ਗੁਰਦਾਸਪੁਰ

ਜੈ ਹਿੰਦ ਸੇਵਾ ਕਲੱਬ ਵੱਲੋਂ ਬਿਰਧ ਆਸ਼ਰਮ ਵਿਖੇ ਪੌਦੇ ਲਗਾ ਕੇ ਮਨਾਇਆ ਵਾਤਾਵਰਣ ਦਿਵਸ

ਜੈ ਹਿੰਦ ਸੇਵਾ ਕਲੱਬ ਵੱਲੋਂ ਬਿਰਧ ਆਸ਼ਰਮ ਵਿਖੇ ਪੌਦੇ ਲਗਾ ਕੇ ਮਨਾਇਆ ਵਾਤਾਵਰਣ ਦਿਵਸ
  • PublishedJune 5, 2021

 ਗੁਰਦਾਸਪੁਰ, 5 ਅਪਰੈਲ (ਕੁਮਾਰ)। ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਜੈ ਹਿੰਦ ਸੇਵਾ ਕਲੱਬ ਗੁਰਦਾਸਪੁਰ ਵੱਲੋਂ ਸਥਾਨਕ ਹੈਲਪ ਏਜ ਇੰਡੀਆ ਬਿਰਧ ਆਸ਼ਰਮ ਵਿਖੇ ਸਟਾਫ ਅਤੇ ਬੁਜ਼ੁਰਗਾਂ ਨਾਲ ਮਿਲ ਕੇ ਪੌਦੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ। ਇਸ ਮੌਕੇ ਨਿੰਮ ਅਨਾਰ ਅਤੇ ਅੰਬ ਦੇ ਪੌਦੇ ਲਗਾਏ ਗਏ। ਕਲੱਬ ਦੇ ਪ੍ਰਧਾਨ ਨਰੇਸ਼ ਕਾਲੀਆ ਨੇ ਕਿਹਾ ਕਿ ਕਲੱਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪੌਦੇ ਲਗਾ ਕੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਹੈਲਪ ਏਜ ਇੰਡੀਆ ਬਿਰਧ ਆਸ਼ਰਮ ਦੇ ਮੈਨੇਜਰ ਮੈਡਮ ਅਰਪਨਾ ਸ਼ਰਮਾ ਵੱਲੋਂ ਵਾਤਾਵਰਣ ਦਿਵਸ ਮੌਕੇ ਕਲੱਬ ਵੱਲੋਂ ਜੋ ਪੌਦੇ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ ਉਹ ਪ੍ਰਸੰਸਾਯੋਗ ਹੈ ਅਤੇ ਸਮੇਂ ਦੀ ਮੁੱਖ ਲੋੜ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸਵਤੰਤਰ ਸ਼ਰਮਾ ਜੈ ਹਿੰਦ ਸੇਵਾ ਕਲੱਬ ਵੱਲੋਂ ਸੰਦੀਪ ਸ਼ਰਮਾ, ਰਾਕੇਸ਼ ਕੁਮਾਰ ਬਬਲੂ, ਅਵਤਾਰ ਸਿੰਘ, ਰੋਬਿਨ ਸਿੰਘ, ਸਿਵਨੰਦਨ ਸ਼ਰਮਾ ਹਾਜ਼ਰ ਸਨ।

Written By
The Punjab Wire