ਗੁਰਦਾਸਪੁਰ, 8 ਜਨਵਰੀ ( ਮੰਨਨ ਸੈਣੀ )। ਡਿਪਟੀ ਕਮਿਸਨਰ ਗੁਰਦਾਸਪੁਰ ਜੁਨਾਬ ਮੁਹੰਮਦ ਇਸ਼ਫਾਕ ਜੀ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ; ਵਰਿੰਦਰਪਾਲ ਜਗਤ ਦੀ ਪ੍ਰਧਾਨਗੀ ਹੇਠ ਜਿਲ੍ਹਾ ਗੁਰਦਾਸਪੁਰ ਦੇ ਪੀ. ਪੀ. ਯੂਨਿਟ ਗੁਰਦਾਸਪੁਰ, ਐਸ. ਡੀ. ਐਚ. ਬਟਾਲਾ , ਸੀ.ਐਚ. ਸੀ ਫਤਿਹਗੜ੍ਹ ਚੂੜੀਆਂ ਅਤੇ ਸੀ.ਐਚ. ਸੀ . ਕਲਾਨੌਰ ਵਿੱਚ ਪਰੋਟੋਕੋਲ ਅਨੁਸਾਰ 25 ਲਾਭਪਾਤਰੀ ਹੈਲਥ ਕੇਅਰ ਵਰਕਰਾਂ ਦੇ ਕੋਵਿਡ-19 ਵੈਕਸੀਨ ਸਬੰਧੀ ਡਰਾਈ ਰਨ ਐਕਸਰਸਾਈਜ਼ ਦੀ ਸ਼ੁਰੂਆਤ ਕੀਤੀ ਗਈ ।
ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੈਕਸੀਨੇਸ਼ਨ ਸੈਟਰਾਂ ਤੇ ਪੰਜ ਮੈਬਰੀ ਟੀਮ ਦਾ ਗਠਨ ਕੀਤਾ ਗਿਆ। ਵੈਰੀਫਾਇਰ ਅਫਸਰ ਵੱਲੋ ਆਨਲਾਈਨ ਡਾਟਾ ਅਤੇ ਆਈ. ਡੀ. ਚੈਕ ਕਰਕੇ ਵੈਕਸੀਨੇਸ਼ਨ ਅਫਸਰ ਨੇ ਕੋਵਿਡ –19 ਵੈਕਸਿਨ ਦੀ ਕਾਰਵਾਈ ਕੀਤੀ। ਲਾਭਪਾਤਰੀ ਨੂੰ 4 ਸੁਨੇਹੇ ਦੱਸ ਕੇ ਆਬਜਰਵੇਸ਼ਨ ਰੂਮ ਵਿੱਚ ਭੇਜਿਆ ਅਤੇ ਉਥੇ ਅੱਧਾ ਘੰਟਾ ਉਸ ਨੂੰ ਆਬਜਰਵੇਸ਼ਨ ਵਿੱਚ ਰੱਖਣ ਤੋ ਬਾਅਦ ਫਿਰ ਘਰ ਜਾਣ ਦਿੱਤਾ । ਸੁਪਰਵਾਈਜ਼ਰ ਮੈਡੀਕਲ ਅਫਸਰ ਤੌਰ ਤੇ ਡਾ: ਅਜੇਸਵਰ ਮਹੰਤ ਨੇ ਡਿਊਟੀ ਨਿਭਾਈ ।
ਜਿਲ੍ਹਾ ਟੀਕਾਕਰਨ ਅਫਸਰ ਡਾ: ਅਰਵਿੰਦ ਕੁਮਾਰ ਮਨਚੰਦਾਂ ਅਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਗੁਰਦਾਸਪੁਰ , ਡਾ: ਚੇਤਨਾਂ ਵੱਲੋ ਡਰਾਈ ਰਨ ਦੀ ਸੁਪਰਵਿਜ਼ਨ ਕੀਤੀ ਗਈ ।
ਇਸ ਸਮੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਗੁਰਦਾਸਪੁਰ ਡਾ: ਵਿਜੇ ਕੁਮਾਰ , ਸਹਾਇਕ ਸਿਵਲ ਸਰਜਨ ਡਾ: ਭਾਰਤ ਭੂਸ਼ਣ , ਡੀ. ਡੀ. ਐਚ . ਓ. ਡਾ: ਲੋਕੇਸ਼ ਕੁਮਾਰ , ਡਿਪਟੀ ਮਾਸ ਮੀਡੀਆ ਅਫਸਰ ਸ੍ਰੀ ਮਤੀ ਗੁਰਿੰਦਰ ਕੌਰ , ਸ੍ਰੀ ਉਪਕਾਰ ਸਿੰਘ ਜਿਲ੍ਹਾ ਕੋਲਡ ਚੇਨ ਮੈਨੇਜਰ ਅਤੇ ਹੋਰ ਅਧਿਕਾਰੀ/ਕਰਮਚਾਰੀ ਵੀ ਡਰਾਈ ਰਨ ਦੇਖਣ ਲਈ ਹਾਜ਼ਰ ਹੋਏ ।