਕਿਹਾ ਕਿ ਇਹ ਚਲਾਨ ਸਿਰਫ਼ ਇੱਕ ਕੇਸ ਭਾਵ ਐਫ ਆਈ ਆਰ ਨੰਬਰ 128 ਵਿਚ ਵਿਚ ਹੀ ਪੇਸ਼ ਕੀਤਾ ਗਿਆ ਹੈ ਕਿਉਂਕਿ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ 60 ਦਿਨ ਦੇ ਅੰਦਰ ਚੱਲਣ ਪੇਸ਼ ਕਰਨਾ ਲਾਜ਼ਮੀ ਹੁੰਦਾ ਹੈ। ਇਸ ਕੇਸ ਵਿਚ ਅਜੇ ਜਾਂਚ ਜਾਰੀ ਹੈ , ਮੁੱਖ ਦੋਸ਼ੀਆਂ ਭਗੌੜਿਆਂ ਦੀ ਗ੍ਰਿਫ਼ਤਾਰੀ ਵੀ ਬਾਕੀ ਹੈ ਅਤੇ ਜਾਂਚ ਵਿਚ ਜਿਸ ਕਿਸੇ ਦਾ ਨਾਂ ਸਾਹਮਣੇ ਆਵੇਗਾ ਉਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਸੇ ਦੋਸ਼ੀ ਨੂੰ ਨਹੀਂ ਛੱਡਿਆ ਜਾਵੇਗਾ। ਆਈਜੀ ਨੇ ਕਿਹਾ ਕਿ ਢੁਕਵੇਂ ਸਮੇਂ ਅਨੁਸਾਰ ਇਸ ਕੇਸ ਵਿਚ ਵੀ ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਜਾਣਗੇ .
ਉਨ੍ਹਾਂ ਦੱਸਿਆ ਕਿ ਬਰਗਾੜੀ ਅਤੇ ਜਵਾਹਰ ਸਿੰਘ ਵਾਲਾ ਨਾਲ ਸਬੰਧ ਕੁਲ ਤਿੰਨ ਕੇਸ ਸਨ ਅਤੇ ਤਿੰਨਾਂ ਦੀ ਜਾਂਚ ਜਾਰੀ ਹੈ ਅਤੇ ਅਜੇ ਕਿਸੇ ਵੀ ਦੋਸ਼ੀ ਤੋਂ ਪੁੱਛਗਿੱਛ ਕਰਨ ਅਤੇ ਉਸ ਖ਼ਿਲਾਫ਼ ਕਾਰਵਾਈ ਦਾ ਰਾਹ ਖੁੱਲ੍ਹਾ ਹੈ .
ਉਨ੍ਹਾਂ ਕਿਹਾ ਕਿ 128 ਨੰਬਰ ਐਫ ਆਈ ਆਰ ਸਬੰਧੀ ਪੇਸ਼ ਕੀਤਾ ਗਿਆ ਪਹਿਲਾਂ ਚਲਾਨ ਇੱਕ ਜਨਤਕ ਡਾਕੂਮੈਂਟ ਹੈ . ਉਨ੍ਹਾਂ ਅਪੀਲ ਕੀਤੀ ਕਿ ਇਸ ਨੂੰ ਪੜ੍ਹੇ ਅਤੇ ਘੋਖੇ ਬਿਨਾਂ ਇਸ ਕੇਸ ਦੇ ਸਟੇਟਸ ਬਾਰੇ ਕੂਈ ਵੀ ਟਿੱਪਣੀ ਜਾਂ ਰਿਪੋਰਟ ਨਹੀਂ ਕਰਨੀ ਚਾਹੀਦੀ ਭਾਵ ਚੱਲਣ ਵਿਚਲੇ ਤੱਥ ਜਾਣੇ ਅਤੇ ਸਦੀ ਪੁਸ਼ਟੀ ਕੀਤੇ ਬਿਨਾਂ ਕੋਈ ਰਿਪੋਰਟ ਪਬਲਿਸ਼ ਨਾ ਕਰੋ .
ਪਰਮਾਰ ਨੇ ਇਹ ਵੀ ਅਪੀਲ ਕੀਤੀ ਕਿ ਇਸ ਨੂੰ ਇੱਕ ਜੁਡੀਸ਼ੀਅਲ ਟਰਾਇਲ ਅਤੇ ਇਸੇ ਭਵਨਾਂ ਵਿਚ ਹੀ ਲਿਆ ਜਾਵੇ. ਉਨ੍ਹਾਂ ਸਪਸ਼ਟ ਕੀਤਾ ਕਿ ਇਸ ਜਾਂਚ ਸਬੰਧੀ ਆਈਸ ਆਈ ਟੀ ਡੀ ਕੰਮ ਵਿਚ ਕਿਸੇ ਦੀ ਵੀ ਦਖ਼ਲਅੰਦਾਜ਼ੀ ਨਹੀਂ ਹੈ ।