ਕੋਵਿਡ ਵਿਰੋਧੀ ਟੀਕਾ ਲਗਾਉਣ ਨਾਲ ਅਸੀ ਖੁਦ ਅਤੇ ਹੋਰਾਂ ਨੂੰ ਸੁਰਖਿਅਤ ਰੱਖ ਸਕਦੇ ਹਾਂ- ਨਵਦੀਪ ਕੌਰ ਗਿੱਲ
ਗੁਰਦਾਸਪੁਰ, 25 ਮਈ ( ਮੰਨਨ ਸੈਣੀ ) ਸ੍ਰੀਮਤੀ ਰਮੇਸ਼ ਕੁਮਾਰੀ ਜਿਲਾ ਅਤੇ ਸ਼ੈਸ਼ਨ ਜੱਜ – ਕਮ – ਚੇਅਰ ਪਰਸਨ , ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੀ ਰਹਿਨੁਮਈ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ ( ਸੀਨੀਅਰ ਡਵੀਜ਼ਨ )-ਕਮ-ਸੀ.ਜੇ.ਐਮ, ਸੱਕਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਜਿਲਾ ਕਚਹਿਰੀਆਂ ਗੁਰਦਾਸਪੁਰ ਵਿਚ ਕੋਵਿਡ-19 ਮੁਫੱਤ ਟੀਕਾਕਰਨ ਕੈਪ ਲਗਾਇਆ ਗਿਆ । ਇਹ ਮੁਫੱਤ ਟੀਕਾਂਕਰਨ ਕੈਪ ਜੁਡੀਸ਼ੀਅਲ ਕੋਰਟ ਵਿਚ ਸਮੂਹ ਜੁਡੀਸ਼ੀਅਲ ਅਫਸਰ ਸਾਹਿਬਾਨ , ਸਮੂਹ ਸਟਾਫ ਅਤੇ ਵਕੀਲ ਸਹਿਬਾਨਾ ਲਈ ਲਗਾਇਆ ਗਿਆ । ਇਸ ਕੈਪ ਦਾ ਉਦਘਾਟਨ ਸਿਵਲ ਜੱਜ ( ਸੀਨੀਅਰ ਡਵੀਜਨ )- ਕਮ ਸੀ.ਜੇ.ਐਮ, ਕਮ- ਸੱਕਤਰ ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਦੁਆਰਾ ਕੀਤਾ ਗਿਆ ਅਤੇ ਸਾਰਿਆ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ । ਇਸ ਕੈਪ ਸਟਾਫ ਅਤੇ ਵਕੀਲਾਂ ਦੁਆਰਾ ਟੀਕਾ ਲਗਵਾਇਆ ਗਿਆ ।
ਇਸ ਉਪਰੰਤ ਮੈਡਮ ਨਵਦੀਪ ਕੌਰ ਗਿੱਲ ਸਿਵਿਲ ਜੱਜ ( ਸੀਨੀਅਰ ਡਵੀਜ਼ਨ )ਕਮ- ਸੀ – ਜੇ ਐਮ ਨੇ ਦੱਸਿਆ ਕਿ ਕੋਵਿਡ-19 ਦਾ ਟੀਕਾ ਲਗਵਾਉਣ ਨਾਲ ਅਸੀ ਆਪਣੇ ਆਪ ਨੂੰ ਅਤੇ ਹੋਰਾਂ ਨੂੰ ਸੁਰਖਿਅਤ ਰੱਖ ਸਕਦੇ ਹਾਂ । ਉਹਨਾ ਨੇ ਦੱਸਿਆ ਕਿ ਟੀ ਕਾ ਲਗਵਾਉਣ ਨਾਲ ਅਸੀ ਘੱਟ ਬਿਮਾਰ ਹੋਵਾਂਗੇ ਜਾਂ ਫਿਰ ਬਿਮਾਰੀ ਨੂੰ ਗੰਭੀਰ ਹੋਣ ਤੋ ਰੋਕ ਸਕਦੇ ਹਾਂ । ਇਸ ਦੇ ਨਾਲ ਉਹਨਾ ਨੇ ਸਾਰਿਆਂ ਨੂੰ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਵਲੋ ਸਮੇ ਸਮੇ ਤੇ ਜਾਰੀ ਕੀਤੀਆ ਜਾ ਰਹੀਆ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾ ਜੋ ਅਸੀ ਆਪਣੇ ਆਪ ਨੂੰ ਅਤੇ ਇਸ ਮਹਾਂਮਾਰੀ ਤੋ ਬਚਾ ਸਕੀਏ ।