ਸਿਹਤ ਵਿਭਾਗ 16 ਜਨਵਰੀ ਨੂੰ ਪਹਿਲੇ ਪੜਾਅ ਤਹਿਤ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਣ ਲਈ ਪੂਰੀ ਤਰ੍ਹਾਂ ਤਿਆਰ
ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਲੋਹੜੀ ਦੀ ਮੁਬਾਰਕਬਾਦ
ਗੁਰਦਾਸਪੁਰ, 13 ਜਨਵਰੀ ( ਮੰਨਨ ਸੈਣੀ)। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਕੋਵਿਡ-19 ਵੈਕਸੀਨ ਸੈਂਟਰ, ਪੁਰਾਣਾ ਸਿਵਲ ਹਸਪਤਾਲ, ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਤੇ ਸਿਹਤ ਵਿਭਾਗ ਵਲੋਂ ਕੀਤੀਆਂ ਗਈਆਂ ਤਿਆਰੀਆਂ ਜਾ ਜਾਇਜ਼ਾ ਲਿਆ ਗਿਆ ਤੇ ਉਨਾਂ ਵੈਕਸੀਨ ਲਗਾਉਣ ਵਾਲੇ ਰਜਿਸ਼ਟਰੇਸਨ ਰੂਮ ਅਤੇ ਟੀਕਾਕਰਨ ਰੂਮ ਦਾ ਨਿਰੀਖਣ ਕੀਤਾ। ਇਸ ਮੌਕੇ ਡਾ. ਵਰਿੰਦਰ ਜਗਤ ਸਿਵਲ ਸਰਜਨ ਵੀ ਮੋਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਭ ਤੋਂ ਪਹਿਲਾਂ ਜ਼ਿਲ੍ਹਾ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਸਿਹਤ ਵਿਭਾਗ ਵਲੋਂ 16 ਜਨਵਰੀ ਨੂੰ ਪਹਿਲੇ ਪੜਾਅ ਤਹਿਤ ਹੈਲਥ ਕੇਅਰ ਵਰਕਰਾਂ ਦੇ ਟੀਕਕਰਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਦੱਸਿਆ ਕਿ ਟੀਕਾਕਰਣ ਦੀ ਸ਼ੁਰੂਆਤ ਲਈ ਜ਼ਿਲ੍ਹੇ ਵਿੱਚ 5 ਸਥਾਨਾਂ ਜਿਵੇਂ ਜ਼ਿਲਾ ਹਸਪਤਾਲ ਗੁਰਦਾਸਪੁਰ, ਸਿਵਲ ਹਸਪਤਾਲ ਬਟਾਲਾ, ਸੀ.ਐਚ.ਸੀ ਫਤਿਹਗੜ੍ਹ ਚੂੜੀਆਂ, ਸੀ.ਐਚਸੀ ਕਲਾਨੌਰ ਅਤੇ ਸੀ.ਐਚ.ਸੀ ਭਾਮ ਦੀ ਚੋਣ ਕੀਤੀ ਗਈ ਹੈ। ਪਹਿਲੇ ਪੜਾਅ ਵਿਚ ਹੈਲਥ ਵਰਕਰ
ਉਨਾਂ ਅੱਗੇ ਕਿਹਾ ਕਿ ਹਰੇਕ ਟੀਕਾਕਰਣ ਸੈਸ਼ਨ ਦੇ ਪ੍ਰਬੰਧਨ ਲਈ 5 ਮੈਂਬਰੀ ਟੀਮ ਬਣਾਈ ਗਈ ਅਤੇ ਟੀਮ ਦੀਆਂ ਨਿਰਧਾਰਤ ਜਿੰਮੇਵਾਰੀਆਂ ਮੁਤਾਬਿਕ ਪਹਿਲਾ ਵੈਕਸੀਨੇਸ਼ਨ ਅਧਿਕਾਰੀ ਐਂਟਰਸ ‘ਤੇ ਇਹ ਯਕੀਨੀ ਬਣਾਏਗਾ ਕਿ ਸਿਰਫ ਯੋਗ ਵੈਕਸੀਨੇਟਰ ਹੀ ਦਾਖਲ ਹੋਣ, ਦੂਜਾ ਵੈਕਸੀਨੇਸ਼ਨ ਅਧਿਕਾਰੀ ਕੋਵਿਨ ਐਪ ‘ਤੇ ਲਾਭਪਾਤਰੀਆਂ ਦੀ ਤਸਦੀਕ ਕਰੇਗਾ, ਤੀਜਾ ਵੈਕਸੀਨੇਸ਼ਨ ਅਧਿਕਾਰੀ ਇੰਟ੍ਰਾ ਮਸਕੁਲਰ ਵਜੋਂ ਟੀਕਾ ਲਗਾਏਗਾ, ਚੌਥਾ ਵੈਕਸੀਨੇਸ਼ਨ ਅਧਿਕਾਰੀ ਏਈਐਫਆਈ (ਟੀਕਾਕਰਣ ਤੋਂ ਬਾਅਦ ਐਡਵਰਸ ਈਫੈਕਟ) ਦੀ ਨਿਗਰਾਨੀ ਲਈ ਓਬਜ਼ਰਵੇਸ਼ਨ ਰੂਮ ਵਿਖੇ ਤਾਇਨਾਤ ਹੋਵੇਗਾ ਅਤੇ ਪੰਜਵਾਂ ਵੈਕਸੀਨੇਸ਼ਨ ਅਧਿਕਾਰੀ ਲਾਭਪਾਤਰੀਆਂ ਦੀ ਆਮਦ ਨੂੰ ਨਿਯੰਤਰਣ ਕਰਨ ਵਿਚ ਸਹਾਇਤਾ ਕਰੇਗਾ।
ਇਸ ਮੌਕੇ ਡਾ. ਵਿਜੇ ਕੁਮਾਰ ਜਿਲਾ ਪਰਿਵਾਰ ਤੇ ਭਲਾਈ ਅਫਸਰ, ਡਾ. ਭਾਰਤ ਭੂਸ਼ਣ ਐਸ.ਐਮ.ਓ, ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ ਅਤੇ ਸਮੂਹ ਸਟਾਫ ਹਾਜਰ ਸੀ।