ਸਰਦੀ ਨੂੰ ਮੁੱਖ ਰੱਖਦਿਆਂ ਲੈਪਰੋਸੀ (ਕੁਸ਼ਟ) ਕਾਲੋਨੀ ਦੀਨਾਨਗਰ ਵਿਖੇ ਵੰਡੇ ਕੰਬਲ
ਦੀਨਾਨਗਰ (ਗੁਰਦਾਸਪੁਰ), 5 ਜਨਵਰੀ (ਮੰਨਨ ਸੈਣੀ )। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਹਮੇਸ਼ਾਂ ਲੋੜਵੰਦ ਲੋਕਾਂ ਦੀ ਅੱਗੇ ਹੋ ਕੇ ਮਦਦ ਕੀਤੀ ਹੈ ਅਤੇ ਰੈੱਡ ਕਰਾਸ ਸੁਸਾਇਟੀ ਦੀ ਕੋਸ਼ਿਸ ਹੁੰਦੀ ਹੈ ਕਿ ਲੋੜਵੰਦ ਲੋਕਾਂ ਤਕ ਪੁਹੰਚ ਕਰਕੇ ਉਨਾਂ ਨੂੰ ਲੋੜੀਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਹ ਪ੍ਰਗਟਾਵਾ ਸ੍ਰੀਮਤੀ ਸ਼ਾਹਲਾ ਕਾਦਰੀ ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ,ਗੁਰਦਾਸਪੁਰ (ਧਰਮਪਤਨੀ ਡਿਪਟੀ ਕਮਿਸ਼ਨਰ) ਵਲੋਂ ਲੈਪਰੋਸੀ (ਕੁਸ਼ਟ) ਕਾਲੋਨੀ ਦੀਨਾਨਗਰ ਵਿਖੇ ਸਰਦੀ ਦੇ ਮੌਸਮ ਨੂੰ ਵੱਖਦਿਆਂ ਕੰਬਲ ਵੰਡਣ ਉਪੰਰਤ ਕੀਤਾ। ਇਸ ਮੌਕੇ ਡਾ. ਸੁਰਿੰਦਰ ਕੋਰ ਪਨੂੰ ਅਤੇ ਜ਼ਿਲਾ ਰੈੱਡ ਕਰਾਸ ਦੇ ਸੈਕਟਰੀ ਰਾਜੀਵ ਕੁਮਾਰ ਠਾਕੁਰ ਵੀ ਮੋਜੂਦ ਸਨ।
ਇਸ ਮੌਕੇ ਸ੍ਰੀਮਤੀ ਸ਼ਾਹਲਾ ਕਾਦਰੀ ਨੇ ਕੁਸ਼ਟ ਕਾਲੋਨੀ ਵਿਚ ਗੱਲਬਾਤ ਕਰਦਿਆਂ ਦੱਸਿਆ ਕਿ ਜਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਲੋੜਵੰਦ ਲੋਕਾਂ ਖਾਸਕਰਕੇ ਝੁੱਗੀ ਝੌਂਪੜੀਆਂ ਵਿਚ ਰਹਿਣ ਵਾਲਿਆਂ ਨੂੰ ਸਰਦੀ ਦੇ ਮੌਸਮ ਵਿਚ ਕੰਬਲ ਵੰਡੇ ਗਏ ਹਨ। ਉਨਾਂ ਅੱਗੇ ਦੱਸਿਆ ਕਿ ਜਿਲਾ ਰੈੱਡ ਕਰਾਸ ਸੁਸਾਇਟੀ ਜਿਥੇ ਲੋੜਵੰਦ ਲੋਕਾਂ ਨੂੰ ਜਿਥੇ ਕੋਵਿਡ-19 ਵਿਰੁੱਧ ਜਾਗਰੂਕ ਕਰਨ ਦੇ ਮੰਤਵ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਓਥੇ ਘਰੇਲੂ ਵਰਤਯੋਗ ਵਸਤਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਦੇ ਚੱਲਦਿਆਂ ਦੀਨਾਨਗਰ ਦੀ ਲੈਪਰੋਸੀ ਕਾਲੋਨੀ ਵਿਚ ਲੋਕਾਂ ਨੂੰ ਮਾਸਕ, ਜੂਸ, ਮਿਲਕ, ਸਾਬਣ ਅਤੇ ਦਵਾਈਆਂ ਵੰਡੀਆਂ ਗਈਆਂ ਸਨ।