ਹੋਰ ਗੁਰਦਾਸਪੁਰ

ਮਿਹਨਤ ਅਤੇ ਦਿ੍ਰੜ ਇੱਛਾ ਸ਼ਕਤੀ ਨਾਲ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ-ਚੀਫ ਇੰਜੀਨਅਰ ਬੀ ਐਸ ਤੁਲੀ

ਮਿਹਨਤ ਅਤੇ ਦਿ੍ਰੜ ਇੱਛਾ ਸ਼ਕਤੀ ਨਾਲ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ-ਚੀਫ ਇੰਜੀਨਅਰ ਬੀ ਐਸ ਤੁਲੀ
  • PublishedFebruary 28, 2021

‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 30ਵਾਂ ਐਡੀਸ਼ਨ ਸਫਲਤਾਪੂਰਵਕ ਸੰਪੰਨ

ਗੁਰਦਾਸਪੁਰ, 28 ਫਰਵਰੀ ( ਮੰਨਨ ਸੈਣੀ)। ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 30ਵੇਂਂ ਐਡੀਸ਼ਨ ਵਿਚ ਗੁਰਦਾਸਪੁਰ ਦੇ ਅਚੀਵਰਜ਼ ਵਲੋਂ ਜ਼ਿਲਾ ਵਾਸੀਆਂ ਨਾਲ ਆਪਣੀ ਮਿਹਨਤ ਤੇ ਲਗਨ ਨਾਲ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਅਚੀਵਰਜ਼ ਪ੍ਰੋਗਰਾਮ ਵਿਚ ਸ੍ਰੀ ਬੀ ਐਸ ਤੁਲੀ ਚੀਫ ਇੰਜੀਨਅਰ ਪੀ ਡਬਲਿਊ ਡੀ ਗੁਰਦਾਸਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਹਰਦੀਪ ਸਿੰਘ ਜ਼ਿਲਾ ਸਿੱਖਿਆ (ਸ), ਸੁਰਜੀਤ ਪਾਲ ਜਿਲਾ ਸਿੱਖਿਆ ੱਫਸਰ (ਪ), ਡਾ. ਸੁਰਿੰਦਰ ਕੋਰ ਪਨੂੰ , ਰਾਜੀਵ ਕੁਮਾਰ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ, ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।

ਵੀਡੀਓ ਕਾਨਫਰੰਸ ਜ਼ਰੀਏ ਅਚੀਵਰਜ਼ ਪ੍ਰੋਗਰਾਮ ਵਿਚ ਸ਼ਮੂਲੀਅਤ ਦੌਰਾਨ ਚੀਫ ਇੰਜੀਨਅਰ ਤੁਲੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਅਚੀਵਰਜ ਪ੍ਰੋਗਰਾਮ ਬਹੁਤ ਸ਼ਾਨਦਾਰ ਉਪਰਾਲਾ ਹੈ, ਜੋ ਨੌਜਵਾਨ ਪੀੜੀ੍ਹ ਲਈ ਪ੍ਰੇਰਨਾਦਾਇਕ ਹੈ। ਉਨਾਂ ਅੱਗੇ ਕਿਹਾ ਕਿ ਸਖਤ ਮਿਹਨਤ, ਦਿ੍ਰੜ ਇੱਛਾ ਸ਼ਤੀ ਅਤੇ ਇਮਾਨਦਾਰੀ ਨਾਲ ਅਸੀਂ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦੇ ਹਾਂ। ਉਨਾਂ ਕਿਹਾ ਕਿ ਪਰਮਾਤਮਾ ਨੇ ਜੋ ਵੀ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ, ਸਾਨੂੰ ਆਪਣੇ ਕੰਮ ਇਮਾਨਦਾਰ ਅਤੇ ਲਗਨ ਨਾਲ ਕਰਨੇ ਚਾਹੀਦੇ ਹਨ ਅਤੇ ਲੋਕਾਂ ਦੀ ਸੇਵਾ ਪਹਿਲ ਦੇ ਅਧਾਰ ’ਤੇ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਉਹ ਕਾਫੀ ਲੰਮੇ ਸਮੇਂ ਤੋਂ ਜਣਦੇ ਹਨ ਅਤੇ ਡਿਪਟੀ ਕਮਿਸ਼ਨਰ ਬਹੁਤ ਮਿਹਨਤੀ, ਆਪਣੇ ਕੰਮ ਵਿਚ ਨਿਪੁੰਨ ਅਤੇ ਨਿਵੇਕਲੇ ਕਾਰਜਾਂ ਲਈ ਹਮੇਸਾਂ ਤਤਪਰ ਰਹਿਣ ਵਾਲੀ ਸਖਸ਼ੀਅਤ ਹਨ। ਉਨਾਂ ਦੱਸਿਆ ਕਿ ਉਨਾਂ ਅਤੇ ਡਿਪਟੀ ਕਮਿਸ਼ਨਰ ਨੇ ਮਾਸਟਰ ਡਿਗਰੀ ਇਕੱਠਿਆਂ ਪਾਸ ਕੀਤੀ ਸੀ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਚੀਫ ਇੰਜੀਨਅਰ ਤੁਲੀ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਦਾ ਮੁੱਖ ਮੰਤਵ ਇਹੀ ਹੈ ਕਿ ਜਿਲੇ ਦੀ ਸਫਲਤਾ ਨੂੰ ਲੋਕਾਂ ਨੂੰ ਰੂਬਰੂ ਕਰਵਾਇਆ ਜਾਵੇ ਅਤੇ ਨੌਜਵਾਨ ਪੀੜੀ ਇਸ ਤੋ ਸਿੱਖ ਕੇ ਅੱਗੇ ਵੱਧਣ। ਉਨਾਂ ਅੱਗੇ ਦੱਸਿਆ ਕਿ ਜਿਲੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ। ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਵੈਬਸਾਈਟ ਤਿਆਰ ਕੀਤੀ ਜਾਵੇਗੀ, ਜਿਸ ਵਿਚ ਸਾਰੇ ਅਚਵੀਰਜ਼ ਮੈਨਟਰ (Mentor) ਵਜੋਂ ਸ਼ਾਮਿਲ ਹੋਣਗੇ ਅਤੇ ਮੈਨਟਰਸ਼ਿਪ (Mentorship ) ਰਾਹੀਂ ਵਿਦਿਆਰਥੀਆਂ ਨੂੰ ਵੱਖ ਖੇਤਰਾਂ ਵਿਚ ਅੱਗੇ ਵਧਣ ਲਈ ਜਾਣਕਾਰੀ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ ਅਚੀਵਰਜ਼ ਦੀ ਬੁੱਕਲਿਟ ਵੀ ਛਾਪੀ ਜਾ ਰਹੀ ਹੈ ਅਤੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ‘ਵਾਲ ਆਫ ਫੇਮ’ ਲਗਾਈ ਹੈ, ਜਿਸ ਵਿਚ ਜਿਲੇ ਦੇ ਅਚੀਵਰਜ਼ ਬਾਰੇ ਸੰਖੇਪ ਵਿਚ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।

ਇਸ ਮੌਕੇ ਪਹਿਲੇ ਅਚੀਵਰਜ਼ ਸ. ਸੂਬਾ ਸਿੰਘ ਰੰਧਾਵਾ, ਪੀਪੀਐਸ (ਏਆਈਜੀ, ਐਨ.ਆਰ ਆਈ ਬਾਰਡਰ ਰੇਂਜ ਅੰਮਿ੍ਰਤਸਰ) ਜੋ ਪਿੰਡ ਬੂਲੇਵਾਲ ਗੁਰਦਾਸਪੁਰ ਦੇ ਵਸਨੀਕ ਹਨ ਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ-ਨਾਲ ਫੁੱਟਬਾਲ ਖੇਡ ਵਿਚ ਰੁਚੀ ਰੱਖਦੇ ਹਨ ਅਤੇ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੱਡੀਆਂ ਮੱਲਾਂ ਮਾਰੀਆਂ ਹਨ। ਉਨਾਂ ਦੱਸਿਆ ਕਿ ਆਲ ਇੰਡੀਆਂ ਪੁਲਿਸ ਖੇਡਾਂ ਵਿਚ ਉਨਾਂ ਦੀ ਫੁੱਟਬਾਲ ਟੀਮ ਨੇ ਲਗਾਤਾਰ 6 ਵਾਰ ਗੋਲਲ ਮੈਡਲ ਜਿੱਤਿਆ ਹੈ, ਜਿਸਦਾ ਰਿਕਾਰਟ ਅਜੇ ਤਕ ਬਰਕਰਾਰ ਹੈ। ਉਨਾਂ ਅੱਗੇ ਦੱਸਿਆ ਕਿ ਉਨਾਂ ਨੂੰ ਭਾਰਤੀ ਟੀਮ ਵਿਚ ਵੀ ਖੇਡਣ ਦਾ ਮੌਕਾ ਮਿਲਿਆਂ ਤੇ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਮੈਚ ਖੇਡੇ। ਸਾਲ 1985 ਵਿਚ ਉਨਾਂ ਸਿਪਾਹੀ ਵਜੋਂ ਪੁਲਿਸ ਵਿਭਾਗ ਵਿਚ ਸੇਵਾਵਾਂ ਸੁਰੂ ਕੀਤੀਆਂ ਸਨ। ਬਦਕਿਸਮਤੀ ਨਾਲ 1997 ਵਿਚ ਇਖ ਹਾਦਸਾ ਵਾਪਰਨ ਕਾਰਨ ਉਹ ਫੁੱਟਬਾਲ ਖੇਡ ਜਾਰੀ ਨਹੀਂ ਰੱਖ ਸਕੇ ਅਤੇ ਉਪਰੰਤ ਉਨਾਂ ਝਬਾਲ (ਤਰਨਤਾਰਨ) ਵਿਖੇ ਐਡਸ਼ੀਨਲ ਐਸ.ਐਚ.ਓ ਵਜੋਂ ਸੇਵਾ ਸ਼ੁਰੂ ਕੀਤੀ। ਸਾਲ 2011 ਵਿਚ ਡੀ.ਐਸ.ਪੀ ਬਣੇ, ਗੁਰਦਾਸਪੁਰ ਵਿਖੇ ਐਸ.ਪੀ ਵਜੋਂ ਸੇਵਾਵਾਂ ਨਿਭਾਈਆਂ ਅਤੇ ਹੁਣ ਅੰਮਿ੍ਰਤਸਰ ਵਿਖੇ ਏ.ਆਈ.ਜੀ, ਐਨ.ਆਰ.ਆਈ ਬਾਰਡਰ ਰੇਂਜ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਬੱਚਿਆਂ ਨੂੰ ਪੜ੍ਹਨ ਦੇ ਨਾਲ ਖੇਡਾਂ ਵਿਚ ਵੀ ਦਿਲਚਸਪੀ ਰੱਖਣੀ ਚਾਹੀਦੀ ਹੈ। ਉਨਾਂ ਕਿਹਾ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ ਅਤੇ ਮਿਹਨਤ ਤੇ ਲਗਨ ਨਾਲ ਅਸੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਾਂ।

ਇਸ ਮੌਕੇ ਡਾਾ. ਪੁਨੀਤ ਪਨੂੰ (ਐਮ ਬੀ ਬੀ ਐਸ), ਜੋ ਗੁਰਦਾਸਪੁਰ ਦੇ ਵਸਨੀਕ ਹਨ ਨੇ ਦੱਸਿਆ ਕਿ ਉਨਾਂ 10ਵੀਂ ਜਮਾਤ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਤੋਂ ਪਾਸ ਕੀਤੀ। ਬਾਹਰਵੀਂ ਜਮਾਤ ਐਸ.ਐਸ.ਐਮ ਕਾਲਜ ਦੀਨਾਨਗਰ ਤੋਂ ਪਾਸ ਕੀਤੀ ਅਤੇ ਆਚਾਰੀਆ ਸ੍ਰੀ ਚੰਦਰ ਕਾਲਜ ਆਫ ਮੈਡੀਕਲ ਸਾਇੰਸਜ਼, ਜੰਮੂ ਤੋਂ ਐਮ ਬੀ ਬੀ ਐਸ ਪਾਸ ਕੀਤੀ। ਉਪਰੰਤ ਰਾਇਲ ਆਸਟੇਰਲੀਅਨ ਕਾਲਜ ਵਿਖੇ ਪੋਸਟ ਗਰੈਜ਼ੂਏਸ਼ਨ ਪਾਸ ਕੀਤੀ। ਹੁਣ ਪੈਸੀਫਿਕ ਪਾਈਨਜ਼ ਮੈਡੀਕਲ ਸੈਂਟਰ ਗੋਲਡ ਕਾਸਟ ਕੁਈਜ਼ਲੈਂਡ ਆਸਟਰੇਲੀਆਂ ਵਿਖੇ ਪ੍ਰਕੈਟਿਸ ਕਰ ਰਹੇ ਹਨ। ਉਨਾਂ ਅੱਗੇ ਕਿਹਾ ਕਿ ਅਚਵੀਰਜ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਫਾਇਦਾ ਮਿਲ ਰਿਹਾ ਹੈ। ਉਨਾਂ ਕਿਹਾ ਕਿ ਜਿੰਦਗੀ ਵਿਚ ਸੰਘਰਸ਼ ਕਰਨ ਵਾਲੇ ਲੋਕ ਕਦੇ ਉਦਾਸ ਨਹੀਂ ਹੁੰਦੇ ਅਤੇ ਮਿਹਨਤ ਨਾਲ ਆਪਣੇ ਮੁਕਾਮ ਤੇ ਪੁਹੰਚ ਜਾਂਦੇ ਹਨ। ਉਨਾਂ ਕਿਹਾ ਕਿ ਸਾਨੂੰ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸਮਾਜ ਦੀ ਹੋਰ ਬਿਹਤਰੀ ਲਈ ਆਪਣਾ ਬਣਦਾ ਯੋਦਗਾਨ ਪਾਉਣਾ ਚਾਹੀਦਾ ਹੈ। ਇਥੇ ਦੱਸਣਯੋਗ ਹੈ ਕਿ ਡਾ. ਪੁਨੀਤ ਪਨੂੰ, ਗੁਰਦਾਸਪੁਰ ਦੇ ਸਮਾਜ ਸੇਵੀ ਡਾ. ਸੁਰਿੰਦਰ ਕੋਰ ਪਨੂੰ ਜੀ ਦੇ ਸਪੁੱਤਰ ਹਨ, ਜੋ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ।

ਸਮਾਗਮ ਦੇ ਆਖਰ ਵਿਚ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਅਚਵੀਰਜ਼ ਨਾਲ ਸਵਾਲ-ਜਵਾਬ ਵੀ ਕੀਤੇ ਗਏ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ 5100-5100 ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ।

Written By
The Punjab Wire