ਜਿਹੜੀਆ ਕੌਮਾਂ ਆਪਣੇ ਸ਼ਹੀਦਾ ਨੂੰ ਭੁਲਾ ਦਿੰਦੀਆ ਹਨ ਉਹ ਕਦੇ ਵੀ ਅੱਗੇ ਨਹੀਂ ਵੱਧ ਸਕਦੀਆ-ਕੈਬਨਿਟ ਮੰਤਰੀ ਰੰਧਾਵਾ

ਸ਼ਹੀਦ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾ ਦੀ ਯਾਦ ’ਚ ਪਿੰਡ ਧਾਰੋਵਾਲੀ ’ਚ ਮਹਾਨ ਗੁਰਮਤਿ ਸਮਾਗਮ

ਸੰਤ ਮਹਾਂਪੁਰਸ, ਨਿਹੰਗ ਸਿੰਘ ਜਥੇਬੰਦੀਆ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ      

ਕੋਟਲੀ ਸੂਰਤ ਮੱਲ੍ਹੀ (ਗੁਰਦਾਸਪੁਰ), 21 ਫਰਵਰੀ ( ਮੰਨਨ ਸੈਣੀ ) ਪਿੰਡ ਧਾਰੋਵਾਲੀ ’ਚ ਸਾਕਾ ਨਨਕਾਣਾ ਸਾਹਿਬ ਦੇ ਮੋਢੀ ਅਮਰ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾ ਦੀ ਯਾਦ ’ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਸੰਤ ਮਹਾਂਪੁਰਸ, ਨਿਹੰਗ ਸਿੰਘ ਜਥੇਬੰਦੀਆ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾ ਨੂੰ ਸਿਜਦਾ ਕੀਤਾ।

            ਇਸ ਮੌਕੇ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ (ਦੋਵੇਂ ਕੈਬਨਿਟ ਮੰਤਰੀ ਪੰਜਾਬ), ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਕੁਲਬੀਰ ਸਿੰਘ ਜੀਰਾ, ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਉਦੇਵੀਰ ਸਿੰਘ ਰੰਧਾਵਾ, ਦਰਸਨ ਸਿੰਘ ਬਰਾੜ ਸਾਬਕਾ ਵਿਧਾਇਕ, ਪ੍ਰੀਤਮ ਸਿੰਘ ਕੋਟਭਾਈ,  ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ, ਐਸ.ਐਸ.ਪੀ ਬਟਾਲਾ ਰਛਪਾਲ ਸਿੰਘ, ਚੇਅਰਮੈਨ ਡਾਕਟਰ ਸਤਨਾਮ ਸਿੰਘ ਨਿੱਜਰ, ਭਗਵੰਤਪਾਲ ਸਿੰਘ ਸੱਚਰ ਜਿਲਾ ਪ੍ਰਧਾਨ ਕਾਂਗਰਸ ਪਾਰਟੀ ਅੰਮਿ੍ਰਤਸਰ (ਰੂਰਲ) , ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਸਾਹਪੁਰ,  ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲੇ, ਸੰਤ ਬਾਬਾ ਗੁਰਦੇਵ ਸਿੰਘ, ਸਾਹਿਬਜਾਪ ਸਿੰਘ ਤਰਨਾਦਲ, ਬਾਬਾ ਪ੍ਰੇਮ ਸਿੰਘ, ਸੰਤ ਭਗਵਾਨ ਸਿੰਘ, ਸੰਤ ਬਾਬਾ ਸੁਬੇਗ ਸਿੰਘ, ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਰਛਪਾਲ ਸਿੰਘ ਪ੍ਰਮੇਸਰ ਨਗਰ, ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ, ਬਾਬਾ ਸੁਖਵਿੰਦਰ ਸਿੰਘ, ਸੰਤ ਬਾਬਾ ਕਸਮੀਰਾ ਸਿੰਘ ਭੂਰੀਵਾਲੇ,  ਸੰਤ ਬਾਬਾ ਅਜੀਤ ਸਿੰਘ ਹਰਖੋਵਾਲ ਵਾਲੇ, ਭਾਈ ਕੁਲਵਿੰਦਰ ਸਿੰਘ ਅਰਦਾਸੀਏ, ਸੰਤ ਨਿਰਮਲ ਦਾਸ ਜਲੰਧਰ, ਸੰਤ ਬਾਬਾ ਅਮਰਜੀਤ ਸਿੰਘ ਨਾਨਕਸਰ, ਜਥੇਦਾਰ ਬਾਬਾ ਜਗੀਰ ਸਿੰਘ ਭੰਬੋਈ ਵਾਲੇ ਤਰਨਾਦਲ, ਬਾਬਾ ਗੁਰਭੇਜ ਸਿੰਘ ਖੁਜਾਲਾ, ਬਾਬਾ ਗੱਜਣ ਸਿੰਘ ਤਰਨਾਦਲ ਬਾਬਾ ਬਕਾਲਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।

       ਸਮਾਗਮ ਦੌਰਾਨ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮੱਖੂ, ਭਾਈ ਪ੍ਰਗਟ ਸਿੰਘ ਤਿੰਮੋਵਾਲ ਸਮੇਤ ਰਾਗੀ ਜਥਿਆਂ ਤੇ ਸੰਤ ਮਹਾਂਪੁਰਸਾ ਨੇ ਸਾਕਾ ਨਨਕਾਣਾ ਸਾਹਿਬ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਦੋਂ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀਆ ਕੌਮਾਂ ਆਪਣੇ ਸ਼ਹੀਦਾ ਨੂੰ ਭੁਲਾ ਦਿੰਦੀਆ ਹਨ ਉਹ ਕਦੇ ਵੀ ਅੱਗੇ ਨਹੀਂ ਵੱਧ ਸਕਦੀਆ। ਉਨਾ ਅੱਗੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਦੇ  ਮੁੱਖ ਮੰਤਰੀ ਨੇ ਕਦੇ ਵੀ ਸਾਕਾ ਨਨਕਾਣਾ ਸਾਹਿਬ ਦੇ ਸਹੀਦਾ ਨੂੰ ਯਾਦ ਨਹੀ ਕੀਤਾ।

          ਇਸ ਮੌਕੇ ਸਵਿੰਦਰ ਸਿੰਘ ਭੰਮਰਾ, ਕਮਲਜੀਤ ਸਿੰਘ ਟੌਨੀ ਪੀ.ਏ ਰੰਧਾਵਾ, ਡਾਕਟਰ ਕਵਲਜੀਤ ਸਿੰਘ ਹੈਪੀ, ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਚੇਅਰਮੈਨ ਹਰਦੀਪ ਸਿੰਘ ਗੋਰਾਇਆ, ਪਰਮਸੁਨੀਲ ਸਿੰਘ ਲੱਡੂ, ਬਲਜਿੰਦਰ ਸਿੰਘ, ਮਾਸਟਰ ਅਮਰੀਕ ਸਿੰਘ ਰੰਧਾਵਾ, ਬਿਕਰਮਜੀਤ ਸਿੰਘ ਬੱਗਾ, ਅਰਜਨ ਸਿੰਘ ਸਾਬਕਾ ਸਰਪੰਚ, ਤੇਜਬੀਰ ਸਿੰਘ ਸਰਪੰਚ, ਸਰਪੰਚ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ, ਸਰਪੰਚ ਨਰਿੰਦਰ ਕੁਮਾਰ ਸੋਨੀ ਮੋਹਲੋਵਾਲੀ, ਸਰਪੰਚ ਬਰਾਜਿੰਦਰਾ ਸਿੰਘ ਸ਼ਿਕਾਰ, ਸਰਪੰਚ ਸਰਬਜੀਤ ਸਿੰਘ ਅਲੀਨੰਗਲ, ਹਰਦੇਵ ਸਿੰਘ ਭੰਮਰਾ, ਸਰਪੰਚ ਗੁਰਮੇਜ਼ ਸਿੰਘ ਭੱਟੀ, ਸਰਪੰਚ ਅੰਗਰੇਜ ਸਿੰਘ ਲੁਕਮਾਨੀਆ, ਸਰਪੰਚ ਸੁਰਜੀਤ ਸਿੰਘ ਮਾਹਲ, ਬਲਕਾਰ ਸਿੰਘ ਮਲਕਪੁਰ, ਸਰਪੰਚ ਹਰਮਿੰਦਰ ਸਿੰਘ ਦੇਹੜ, ਜਗਪਾਲ ਸਿੰਘ ਮਿੱਟਾ ਪਨਿਆੜ, ਰਛਪਾਲ ਸਿੰਘ ਪਨਿਆੜ, ਗੁਰਮੀਤ ਸਿੰਘ ਵਿਰਕ, ਜਸਪ੍ਰੀਤ ਸਿੰਘ ਢਿਲੋਂ, ਗੁਰਦੇਵ ਸਿੰਘ ਸਾਬੀ, ਜਗਤਾਰ ਸਿੰਘ ਗੋਸਲ,  ਸੁਖਜਿੰਦਰ ਸਿੰਘ ਸਾਬੀ ਸਰਪੰਚ ਮਹਿਮਾਚੱਕ, ਡਾ. ਨਿਸਾਨ ਸਿੰਘ, ਕੋਮਲਦੀਪ ਸਿੰਘ ਰੰਧਾਵਾ ਬੰਬ, ਸਰਪੰਚ ਬਿਕਰਮਜੀਤ ਸਿੰਘ ਬਿੱਕਾ, ਸਰਪੰਚ ਗੁਰਦੀਪ ਸਿੰਘ, ਸਰਪੰਚ ਅਮਰਜੀਤ ਸਿੰਘ ਰਾਏਚੱਕ, ਸਰਪੰਚ ਅਵਤਾਰ ਸਿੰਘ ਕੋਟਲੀ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਜਥਿਆ ਦੇ ਰੂਪ ’ਚ ਸਾਮਿਲ ਸਨ।

Thepunjabwire
 • 2
 • 68
 •  
 •  
 •  
 •  
 •  
 •  
 •  
 •  
  70
  Shares
error: Content is protected !!