ਗੁਰਦਾਸਪੁਰ, 2 ਮਾਰਚ (ਮੰਨਨ ਸੈਣੀ)। ਸਥਾਨਿਕ ਜੇਲ੍ ਰੋਡ ‘ਤੇ ਸਥਿੱਤ ਪੁੱਡਾ ਐਵਨਿਊ ਨਜਦੀਕ ਜੇਲ ਵਾਲੀ ਕਲੋਨੀ ਵਿੱਚ ਲੱਗੇ ਹੋਏ ਪੌਦਿਆਂ ਦੀ ਸਾਂਭ ਸੰਭਾਲ ਸੰਬੰਧਤ ਵਿਭਾਗ ਵਲੋਂ ਨਾ ਕਰਨ ਕਾਰਨ ਵੱੰਖ ਵੱਖ ਕਿਸ਼ਮ ਦੇ ਬੜੇ ਸ਼ਾਨਦਾਰ ਛਾਂਦਾਰ ਪੌਦਿਆਂ ਦੀ ਹਾਲਤ ਬੇਹੱਦ ਮਾੜੀ ਬਣੀ ਪਈ ਹੈ। ਪਤਾ ਨਹੀਂ ਸੰਬੰਧਤ ਵਿਭਾਗ ਸਭ ਕੁੱਝ ਭਲੀ ਭਾਂਤ ਜਾਣਦਿਆਂ ਹੋਇਆਂ ਵੀ ਇਨਾ੍ਂ ਪੌਦਿਆਂ ਦੀ ਸਾਭ ਸੰਭਾਲ ਅਤੇ ਲੋੜੀਂਦੇ ਪਾਲਣ ਪੋਸ਼ਣ ਵਾਲੇ ਪਾਸੇ ਕਿਉ ਨਹੀਂ ਧਿਆਨ ਦੇ ਰਿਹਾ। ਸਿਟੇ ਵਜ਼ੋ ਤਰਾਂ ਤਰਾਂ ਦੇ ਵਧੀਆ ਕਿਸਮ ਦੇ ਛਾਂਦਾਰ ਪੌਦੇ ਤਬਾਹੀ ਵਾਲੇ ਪਾਸੇ ਜਾ ਰਹੇ ਹਨ।
ਵਾਤਾਵਰਣ ਪ੍ਰੇਮੀਂ ਅਤੇ ਸਮਾਜ਼ਿਕ ਕਾਰਜ ਕਰਤਾ ਇੰਜੀ:ਜੋਗਿੰਦਰ ਸਿੰਘ ਨਾਨੋਵਾਲੀਆ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਸੰਬੰਧਤ ਵਿਭਾਗ ਵਲੋਂ ਪੌਦੇ ਲਗਾਉਣ ਸਮੇਂ ਪੌਦਿਆ ਦੀ ਸੁਰੱਖਿਆ ਲਈ ਲੋਹੇ ਦੀਆਂ ਤਾਰਾਂ ਦੇ ਬਣੇ ਟਰੀ ਗਾਰਡ ਲਗਾਏ ਗਏ ਸਨ ਪਰ ਪੌਦੇ ਵੱਡੇ ਅਤੇ ਗੁਫ਼ਾਦਾਰ ਹੋ ਜਾਣ ਤੋਂ ਬਾਦ ਵੀ ਇਹ ਟਰੀ ਗਾਰਡ ਨਾ ਕੱਟੇ ਜਾਣ ਕਾਰਨ ਉਹ ਟਰੀਗਾਰਡ ਹੁਣ ਦਰੱਖਤਾਂ ਵਿੱਚ ਬੁਰੀ ਤਰਾ੍ਂ ਖੁੱਭ ਗਏ ਹਨ। ਉਨਾਂ ਕਿਹਾ ਕਿ ਇਕ ਪਾਸੇ ਸਰਕਾਰ ਵਲੋਂ ਨਵੇਂ ਪੌਦੇ ਲਗਾਉਣ ਬਾਰੇ ਬੜਾ ਢੰਡੋਰਾ ਪਿਟਿਆ ਜਾ ਰਿਹਾ ਪਰ ਦੂਜੇ ਪਾਸੇ ਜਿਲਾ੍ ਪ੍ਰਸਾਸਣ ਦੇ ਨੱਕ ਹੇਠ ਉਕਤ ਪੁੱਡਾ ਕਲੋਨੀ ਅੰਦਰ ਪਹਿਲਾ ਲਗਾਏ ਹੋਏ ਪੌਦਿਆਂ ਦੀ ਲੋੜੀਂਦੀ ਸਾਂਭ ਸੰਭਾਲ ਅਤੇ ਉਨਾ੍ਂ ਦੀ ਅਸਲ ਦੇਖ ਰੇਖ ਕਰਨ ਵਾਲੇ ਪਾਸੇ ਸਰਕਾਰ ਉੱਕਾ ਧਿਆਨ ਨਹੀਂ ਦੇ ਰਹੀ।
ਉਨਾ੍ਂ ਕਿਹਾ ਕਿ ਜੇਲ੍ ਦੀ ਚਾਰ ਦਿਵਾਰੀ ਦੇ ਬਾਹਰ ਅਤੇ ਉਕਤ ਕਲੋਨੀ ਦੀ ਹੱਦ ਦੇ ਅੰਦਰ ਲੱਗੇ ਅਨੇਕਾਂ ਛਾਂਦਾਰ ਵੱਡੇ ਪੌਦਿਆਂ ਨੂੰ ਬੜੀ ਬੇਕਿਰਕੀ ਅਤੇ ਬੇਰਹਿਮੀਂ ਨਾਲ ਜੇਲ੍ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਸੁਰੱਖਿਆ ਦੀ ਆੜ ਹੇਠ ਕੱਟ ਦਿੱਤਾ ਗਿਆ ਹੈ, ਪਰ ਸੰਬੰਧਤ ਵਿਭਾਗ ਕੁੰਭਕਰਨੀ ਦੀ ਨੀਂਦ ਸੁੱਤਾ ਪਿਆ ਹੈ। ਉਥੇ ਹੀ ਜੇਲ੍ ਦੇ ਪ੍ਰਸਾਸਣ ਵਿਰੁੱਧ ਢੁੱਕਵੀਂ ਕਾਰਵਾਹੀ ਕਰਨੀ ਚਾਹੀਦੀ ਹੈ।
ਉਨਾ੍ਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਉੱਕਤ ਕਲੋਨੀ ਨਾਲ ਸੰਬੰਧਤ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਉੱਕਤ ਕਲੋਨੀ ਵਾਸੀਆਂ ਲਈ ਛਾਂ, ਵਾਤਾਵਰਣ ਦੀ ਸ਼ੁੱਧਤਾ ਅਤੇ ਕਲੋਨੀ ਦੀ ਸੁੰਦਰਤਾ ਨਾਲ ਸੰਬੰਧਤ ਇਸ ਗੰਭੀਰ ਮਸਲੇ ਦੇ ਪੱਕੇ ਹੱਲ ਵਾਸਤੇ ਤੁਰੰਤ ਢੁਕਵੀਂ ਤੇ ਅਸਰਦਾਰ ਕਾਰਵਾਹੀ ਕੀਤੀ ਜਾਵੇ।