CORONA ਗੁਰਦਾਸਪੁਰ

ਅਚਵੀਰਜ਼ ਪ੍ਰੋਗਰਾਮ ਗੁਰਦਾਸਪੁਰ ਵਾਸੀਆਂ ਲਈ ਮਿਸਾਲ ਹੋ ਨਿਬੜਿਆ-ਚੇਅਰਮੈਨ ਡਾ. ਨਿੱਜਰ

ਅਚਵੀਰਜ਼ ਪ੍ਰੋਗਰਾਮ ਗੁਰਦਾਸਪੁਰ ਵਾਸੀਆਂ ਲਈ ਮਿਸਾਲ ਹੋ ਨਿਬੜਿਆ-ਚੇਅਰਮੈਨ ਡਾ. ਨਿੱਜਰ
  • PublishedJanuary 17, 2021

26 ਜਨਵਰੀ ਨੂੰ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੀ ਪਹਿਲੀ ਕਾਪੀ ਟੇਬਲ ਬੁੱਕਲਿੱਟ ਕੀਤੀ ਜਾਵੇਗੀ ਰਿਲੀਜ਼-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ

ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 24ਵਾਂ ਐਡੀਸ਼ਨ ਸਫਲਤਾਪੂਰਵਕ ਸੰਪੰਨ

ਗੁਰਦਾਸਪੁਰ, 17 ਜਨਵਰੀ (ਮੰਨਨ ਸੈਣੀ )। ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 24ਵੇਂਂ ਐਡੀਸ਼ਨ ਵਿਚ ਗੁਰਦਾਸਪੁਰ ਦੇ ਅਚੀਵਰਜ਼ ਵਲੋਂ ਜ਼ਿਲਾ ਵਾਸੀਆਂ ਨਾਲ ਆਪਣੀ ਮਿਹਨਤ ਤੇ ਲਗਨ ਨਾਲ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਅਚੀਵਰਜ਼ ਪ੍ਰੋਗਰਾਮ ਵਿਚ ਡਾ. ਸਤਨਾਮ ਸਿੰਘ ਨਿੱਜਰ, ਚੇਅਰਮੈਨ ਜਿਲਾ ਪਲਾਨਿੰਗ ਕਮੇਟੀ ਗੁਰਦਾਸਪੁਰ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਹਰਦੀਪ ਸਿੰਘ ਜ਼ਿਲਾ ਸਿੱਖਿਆ ਅਫਸਰ (ਸ), ਸੁਰਜੀਤ ਪਾਲ ਜ਼ਿਲਾ ਸਿੱਖਿਆ (ਪ), ਰਾਜੀਵ ਠਾਕੁਰ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ, ਸੁਖਚੈਨ ਸਿੰਘ ਜਿਲਾ ਖੇਡ ਅਫਸਰ ਅਤੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਅਧਿਆਪਰਕ ਵਿਦਿਆਰਥੀਆਂ, ਜਿਲਾ ਵਾਸੀ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।

ਵੀਡੀਓ ਕਾਨਫਰੰਸ ਜਰੀਏ ਅਚੀਵਰਜ਼ ਪ੍ਰੋਗਰਾਮ ਵਿਚ ਸ਼ਮੂਲੀਅਤ ਦੌਰਾਨ ਚੇਅਰਮੈਨ ਡਾ. ਨਿੱਜਰ ਨੇ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੇ ਗਏ ਅਚੀਵਰਜ਼ ਪ੍ਰੋਗਰਾਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਿਲਾ ਪ੍ਰਸ਼ਾਸ਼ਨ ਵਲੋਂ ਵੱਖ-ਵੱਖ ਖੇਤਰਾਂ ਵਿਚ ਅਹਿਮ ਮੱਲਾਂ ਮਾਰੀਆਂ ਜਾ ਰਹੀਆਂ ਹਨ, ਜੋ ਕਾਬਲੇ ਤਾਰੀਫ ਹਨ। ਉਨਾਂ ਕਿਹਾ ਕਿ ਅਚੀਵਰਜ਼ ਪ੍ਰੋਗਰਾਮ ਜਿਲਾ ਵਾਸੀਆਂ ਲਈ ਮਿਸਾਲ ਹੋ ਨਿਬੜਿਆ ਹੈ, ਜੋ ਨੌਜਵਾਨ ਪੀੜੀ ਲਈ ਮਾਰਗਦਰਸ਼ਕ ਦਾ ਰੋਲ ਅਦਾ ਕਰ ਰਿਹਾ ਹੈ। ਉਨਾਂ ਅਚੀਵਰਜ਼ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨਾਂ ਵਲੋਂ ਮਿਹਨਤ ਨਾਲ ਪ੍ਰਾਪਤ ਕੀਤੇ ਮੁਕਾਮ ਤੋ ਨੌਜਵਾਨ ਲੜਕੇ-ਲੜਕੀਆਂ ਨੂੰ ਬਹੁਤ ਪ੍ਰੇਰਨਾ ਮਿਲੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਮੁੱਖ ਮਹਿਮਾਨ ਚੇਅਰਮੈਨ ਡਾ. ਨਿੱਜਰ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਦਾ ਮੱਖ ਮੰਤਵ ਜ਼ਿਲੇ ਗੁਰਦਾਸਪਰ ਦੀ ਸਫਲਤਾ, ਕਾਬਲੀਅਤ ਅਤੇ ਹੁਨਰ ਨੂੰ ਜ਼ਿਲਾ ਵਾਸੀਆਂ ਨਾਲ ਰੂਬਰੂ ਕਰਵਾਉਣਾ ਹੈ। ਉਨਾਂ ਦੱਸਿਆ ਕਿ 26 ਜਨਵਰੀ ਮਹੀਨੇ ਨੂੰ ਅਚੀਵਰਜ਼ ਦੀ ਕਾਫੀ ਟੇਬਲ ਬੁੱਕਲੈੱਟ ਪ੍ਰਕਾਸ਼ਤਿ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜਿਲੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ। ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਵੈਬਸਾਈਟ ਤਿਆਰ ਕੀਤੀ ਜਾਵੇਗੀ, ਜਿਸ ਵਿਚ ਸਾਰੇ ਅਚਵੀਰਜ਼ ਮੈਨਟਰ (Mentor) ਵਜੋਂ ਸ਼ਾਮਿਲ ਹੋਣਗੇ ਅਤੇ ਮੈਨਟਰਸ਼ਿਪ (Mentorship ) ਰਾਹੀਂ ਵਿਦਿਆਰਥੀਆਂ ਨੂੰ ਵੱਖ ਖੇਤਰਾਂ ਵਿਚ ਅੱਗੇ ਵਧਣ ਲਈ ਜਾਣਕਾਰੀ ਪ੍ਰਦਾਨ ਕਰਨਗੇ।

ਉਨਾਂ ਅੱਗੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਜਿਲੇ ਅੰਦਰ ਸਰਬਪੱਖੀ ਵਿਕਾਸ ਵੱਲ ਵਿਸ਼ੇਸ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਸਾਲੂ ਸਾਲ ਦੌਰਾਨ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿਚ 600 ਕਰੋੜ ਰੁਪਏ ਖਰਚ ਕੀਤ ਜਾਣਗੇ ਅਤੇ ਨੋਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ ਸਵੇ-ਰੋਜ਼ਗਾਰ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ‘ਸਟਰਾਟ ਅੱਪ’ ਸਕੀਮ ਤਹਿਤ ਜਿਲੇ ਅੰਦਰ ਹੁਣ ਤਕ 04 ਪ੍ਰਪੋਜ਼ਲ ਪ੍ਰਾਪਤ ਹੋਈਆਂ, ਜਿਸ ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਕਾਰੋਬਾਰ ਸਥਾਪਤ ਕਰਵਾਏ ਜਾਣਗੇ। ਜਿਲੇ ਨੂੰ ਸਾਫ ਸੁਥਰਾ ਰੱਖਣ ਦੇ ਮੰਤਵ ਨਾਲ ‘ਮੇਰੀ ਕੂੜਾ ਮੇਰੀ ਜ਼ਿੰਮੇਵਾਰੀ’ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੁੱਕੇ ਤੇ ਗਿੱਲੇ ਕੂੜੇ ਨੂੰ ਘਰੋ-ਘਰੀ ਇਕੱਠਾ ਕਰਕੇ ਸੈਗਰੀਕੇਟ ਕੀਤਾ ਜਾਂਦਾ ਹੈ।

ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਕੁਨਾਲ ਧਵਨ, ਜੋ ਗੁਰਦਾਸਪੁਰ ਦਾ ਵਸਨੀਕ ਹੈ ਨੇ ਦੱਸਿਆ ਕਿ ਬਾਹਰਵੀਂ ਜਮਾਤ (ਮੈਡੀਕਲ ਵਿਸ਼ੇ) ਵਿਚੋਂ 96.2 ਫੀਸਦ ਅੰਕ ਹਾਸਲ ਕੀਤੇ। ਉਪੰਰਤ ਨੀਟ (N55“) ਦਾ ਇਮਤਿਹਾਨ ਦਿੱਤਾ ਅਤੇ ਐਮ.ਬੀ.ਬੀ.ਸੀ ਦੀ ਸੀਟ ਹਾਸਲ ਕੀਤੀ ਅਤੇ ਪਟਿਆਲਾ ਵਿਖੇ ਐਮ.ਬੀ.ਬੀ.ਐਸ ਕਰ ਰਿਹਾ ਹੈ। ਉਸਨੇ ਜਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਅਚੀਵਰਜ਼ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਸ ਨਾਲ ਨੋਜਵਾਨ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ, ਕਿਉਂਕਿ ਅਚੀਵਰਜ਼ ਪ੍ਰੋਗਰਾਮ ਵਿਚ ਹਰ ਹਫਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਅਚੀਵਰਜ ਭਾਗ ਲੈਂਦੇ ਹਨ। ਉਸਨੇ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ ਅਤੇ ਅੱਗੇ ਵੱਧਣ ਲਈ ਦ੍ਰਿੜ ਇੱਛਾ ਸ਼ਕਤੀ ਹੋਣੀ ਬਹੁਤ ਜਰੂਰੀ ਹੈ। ਉਸਨੇ ਦੱਸਿਆ ਕਿ ਉਹ ਖੁਦ ਨੂੰ ਸੈਲਫ ਇੰਟੈਰੋਗੇਸ਼ਨ ਕਰਦੇ ਸਨ, ਸੈਲਫ ਸਟੱਡੀ ਕੀਤੀ ਅਤੇ ਦਿਨ ਰਾਤ ਮਿਹਨਤ ਕਰਕੇ ਐਮ.ਬੀ.ਬੀ.ਐਸ ਦੀ ਸੀਟ ਪ੍ਰਾਪਤ ਕੀਤੀ।

ਦੂਸਰੇ ਅਚੀਵਰਜ਼ ਜਸ਼ਨਦੀਪ ਸਿੰਘ, ਜਿਨਾਂ ਨੇ ਲੰਡਨ ਤੋਂ ਜੂਮ ਮੀਟਿੰਗ ਰਾਹੀਂ ਜੁਆਇੰਨ ਕਰਨਾ ਸੀ ਪਰ ਕਿਸੇ ਕਾਰਨ ਜੁਆਇਨ ਨਹੀਂ ਕਰ ਪਾਏ। ਜਸ਼ਨਦੀਪ ਸਿੰਘ ਇੰਪਰੂਵਮੈਂਟ ਟਰੱਸਟ, ਸਕੀਮ ਨੰਬਰ 01 ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਦੱਸਵੀਂ ਜਮਾਤ ਲਿਟਲ ਫਲਾਵਰ ਕਾਨਵੈਂਟ ਸਕੂਲ ਤੋਂ ਪਾਸ ਕੀਤੀ। ਬੀ.ਏ ਐਲ.ਐਲ.ਬੀ ਆਰਮੀ ਇੰਸਟੀਚਿਊਟ ਆਫ ਲਾਅ, ਮੁਹਾਲੀ ਤੋਂ ਸਾਲ 2015 ਵਿਚ ਪਾਸ ਕੀਤੀ। 2016 ਵਿਚ ਕਿੰਗਸ ਕਾਲਜ ਲੰਡਨ ਤੋਂ ਐਲ.ਐਲ.ਐਮ ਪਾਸ ਕੀਤੀ । ਬੀ.ਪੀ.ਪੀ ਯੂਨੀਵਰਸਿਟੀ ਲੰਡਨ ਤੋਂ 2017 ਵਿਚ ਐਲ.ਪੀ.ਸੀ (ਲੀਗਲ ਪਰੈਕਟਸ ਕੋਰਸ) ਕੀਤਾ ਅਤੇ ਹੁਣ 2018 ਤੋਂ corporate Counsel Amazon inc, London (United Kingdom) ਵਿਚ ਸੇਵਾਵਾਂ ਨਿਭਾ ਰਿਹਾ ਹੈ। ਜਸ਼ਨਦੀਪ ਸਿੰਘ ਨੂੰ 2015 ਤੋਂ 2018 ਤਕ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿਖੇ ਪ੍ਰਬੰਧਕ ਵਜੋਂ ਕੰਮ ਕਰਨ ਦਾ ਤਜਰਬਾ ਵੀ ਹੈ।

ਇਸ ਮੌਕੇ ਵਿਦਿਆਰਥੀਆਂ ਵਲੋਂ ਅਚਵੀਰਜ਼ ਨਾਲ ਸਵਾਲ-ਜਵਾਬ ਵੀ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੁਸਾਇਟੀ ਵਲੋਂ ਅਚਵੀਰਜ਼ ਕੁਨਾਲ ਧਵਨ ਨੂੰ 5100 ਰੁਪਏ ਦੇਣ ਦਾ ਐਲਾਨ ਵੀ ਕੀਤਾ।

Written By
The Punjab Wire