ਹੋਰ ਗੁਰਦਾਸਪੁਰ

ਡਿਪਟੀ ਕਮਿਸ਼ਨਰ ਵਲੋਂ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ’ਯੋਜਨਾ ਤਹਿਤ ਕਾਰਡ ਬਣਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਡਿਪਟੀ ਕਮਿਸ਼ਨਰ ਵਲੋਂ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ’ਯੋਜਨਾ ਤਹਿਤ ਕਾਰਡ ਬਣਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
  • PublishedFebruary 23, 2021

ਲੋਕਾਂ ਲਈ ਕਾਰਡ ਬਣਾਉਣ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪਿੰਡਾਂ ਅਤੇ ਵਾਰਡਾਂ ਵਿਚ ਕੈਂਪ ਲਗਾਉਣ ਦੇ ਦਿਨ ਫਿਕਸ ਕੀਤੇ ਜਾਣਗੇ

ਗੁਰਦਾਸਪੁਰ, 23 ਫਰਵਰੀ ( ਮੰਨਨ ਸੈਣੀ)। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਯੋਗ ਲਾਭਪਾਤਰੀਆਂ ਦੀ ਈ-ਕਾਰਡ ਬਣਾਉਣ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਜ਼ਮੀਨੀ ਪੱਧਰ ਤੇ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ ਤੇ ਉਨਾਂ ਅਧਿਕਾਰੀਆਂ ਨੂੰ ਹੋਰ ਤੇਜ਼ੀ ਨਾਲ ਕਾਰਡ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਤਾਂ ਜੋ ਲਾਭਪਾਤਰੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਉਨਾਂ ਡੀਡੀਪੀਓ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਅੰਦਰ ਸਵੇਰੇ ਅਤੇ ਸ਼ਾਮ ਗੁਰਦੁਆਰਾ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਤੋਂ ਲੋਕਾਂ ਨੂੰ ਸਿਹਤ ਬੀਮਾ ਕਾਰਡ ਬਣਾਉਣ ਲਈ ਅਨਾਊਂਸਮੈਂਟ ਕਰਵਾਉਣ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਪਤਾ ਲੱਗ ਸਕੇ ਅਤੇ ਉਹ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਕਾਰਡ ਬਣਾ ਸਕਣ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ’ ਤਹਿਤ ਪਿੰਡ ਪੱਧਰ ਤੇ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਅਤੇ ਹੁਣ ਵਾਰਡ ਪੱਧਰ ਤੇ ਵੀ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਘਰਾਂ ਤਕ ਹੀ ਕਾਰਡ ਬਣਾਉਣ ਦੀ ਸਹੂਲਤ ਪੁਜਦਾ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਹੁਣ ਪਿੰਡ ਅਤੇ ਵਾਰਡਾਂ ਵਿਚ ਕੈਂਪ ਲਗਾਉਣ ਦੇ ਦਿਨ ਫਿਕਸ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਦਿਨ ਕਿਥੇ ਕੈਂਪ ਲੱਗ ਰਹੇ ਹਨ ਤਾਂ ਜੋ ਉਹ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਉਥੇ ਪੁਹੰਚ ਕੇ ਕਾਰਡ ਬਣਾ ਸਕਣ।

ਉਨਾਂ ਦੱਸਿਆ ਕਿ ਕਾਮਨ ਸਰਵਿਸ ਸੈਂਟਰ ਵਲੋਂ ਕੱਲ੍ਹ 24 ਅਤੇ 25 ਫਰਵਰੀ ਨੂੰ ਧਾਰੀਵਾਲ ਦੇ ਸ਼ਹਿਰੀ ਖੇਤਰ ਵਿਚ ਕੈਂਪ ਲਗਾਏ ਜਾਣਗੇ, ਜਿਨਾਂ ਵਿਚ ਡੱਡਵਾਂ ਰੋਡ, ਸੰਪਰਕ ਨੰਬਰ (75084-24004- ਉੱਦਤ ਮਹਾਜਨ) ਯੂਨੀਅਨ ਬੈਂਕ ਨੇੜੇ ਧਾਰੀਵਾਲ ਵਿਖੇ (98886-41500-ਹਰਪ੍ਰੀਤ ਸਿੰਘ) ਵਿਖੇ ਕਾਰਡ ਬਣਾਏ ਜਾਣਗੇ। ਕਾਹਨੂੰਵਾਨ (ਪੇਂਡੂ ) ਵਿਖੇ ਕੱਲ੍ਹ 24 ਫਰਵਰੀ ਨੂੰ ਕਾਹਵਾਨ, ਲਖਣਪਾਲ, ਜੋਗੀ ਚੀਮਾ, ਧਾਰੀਵਾਲ ਦਰੋਗਾ, ਥੀਕਰੀਵਾਲ, ਨਿਮਾਣਾ, ਕੋਟ ਕਾਨ ਮੁਹੰਮਦ ਅਤੇ ਫੋਰੇਚੈਚੀ ਵਿਖੇ ਕੈਂਪ ਲਗਾਇਾ ਜਾਵੇਗੀ, ਸੰਪਰਕ ਨੰਬਰ 94635-20813 ਰਜਿੰਦਰ ਸਿੰਘ। ਵੀਰਵਾਰ 25 ਫਰਵਰੀ ਨੂੰ ਕਾਹਨੂੰਵਾਨ, ਬੇਰੀ, ਠਾਕੁਰ ਸੰਧੂ, ਡੇਅਰੀਵਾਲ ਦਰੋਗਾ, ਥਰੀਏਵਾਲ, ਜੋਗੋਵਾਲ ਬਾਂਗਰ, ਕੋਟ ਖਾਨ ਮੋਹਨ ਅਤੇ ਫੋਰੋਚੱਕ।

ਕਲਾਨੋਰ ਕੱਲ੍ਹ 24 ਫਰਵਰੀ ਨੂੰ ਕਲਾਨੋਰ ਚੱਕਰੀ, ਅੱਡਾ ਭੀਖੀਵਾਲ, ਨੇੜੇ ਸਰਕਾਰੀ ਸਕੂਲ ਭੰਡਾਲ, ਕਲਾਨੋਰ ਨਵਾਂ ਕੱਟੜਾ, ਸ਼ਾਹਪੁਰ, ਮਾਨੇਪੁਰ ਅਤੇ 25 ਫਰਵਰੀ ਨੂੰ ਕਲਾਨੋਰ ਚੱਕਰੀ, ਅੱਡਾ ਭੀਖੀਵਾਲ, ਨੇੜੇ ਸਰਕਾਰੀ ਸਕੂਲ ਭੰਡਾਲ, ਕਲਾਨੋਰ ਨਵਾਂ ਕੱਟੜਾ, ਵਾਡਾਲਾ ਬਾਂਗਰ, ਭਿਖਾਰੀਵਾਲ ਵਿਖੇ ਕੈਂਪ ਲਗਾਏ ਜਾਣਗੇ। ਸੰਪਰਕ ਨੰਬਰ 98729-35513 ਮਨਦੀਪ ਸਿੰਘ। ਸ੍ਰੀ ਹਰਗੋਬਿੰਦਪੁਰ (ਪੇਂਡੂ) ਵਿਖੇ 24 ਫਰਵਰੀ ਨੂੰ ਊਧਨਵਾਲ, ਭੋਮਾ, ਘੱਸ, ਕੋਟਲੀ ਲਹਿਲ,ਅੱਡਾ ਧਾਰੀਵਾਲ ਸੋਹੀਆਂ, ਘੁਮਾਣ, ਮਾੜੀ ਬੁੱਚੀਆਂ, ਸੰਪਰਕ ਨੰਬਰ 97793-94633। ਸ੍ਰੀ ਹਰੋਗਬਿੰਦਪੁਰ ਸ਼ਹਿਰੀ ਖੇਤਰ ਵਿਤ ਬੁੱਧਵਾਰ ਨੂੰ ਨੇੜੇ ਕਾਲੀ ਮਾਤਾ ਮੰਦਿਰ ਅੇਤ ਵੀਰਵਾਰ ਨੂੰ ਨੇੜੇ ਕਾਲੀ ਮਾਤਾ ਮੰਦਿਰ ਅਤੇ ਨੇੜੇ ਐਸਬੀ.ਆਈ ਬੈਂਕ ਬਟਾਲਾ ਰੋਡ ਵਿਖੇ ਕੈਂਪ ਲੱਗੇਗਾ। ਕਾਦੀਆਂ (ਪੇਂਡੂ) ਵਿਖੇ 24 ਫਰਵਰੀ ਨੂੰ ਸੰਤੋਖ ਨਗਰ, ਭਾਗੀਆਂ, ਪੰਜਗਰਾਈਆਂ, ਵਡਾਲਾ ਗ੍ਰੰਥੀਆਂ, ਹਰਚੋਵਾਲ, ਡੱਲਾ ਮੋੜ ਵਿਖੇ ਲੱਗੇਗਾ, ਸੰਪਰਕ ਨੰਬਰ 79868-59324 ਅਤੇ ਵੀਵਵਾਰ ਨੂੰ ਕੀੜੀ ਅਫਗਾਨਾ ਅਤੇ ਗ੍ਰੰਥਗੜ੍ਹ ਵਿਖੇ ਕੈਂਪ ਲੱਗੇਗਾ। ਕਾਦੀਆਂ (ਸ਼ਹਿਰੀ) 24 ਫਰਵਰੀ ਨੂੰ ਨੇੜੇ ਬੱਸ ਅੱਡਾ, ਵਾਰਡ ਨੰਬਰ 11 ਨੇੜੇ ਨਰੇਸ ਬੁੱਕ ਸਟੋਰ, ਵਾਰਡ ਨੰਬਰ 10 ਨੇੜੇ ਪੁਰਾਣਾ ਦਾਣਾ ਮੰਡੀ ਅਤੇ ਵੀਰਵਾਰ 25 ਫਰਵਰੀ ਨੂੰ ਵਾਰਡ ਨੰਬਰ 11 (85560-40591-ਦੀਪਕ ਕੁਮਾਰ), 10 ਅਤੇ 13 ਨੰਬਰ ਵਾਰਡ ਨੇੜੇ ਬਾਬਾ ਦੀਪ ਸਿੰਘ ਮਾਰਕਿਟ ਕਾਦੀਆਂ ਵਿਖੇ ਕੈਂਪ ਲੱਗੇਗਾ। ਕਾਮਨ ਸਰਵਿਸ ਸੈਂਟਰ ਵਲੋਂ ਲਗਾਏ ਜਾਣ ਵਾਲੇ ਕੈਂਪਾਂ ਸਬੰਧੀ ਕੋਈ ਵੀ ਜਾਣਕਾਰੀ ਦੇਣ ਲਈ 78378-10909 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਨਾਂ ਦੱਸਿਆ ਕਿ ਜਿਲੇ ਅੰਦਰ ਲਾਭਪਾਤਰੀਆਂ ਦੇ ਸਿਹਤ ਬੀਮਾ ਕਾਰਡ ਬਣਾਉਣ ਲਈ ਪਿੰਡਾਂ ਤੇ ਵਾਰਡਾਂ ਵਿਚ ਕੈਂਪ ਲਗਾਉਣ ਦੇ ਨਾਲ-ਨਾਲ ਜਿਲੇ ਦੀਆਂ ਮਾਰਕਿਟ ਕਮੇਟੀਆਂ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ, ਕਾਹਨੂੰਵਾਨ, ਕਲਾਨੋਰ, ਸ੍ਰੀ ਹਰਗੋਬਿੰਦਪੁਰ, ਕਾਦੀਆਂ, ਬਟਾਲਾ, ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਵਿਖੇ ਕਾਰਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ 40 ਸੇਵਾ ਕੇਂਦਰਾਂ ਅਤੇ 288 ਕਾਮਨ ਸਰਵਿਸ ਸੈਂਟਰਾਂ ਵਿਚ ਵੀ ਕਾਰਡ ਬਣਾਉਣ ਦੀ ਸੁਵਿਧਾ ਸ਼ੁਰੂ ਕੀਤਾ ਜਾ ਚੁੱਕੀ ਹੈ।

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਧਾਰਕ ਅਤੇ ਉਸਦੇ ਪਰਿਵਾਰਕ ਮੈਂਬਰਾਂ ਲਈ 5 ਲੱਖ ਰੁਪਏ ਤਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜਿਲੇ ਅੰਦਰ ਨੀਲੇ ਕਾਰਡ ਧਾਰਕ, ਜੇ-ਫਾਰਮ ਹੋਲਡਰ, ਐਸ.ਸੀ/ਬੀ.ਸੀ ਪਰਿਵਾਰ (ਐਸ ਈ ਸੀ ਸੀ-ਭਲਾਈ ਵਿਭਾਗ ਨਾਲ ਸਬੰਧਤ), ਮਜ਼ਦੂਰ, ਛੋਟੇ ਵਪਾਰੀ/ਦੁਕਾਨਦਾਰ ਅਤੇ ਪੱਤਰਕਾਰ ਸਾਥੀ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ’ ਕਵਰ ਕੀਤੇ ਗਏ ਹਨ।

ਇਸ ਮੌਕੇ ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ ਦੀਨਾਨਗਰ, ਹਰਜਿੰਦਰ ਸਿੰਘ ਸੰਧੂ ਡੀਡੀਪੀਓ, ਡਾ. ਵਰਿੰਦਰ ਜਗਤ ਸਿਵਲ ਸਰਜਨ, ਡਾ. ਰੋਮੀ ਮਹਾਜਨ ਡਿਪਟੀ ਮੈਡੀਕਲ ਅਫਸਰ, ਕੁਲਜੀਤ ਸਿੰਘ ਜਿਲਾ ਮੰਡੀ ਅਫਸਰ, ਸੰਜੀਵ ਮੰਨਣ ਜ਼ਿਲਾ ਭਲਾਈ ਅਫਸਰ, ਪ੍ਰਵੀਨ ਕੁਮਾਰ ਇੰਚਾਰਜ ਕਾਮਨ ਸਰਵਿਸ ਸੈਂਟਰ ਗੁਰਦਾਸਪੁਰ ਆਦਿ ਹਾਜਰ ਸਨ।

Written By
The Punjab Wire