ਜ਼ਿਲੇ ਅੰਦਰ ਗਠਿਤ 272 ਟੀਮਾਂ ਅਤੇ ਸਿਵਲ ਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਲਗਾਏ ਗਏ ਮੈਗਾ ਵੈਕਸ਼ੀਨੇਸ਼ਨ ਕੈਂਪਾਂ ਵਿਚ ਲੋਕਾਂ ਦਿੱਤਾਂ ਭਰਵਾਂ ਸਹਿਯੋਗ
ਡਿਪਟੀ ਕਮਿਸ਼ਨਰ ਵਲੋਂ ਜ਼ਿਲਾ ਵਾਸੀਆਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ
ਕੋਰੋਨਾ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਵੈਕਸਸ਼ੀਨੇਸ਼ਨ ਬਹੁਤ ਜਰੂਰੀ-ਡਿਪਟੀ ਕਮਿਸ਼ਨਰ
ਗੁਰਦਾਸਪੁਰ, 3 ਜੁਲਾਈ ( ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲੇ ਅੰਦਰ ਇਕੋ ਦਿਨ ਵਿਚ ਰਿਕਾਰਡ 40,000 ਕੋਵਿਡ ਵਿਰੋਧੀ ਵੈਕਸੀਨ ਲਗਾਈ ਗਈ ਤੇ ਲੋਕਾਂ ਵਲੋਂ ਵੈਕਸੀਨ ਲਗਾਉਣ ਲਈ ਬਹੁਤ ਉਤਸ਼ਾਹ ਦਿਖਾਈ ਦਿੱਤਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਿਲੇ ਗੁਰਦਾਸਪੁਰ ਨੂੰ 28,000 ਵੈਕਸੀਨ ਲਗਾਉਣ ਦਾ ਟੀਚਾ ਦਿੱਤਾ ਗਿਆ ਸੀ ਪਰ ਗੁਰਦਾਸਪੁਰੀਆਂ ਨੇ ਰਿਕਾਰਡ 40, 000 ਵੈਕਸੀਨ ਲਗਵਾਈ।
ਇਸ ਮੌਕੇ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਅੰਦਰ ਵੈਕਸੀਨ ਲਗਾਉਣ ਲਈ ਵੈਕਸੀਨ ਲਗਾਉਣ ਦੇ ਟੀਚੇ ਦਿੱਤੇ ਗਏ ਸਨ, ਜਿਸ ਨੂੰ ਮੁੱਖ ਰੱਖਦਿਆਂ ਜਿਲੇ ਅੰਦਰ 272 ਟੀਮਾਂ ਦਾ ਗਠਨ ਕੀਤਾ ਗਿਆ ਤੇ ਸਿਵਲ ਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਗਿਆ। ਜਿਨਾਂ ਵਲੋਂ ਪੂਰੀ ਮਿਹਨਤ ਨਾਲ ਦਿੱਤੇ ਗਏ 28 ਹਜ਼ਾਰ ਟੀਚੇ ਨੂੰ ਨਾ ਕੇਵਲ ਹਾਸਲ ਕੀਤਾ ਗਿਆ ਕਿ ਬਲਕਿ ਰਿਕਾਰਡ 40 ਹਜਾਰ ਵੈਕਸੀਨ ਲਗਾਈ ਗਈ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਵਲੋਂ ਦਿੱਤੇ ਗਏ ਭਰਪੂਰ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਤੋਂ ਬਚਾਅ ਲਈ ਵੈਕਸੀਸ ਲਗਾਉਣ ਬਹੁਤ ਜਰੂਰੀ ਹੈ ਅਤੇ ਇਸ਼ ਗੱਲ ਨੂੰ ਸਵੀਕਾਰ ਕਰਦੇ ਹੋਏ ਲੋਕਾਂ ਨੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਪੂਰਨ ਸਹਿਯੋਗ ਕੀਤਾ। ਉਨਾਂ ਦੱਸਿਆ ਕਿ 18 ਸਾਲ ਜਾਂ 18 ਸਾਲ ਤੋਂ ਉੱਪਰ ਉਮਰ ਦਾ ਹਰ ਵਿਅਕਤੀ ਵੈਕਸੀਨ ਲਗਾਉਣ ਲਈ ਯੋਗ ਹੈ ਅਤੇ ਉਨਾਂ ਨੂੰ ਪੂਰੀ ਆਸ ਹੈ ਕਿ ਜਿਹੜੇ ਲੋਕਾਂ ਨੇ ਅਜੇ ਤਕ ਵੈਕਸੀਨ ਨਹੀਂ ਲਗਾਈ, ਉਹ ਵੈਕਸੀਨ ਜਰੂਰ ਲਗਵਾਉਣਗੇ।
ਡਿਪਟੀ ਕਮਿਸ਼ਨਰ ਨੇ ਅੱਜ ਦੇ ਮੈਗਾ ਵੈਕਸੀਨੇਸ਼ਨ ਕੈਂਪਾਂ ਲਈ ਸਮੂਹ ਸਿਵਲ ਤੇ ਸਿਹਤ ਅਧਿਕਾਰੀਆਂ ਵਲੋਂ ਕੀਤੇ ਗਏ ਅਣਥੱਕ ਯਤਨਾਂ ਦੀ ਸਰਾਹਨਾ ਕਰਦਿਆਂ ਕਿ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਪੂਰੀ ਮਿਹਨਤ ਤੇ ਤਨਦੇਹੀ ਨਾਲ ਅੱਜ ਦੇ ਮਿਸ਼ਨ ਨੂੰ ਕਾਮਯਾਬ ਕੀਤਾ ਅਤੇ ਮਿਲੇ ਟਾਸਕ ਨੂੰ ਸਫਲਤਾਪੂਰਵਕ ਸੰਪੰਨ ਕੀਤਾ।
ਇਸ ਤੋ ਪਹਿਲਾਂ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਏ ਇਸ ਮਹਾਂਮੈਗਾ ਕੈਂਪਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਖੁਦ ਵੱਖ-ਵੱਖ ਵੈਕਸ਼ੀਨੇਸ਼ਨ ਸੈਂਟਰਾਂ ਪਨਿਆੜ, ਅਵਾਂਖਾ, ਬਹਿਰਾਮਪੁਰ, ਗਾਹਲੜੀ, ਰਣਜੀਤ ਬਾਗ ਅਤੇ ਦੋਰਾਂਗਲਾ ਆਦਿ ਪੁਹੰਚੇ ਤੇ ਚੱਲ ਰਹੇ ਵੈਕਸੀਨੇਸ਼ਨ ਡਰਾਈਵ ਦਾ ਜਾਇਜ਼ਾ ਲਿਆ। ਉਨਾਂ ਦੱਸਿਆ ਕਿ ਲੋਕਾਂ ਵਿਚ ਵੈਕਸੀਨ ਲਗਾਉਣ ਲਈ ਉਤਸ਼ਾਹ ਸੀ ਅਤੇ ਲੋਕਾਂ ਵਲੋਂ ਸਾਰੇ ਖਦਸ਼ੇ ਦਰਕਿਨਾਰ ਕਰਦੇ ਹੋਏ ਵੈਕਸੀਨ ਲਗਾਈ। ਗਈ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ, ਜਿਨਾਂ ਲੋਕਾਂ ਨੇ ਅਜੇ ਤਕ ਵੈਕਸੀਨ ਨਹੀਂ ਲਗਾਈ, ਉਨਾਂ ਨੂੰ ਵੈਕਸੀਨ ਲਗਾਉਣ ਲਈ ਪ੍ਰੇਰਿਤ ਕਰਨ ਅਤੇ ਵੈਕਸੀਨ ਲਗਾਵਉਣ। ਵੈਕਸੀਨ ਪਹਿਲਾਂ ਦੀ ਤਰਾਂ ਜਿਸ ਤਰਾਂ ਪਹਿਲਾਂ ਵੈਕਸ਼ੀਨੇਸ਼ਨ ਸੈਂਟਰਾਂ ਵਿਚ ਲੱਗ ਰਹੀ ਸੀ , ਉਨਾਂ ਵਿਚ ਨਿਰੰਤਰ ਲੱਗੇਗੀ।