CORONA ਗੁਰਦਾਸਪੁਰ

ਜ਼ਿਲਾ ਮੈਜਿਸਟਰੇਟ ਇਸ਼ਫਾਕ ਵਲੋਂ ਜਿਲੇ ਵਿਚ ਸਾਰੀਆਂ ਪਾਬੰਦੀਆਂ 30 ਅਪਰੈਲ ਤੱਕ ਕਾਇਮ ਰੱਖਣ ਦੇ ਹੁਕਮ ਜਾਰੀ

ਜ਼ਿਲਾ ਮੈਜਿਸਟਰੇਟ ਇਸ਼ਫਾਕ ਵਲੋਂ ਜਿਲੇ ਵਿਚ ਸਾਰੀਆਂ ਪਾਬੰਦੀਆਂ 30 ਅਪਰੈਲ ਤੱਕ ਕਾਇਮ ਰੱਖਣ ਦੇ ਹੁਕਮ ਜਾਰੀ
  • PublishedApril 9, 2021

ਵਿਆਹਾਂ, ਦਾਹ-ਸਸਕਾਰ ਮੌਕੇ ਅੰਦਰੂਨੀ ਇਕੱਠਾਂ ਦੀ ਗਿਣਤੀ 50 ਤੇ ਬਾਹਰੀ ਗਿਣਤੀ 100 ਤੱਕ ਸੀਮਤ

ਗੁਰਦਾਸਪੁਰ, 9 ਅਪ੍ਰੈਲ ( ਮੰਨਨ ਸੈਣੀ  ) । ਜ਼ਿਲਾ ਮੈਜਿਸਟਰੇਟ ਜਨਾਬ ਮੁਹਮਦ ਇਸ਼ਫਾਕ ਨੇ ਦੱਸਿਆ ਕਿ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲਂ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਲਗਾਈਆਂ ਗਈਆਂ ਰੋਕਾਂ ਨੂੰ 30 ਅਪ੍ਰੈਲ 2021 ਤਕ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਲਈ ਜਿਲੇ ਗੁਰਦਾਸਪੁਰ ਅੰਦਰ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਜਾਰੀ ਗਾਈਡਲਾਈਨਜ਼ ਤਹਿਤ ਜਿਲਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਡਿਜਾਸਟਰ ਮੈਨਜੇਮੈਂਟ ਐਕਟ 2005 ਅਤੇ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕਰਦਿਆਂ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਜਿਲੇ ਅੰਦਰ 31.03.2021 ਨੂੰ ਕੋਰੋਨਾ ਵਾਇ੍ਰਸ ਬਿਮਾਰੀ ਦੇ ਫੈਲਾਅ ਨੂੰਰੋਕਣ ਲਈ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕੀਤੇ ਗਏ ਸਨ।

Guidelines regarding covid appropriate behaviour and restrictions till 30th april 2021.

1. ਜ਼ਿਲੇ ਅੰਦਰ 31.03.2021 ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿਚ।

2. ਕੋਵਿਡ ਦੇ ਵੱਧ ਰਹੇ ਕੇਸਾਂ ਦੀ ਚਿੰਤਾ ਦੇ ਮੱਦੇਨਜ਼ਰ ਜਿਲੇ ਅੰਦਰ 30 ਅਪ੍ਰੈਲ 2021 ਤਕ ਜਿਲੇ ਅੰਦਰ ਹੇਠ ਲਿੱਖੀਆਂ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ।

1. ਸਾਰੀਆਂ ਵਿੱਦਿਅਕ ਸੰਸਥਾਵਾਂ ਜਿਵੇ ਸਕੂਲ ਅਤੇ ਕਾਲਜ 30 ਅਪ੍ਰੈਲ 2021 ਤਕ ਬੰਦ ਰਹਿਣਗੇ ਪਰ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਸਾਰੇ ਵਰਕਿੰਗ ਦਿਨਾਂ ਵਿਚ ਹਾਜਰ ਰਹੇਗਾ।

2. ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ।

3. ਜਿਲੇ ਅੰਦਰ ਰਾਜਨੀਤਿਕ ਇਕੱਠਾਂ ਤੇ ਪੂਰਨ ਤੋਰ ’ਤੇ ਰੋਕ ਲਗਾਈ ਜਾਂਦੀ ਹੈ। ਕਿਸੇ ਤਰਾਂ ਦੇ ਇਕੱਠ ਹੁਕਮਾਂ ਦੀ ਉਲੰਘਣਾ ਸਮਝਿਆ ਜਾਵੇਗਾ। ਇਕੱਠ ਕਰਨ ਵਾਲੇ , ਹਿੱਸਾ ਲੈਣ ਵਾਲੇ, ਇਕੱਠ ਲਈ ਸਥਾਨ ਮੁਹੱਈਆ ਕਰਵਾਉਣ ਵਾਲੇ ਅਤੇ ਟੈਂਟ ਹਾਊਸ ਮਾਲਕਾਂ ਖਿਲਾਫ ‘ਡਿਜਾਸਟਰ ਮੈਨਜੇਮੈਂਟ ਐਕਟ ’ਅਤੇ ‘ਦ ਐਪੀਡੇਮਿਕ ਡੀਸੀਜ਼ ਐਕਟ ’ ਤਹਿਤ  ਐਫ.ਆਈ.ਆਰ ਦਰਜ ਕੀਤੀ ਜਾਵੇਗੀ ਅਤੇ ਮੁਹੱਈਆ ਕੀਤੇ ਗਏ ਸਥਾਨ ਨੂੰ ਤਿੰਨ ਮਹੀਨਿਆਂ ਲਈ ਸੀਲ ਕਰ ਦਿੱਤਾ ਜਾਵੇਗਾ।

4. ਜਿਲੇ ਅੰਦਰ ਹਫਤੇ ਦੇ ਸਾਰੇ ਦਿਨ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰਹੇਗਾ ਅਤੇ ਜਰੂਰੀ ਸੇਵਾਵਾਂ ਤੋਂ ਇਲਾਵਾ ਦੂਜੀਆਂ ਆਂਗਤੀਵਿਧੀ ਤੇ ਰੋਕ ਰਹੇਗੀ। ਜਰੂਰੀ ਸੇਵਾਵਾਂ ਵਿਚ ਇੰਡਸਟਰੀ ਗਤੀਵਿਧੀਆਂ, ਗੱਡੀਆਂ ਤੇ ਬੱਸਾਂ ਰਾਹੀਂ ਆਉਣ ਵਾਲੀਆਂ ਸਵਾਰੀਆਂ ਦੀ ਗਤੀਵਿਧੀਆਂ ਤੇ ਕਰਫਿਊ ਦੀ ਰੋਕ ਲਾਗੂ ਨਹੀਂ ਹੋਵੇਗੀ।

5. ਸਮਾਜਿਕ, ਸੱਭਿਆਚਾਰਕ ਤੇ ਖੇਡਾਂ ਦੇ ਇਕੱਠ ਵਿਚ ਪੂਰਨ ਤੋਰ ਤੇ ਰੋਕ ਰਹੇਗੀ।

6. ਅੰਤਿਮ ਰਸਮਾਂ/ਦਾਹ-ਸਸਕਾਰਾਂ/ਵਿਆਹਾਂ ਮੌਕੇ ਹੋਣ ਵਾਲੇ ਅੰਦਰੂਨੀ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ 50 ਅਤੇ ਬਾਹਰੀ ਇਕੱਠਾਂ ਲਈ ਇਹ ਗਿਣਤੀ 100 ਤੱਕ ਸੀਮਤ ਰਹੇਗੀ। ਸਮਾਗਮ ਵਾਲੇ ਸਥਾਨ ਦਾ ਮਾਲਕ ਸਾਰੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਕਰਵਾਏਗਾ ਅਤੇ ਨੇੜਲੇ ਸਟੇਸ਼ਨ ਹਾਊਸ ਅਫਸਰ ਨੂੰ ਸਾਫਟ ਕਾਪੀ ਮੁਹੱਈਆ ਕਰਵਾਏਗਾ। ਐਸ.ਐਚ.ਓ ਵੀਡੀਓ ਦੀ ਪੜਤਾਲ ਕਰੇਗਾ ਅਤੇ ਉਲੰਘਣਾ ਪਾਏ ਜਾਣ ਤੇ ਕਾਰਵਾਈ ਕਰੇਗੀ।

7. ਸਿਨੇਮਾ ਹਾਲ, ਥਿਏਟਰ, ਮਲਟੀਪਲੈਕਸ, ਮਾਲਜ਼ ਆਦਿ ਵਿਚ 50 ਫੀਸਦ ਦੀ ਕਪੈਸਟੀ ਹੋਵੇਗੀ ਅਤੇ ਦੁਕਾਨ, ਵਿਚ ਇਕੋ ਸਮੇਂ 10 ਤੋਂ ਵੱਧ ਵਿਅਕਤੀ/ਗਾਹਕ ਨਹੀਂ ਹੋਣਗੇ।

8. ਸਰਕਾਰੀ ਅਦਾਰੇ ਮੁਸ਼ਕਿਲਾਂ ਦਾ ਨਿਪਟਾਰਾ ਵਰਚੂਅਲ ਜਾਂ ਆਨਲਾਲਾਈਨ ਕਰਨ ਨੂੰ ਪਹਿਲ ਦੇਣਗੇ। ਨਾ ਟਾਲੇ ਜਾਣ ਵਾਲੇ ਕੰਮਾਂ ਨੂੰ ਛੱਡ ਕੇ ਪਬਲਿਕ ਡੀਲਿੰਗ ਘੱਟ ਤੋਂ ਘੱਟ ਕੀਤੀ ਜਾਵੇ। ਰੈਵਨਿਊ ਵਿਭਾਗ ਲੋਕਾਂ ਨਾਲ ਘੱਟ ਤੋਂ ਘੱਟ ਮਿਲਣੀ ਕਰਨ ਅਤੇ ਪਰਾਪਰਟੀ ਦੇ ਸੇਲਜ਼ ਅਤੇ ਪਰਚੇਜ਼ ਡੀਡਜ਼ ਰਾਹੀਂ ਕਰਨ ਨੂੰ ਕਨਵੈਂਨਸ ਕਰਵਾਉਣਗੇ।

3. ਜ਼ਿਲਾ ਅਥਾਰਟੀ ਮਨਿਸਟਰੀ ਆਫ ਹੋਮ ਅਫੇਅਰਜ਼/ਰਾਜ ਸਰਕਾਰ ਵਲੋਂ ਕੋਵਿਡ-19 ਵਿਰੁੱਧ ਜਾਰੀ ਗਾਈਡਲਾਈਨਜ਼ ਨੂੰ ਸਖਤੀ ਨਾਲ ਲਾਗੂ ਕਰਨ ਲਈ ਪਾਬੰਦ ਹੋਣਗੇ। ਸ਼ੋਸਲ ਡਿਸਟੈਸਿੰਗ ਦੇ ਨਿਯਮ ਘੱਟੋ ਘੱਟ 6 ਫੁੱਟ (ਦੋ ਗਜ਼ ਦੀ ਦੂਰੀ), ਬਜਾਰ ਤੇ ਪਬਲਿਕ ਟਰਾਸਪਰੋਟ ਵਿਚ ਭੀੜ ਤੇ ਕੰਟਰੋਲ ਰੱਖਣਾ ਅਤੇ ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਉਲੰਘਣ ਕਰਨ ਉੱਪਰ ਜਿਵੇਂ ਮਾਸਕ ਨਾ ਪਹਿਨਣਾ ਅਤੇ ਪਬਲਿਕ ਥਾਵਾਂ ਤੇ ਥੁੱਕਣ ਆਦਿ ਤੇ ਪੈਨਲਟੀ ਲਗਾਈ ਜਾਵੇਗੀ।

4.  19 ਮਾਰਚ 2021 ਨੂੰ ਜਿਲੇ ਅੰਦਰ ਰਾਤ ਦਾ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਸੀ, ਜੋ ਅਗਲੇ ਹੁਕਮਾਂ ਤਕ ਜਾਰੀ ਰਹੇਗਾ।

5. ਕੋਵਿਡ ਬਿਮਾਰੀ ਨਲ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਲੋਕ ਘਰਾਂ ਵਿਚ ਏਕਾਂਤਵਾਸ ਰਹਿਣ ਜਦ ਤਕ ਉਨਾਂ ਦੀ ਆਰ.ਟੀ ਪੀ.ਸੀ.ਆਰ ਟੈਸਟ ਰਿਪੋਰਟ ਨੈਗਟਿਵ ਨਹੀਂ ਆ ਜਾਂਦੀ।

6. ਕੋਵਿਡ ਪੀੜਤ ਵਿਅਕਤੀ, ਉਨਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਬਾਰੇ ਅੱਗੇ ਹੋ ਕੇ ਜਾਣਕਾਰੀ ਦੇਣ ਤਾਂ ਜੋ ਕੋਵਿਡ ਮਹਾਂਮਾਰੀ ਦੀ ਚੈਨ ਨੂੰ ਤੋੜਿਆ ਜਾ ਸਕੇ।

7. Penal provisions

ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

   ਇਹ ਹੁਕਮ 8 ਅਪ੍ਰੈਲ 2021 ਤੋਂ 30 ਅਪ੍ਰੈਲ 2021 ਤਕ ਲਾਗੂ ਰਹੇਗਾ।

Written By
The Punjab Wire