Close

Recent Posts

PUNJAB FLOODS ਪੰਜਾਬ

ਸਿੱਖਿਆ ਵਿਭਾਗ ਵੱਲੋਂ 738 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਬਦਲਣ ਲਈ 4 ਕਰੋੜ ਰੁਪਏ ਦੀ ਰਾਸ਼ੀ ਜਾਰੀ

ਸਿੱਖਿਆ ਵਿਭਾਗ ਵੱਲੋਂ 738 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਬਦਲਣ ਲਈ 4 ਕਰੋੜ ਰੁਪਏ ਦੀ ਰਾਸ਼ੀ ਜਾਰੀ
  • PublishedJanuary 12, 2021

ਚੰਡੀਗੜ੍ਹ,12 ਜਨਵਰੀ। ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ  ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਹੇਠ ਸਿੱਖਿਆ ਵਿਭਾਗ ਵੱਲੋਂ 4 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ‘ਸਮਾਰਟ ਸਕੂਲ ਮੁਹਿੰਮ’ ਤਹਿਤ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਲੋੜੀਂਦਾ ਆਧੁਨਿਕ ਤਕਨੀਕੀ ਸਾਜੋ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਹ ਰਾਸ਼ੀ ਇਨ੍ਹਾਂ ਕਾਰਜਾਂ ਲਈ ਵਰਤੀ ਜਾਵੇਗੀ।

ਬੁਲਾਰੇ ਅਨੁਸਾਰ ਡਾਇਰੈਕਟਰ ਜਨਰਲ ਸਕੂਲ ਐਜੂਕੇਸਨ-ਕਮ-ਐੱਸ.ਪੀ.ਡੀ ਵੱਲੋਂ ਇਸ ਸਬੰਧ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈ.ਸਿੱ/ਐ.ਸਿੱ) ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਅਨੁਸਾਰ 738 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਨ੍ਹਾਂ ਵਿੱਚ 363 ਪ੍ਰਾਇਮਰੀ, 90 ਮਿਡਲ, 109 ਹਾਈ ਅਤੇ 176 ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ। ਇਸ ਗ੍ਰਾਂਟ ਹੇਠ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਗੇਟਾਂ ਦੀ ਸੁੰਦਰਤਾ ਲਈ 15 ਹਜ਼ਾਰ ਪ੍ਰਤੀ ਸਕੂਲ, ਕਲਰ ਕੋਡਿੰਗ ਲਈ 25 ਹਜ਼ਾਰ ਪ੍ਰਤੀ ਸਕੂਲ ਅਤੇ ਸਿੱਖਿਆ ਪਾਰਕਾਂ ਲਈ 10 ਹਜ਼ਾਰ ਪ੍ਰਤੀ ਸਕੂਲ ਜਾਰੀ ਕੀਤੇ ਗਏ ਹਨ। ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ 18 ਹਜ਼ਾਰ ਪ੍ਰਤੀ ਸਕੂਲ ਗੇਟਾਂ ਦੀ ਸੁੰਦਰਤਾ ਲਈ, ਕਲਰ ਕੋਡਿੰਗ ਲਈ ਹਾਈ ਸਕੂਲਾਂ ਨੂੰ 50 ਹਜ਼ਾਰ ਪ੍ਰਤੀ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 75 ਹਜ਼ਾਰ ਰੁਪਏ ਪ੍ਰਤੀ ਸਕੂਲ ਅਤੇ ਸਿੱਖਿਆ ਪਾਰਕਾਂ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 20 ਹਜ਼ਾਰ ਪ੍ਰਤੀ ਸਕੂਲ ਜਾਰੀ ਕੀਤੇ ਗਏ ਹਨ।

     ਬੁਲਾਰੇ ਅਨੁਸਾਰ ਇਸ ਗ੍ਰਾਂਟ ਵਿੱਚੋਂ ਅੰਮਿ੍ਰਤਸਰ ਦੇ 51 ਸਕੂਲਾਂ ਲਈ 24.84 ਲੱਖ ਰੁਪਏ, ਬਰਨਾਲਾ ਦੇ  37 ਸਕੂਲਾਂ ਲਈ 17.60 ਲੱਖ ਰੁਪਏ, ਬਠਿੰਡਾ ਦੇ 36 ਸਕੂਲਾਂ ਲਈ 23.19 ਲੱਖ ਰੁਪਏ, ਫਰੀਦਕੋਟ ਦੇ 30 ਸਕੂਲਾਂ ਲਈ 17.42 ਲੱਖ ਰੁਪਏ, ਫਤਿਹਗੜ੍ਹ ਸਾਹਿਬ ਦੇ 24 ਸਕੂਲਾਂ ਲਈ 12.17 ਲੱਖ ਰੁਪਏ, ਫਾਜ਼ਲਿਕਾ ਦੇ 30 ਸਕੂਲਾਂ ਲਈ 22.93 ਲੱਖ ਰੁਪਏ, ਫਿਰੋਜ਼ਪੁਰ ਦੇ 40 ਸਕੂਲਾਂ ਲਈ 24.78 ਲੱਖ ਰੁਪਏ, ਗੁਰਦਾਸਪੁਰ ਦੇ 36 ਸਕੂਲਾਂ ਲਈ 23.74 ਲੱਖ ਰੁਪਏ, ਹੁਸ਼ਿਆਰਪੁਰ ਦੇ 14 ਸਕੂਲਾਂ ਲਈ 8.59 ਲੱਖ ਰੁਪਏ,  ਜਲੰਧਰ ਦੇ 35 ਸਕੂਲਾਂ ਲਈ 26.02 ਲੱਖ ਰੁਪਏ, ਕਪੂਰਥਲਾ ਦੇ 15 ਸਕੂਲਾਂ ਲਈ 9.01 ਲੱਖ ਰੁਪਏ, ਲੁਧਿਆਣਾ ਦੇ 42 ਸਕੂਲਾਂ ਲਈ 27.84 ਲੱਖ ਰੁਪਏ, ਮਾਨਸਾ ਦੇ 51 ਸਕੂਲਾਂ ਲਈ 23.87 ਲੱਖ ਰੁਪਏ, ਮੋਗਾ ਦੇ 34 ਸਕੂਲਾਂ ਲਈ 14.39 ਲੱਖ ਰੁਪਏ, ਐੱਸ.ਏ.ਐੱਸ. ਨਗਰ ਦੇ 17 ਸਕੂਲਾਂ ਲਈ 6.24 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 31 ਸਕੂਲਾਂ ਲਈ 16.18 ਲੱਖ ਰੁਪਏ, ਸਹੀਦ ਭਗਤ ਸਿੰਘ ਨਗਰ ਦੇ 49 ਸਕੂਲਾਂ ਲਈ 21.29 ਲੱਖ ਰੁਪਏ, ਪਠਾਨਕੋਟ ਦੇ 24 ਸਕੂਲਾਂ ਲਈ 13. 02 ਲੱਖ ਰੁਪਏ, ਪਟਿਆਲਾ ਦੇ 47 ਸਕੂਲਾਂ ਲਈ 22.45 ਲੱਖ ਰੁਪਏ, ਰੂਪਨਗਰ ਦੇ 14 ਸਕੂਲਾਂ ਲਈ 7.17 ਲੱਖ ਰੁਪਏ, ਸੰਗਰੂਰ ਦੇ 48 ਸਕੂਲਾਂ ਲਈ 17.95 ਲੱਖ ਰੁਪਏ ਅਤੇ ਜ਼ਿਲ੍ਹਾ ਤਰਨਤਾਰਨ ਦੇ 33 ਸਕੂਲਾਂ ਲਈ 19.31 ਲੱਖ ਰੁਪਏ ਜਾਰੀ ਕੀਤੇ ਗਏ ਹਨ। ਸਿੱਖਿਆ ਵਿਭਾਗ ਨੇ ਇਸ  ਰਾਸ਼ੀ ਦੀ ਵਰਤੋਂ ਸੁਚੱਜੇ ਢੰਗ ਨਾਲ ਅਤੇ ਵਿੱਤੀ ਨਿਯਮਾਂ ਅਨੁਸਾਰ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

Written By
The Punjab Wire