ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਨੇ ਕੋਵਿਡ-19 ਸੰਕਟ ਦੌਰਾਨ ਜਗਾਈ ਉਮੀਦ, ਸਦਭਾਵਨਾ ਤੇ ਵਿਕਾਸ ਦੀ ਕਿਰਨ
ਪੇਂਡੂ ਖੇਤਰਾਂ ਲਈ 350 ਕਰੋੜ ਰੁਪਏ ਅਤੇ ਸ਼ਹਿਰੀ ਖੇਤਰਾਂ ਲਈ 300 ਕਰੋੜ ਰੁਪਏ ਮਨਜ਼ੂਰ
ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਜਿਲੇ ਅੰਦਰ ਲਗਾਏ ਗਏ 3 ਲੱਖ 98 ਹਜ਼ਾਰ 643 ਪੌਦੇ
ਕਣਕ ਅਤੇ ਝੋਨੇ ਦੇ ਫਸਲ ਦੀ ਰਿਕਾਰਡ ਨਿਰਵਿਘਨ ਖਰੀਦ ਕੀਤੀ
ਅਚਵੀਰਜ਼ ਪ੍ਰੋਗਰਾਮ ਰਾਹੀਂ ਜ਼ਿਲ੍ਹੇ ਦੀ ਸਫਲਤਾ ਨੂੰ ਕਰਵਾਇਆ ਲੋਕਾਂ ਨਾਲ ਰੂਬਰੂ
16 ਹਜ਼ਾਰ 459 ਨੋਜਵਾਨਾਂ ਨੂੰ ਰੁਜ਼ਗਾਰ ਤੇ 13 ਹਜ਼ਾਰ 866 ਪ੍ਰਾਰਥੀਆਂ ਨੂੰ ਸਵੈ-ਰੋਜ਼ਗਾਰ ਮੁਹੱਈਆ ਕਰਵਾਇਆ
ਗੁਰਦਾਸਪੁਰ, 31 ਦਸੰਬਰ (ਮੰਨਨ ਸੈਣੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਵਾਇਰਸ ਵਿਰੁੱਧ ਕੀਤੇ ਗਏ ਸਫਲ ਉਪਰਾਲਿਆਂ ਨੇ, ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਉਮੀਦ, ਸਦਭਾਵਨਾ ਤੇ ਵਿਕਾਸ ਦੀ ਕਿਰਨ ਜਗਾਉਣ ਵਿਚ ਸਫਲਤਾ ਹਾਸਲ ਕੀਤੀ ਹੈ, ਉਸਦੇ ਨਾਲ ਜ਼ਿਲੇ ਅੰਦਰ ਵਿਕਾਸ ਕੰਮਾਂ ਦੀ ਰਫਤਾਰ ਨਾਲ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਜ਼ਿਲੇ ਅੰਦਰ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਸਾਲ 2021 ਦੌਰਾਨ 650 ਕਰੋੜ ਰੁਪਏ ਖਰਚ ਜਾਣਗੇ, ਜਿਸ ਲਈ ਪੇਂਡੂ ਖੇਤਰ ਵਿਚ 350 ਕਰੋੜ ਰੁਪਏ ਅਤੇ ਸ਼ਹਿਰੀ ਖੇਤਰ ਵਿਚ 300 ਰੁਪਏ ਮਨਜੂਰ ਹੋ ਗਏ ਹਨ।
ਮਗਨਰੇਗਾ ਸਕੀਮ :
ਜਿਲੇ ਅੰਦਰ ਮਗਨਰੇਗਾ ਸਕੀਮ ਜਿਥੇ ਪਿੰਡਾਂ ਅੰਦਰ ਵਿਕਾਸ ਕੰਮ ਕਰਵਾਏ ਗਏ, ਓਥੇ ਕੋਰੋਨਾ ਬਿਮਾਰੀ ਦੇ ਚੱਲਦਿਆਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿਚ ਪ੍ਰਸ਼ਾਸ਼ਨ ਸਫਲ ਰਿਹਾ। ਮਗਨਰੇਗਾ ਸਕੀਮ ਤਹਿਤ ਵਿੱਤੀ ਸਾਲ 2019-20 ਦੋਰਾਨ 70.00 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲਾ ਗੁਰਦਾਸਪੁਰ ਪੰਜਾਬ ਭਰ ਵਿਚ ਪਹਿਲੇ ਸਥਾਨ ਤੇ ਕਾਬਜ਼ ਹੈ। ਪਿੰਡਾਂ ਅੰਦਰ ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ, ਪਾਰਕਾਂ ਦੀ ਉਸਾਰੀ, ਖੇਡ ਸਟੇਡੀਅਮ ਦੀ ਉਸਾਰੀ, ਕੈਟਲ ਸ਼ੈੱਡ, ਪਲਾਂਟੇਸ਼ਨ ਆਦਿ ਦੇ ਵਿਕਾਸ ਕੰਮ ਕਰਵਾਏ ਗਏ।
ਸਮਾਰਟ ਵਿਲੇਜ਼ ਕੰਪੇਨ :
ਸਮਾਰਟ ਵਿਲੇਜ਼ ਸਕੀਮ ਤਹਿਤ ਵਿੱਤੀ ਸਾਲ 2019-20 ਦੌਰਾਨ ਜਿਲੇ ਅੰਦਰ 1105 ਵਿਕਾਸ ਕੰਮ ਕਰਵਾਏ ਗਏ ਹਨ। ਜਿਵੇਂ ਗਲੀਆਂ ਨਾਲੀਆਂ ਦੀ ਉਸਾਰੀ, ਫਿਰਨੀਆਂ ਦੀ ਉਸਾਰੀ, ਸਕੂਲਾਂ ਦੀ ਇਮਾਰਤ ਦੀ ਉਸਾਰੀ ਆਦਿ ਦੇ ਕੰਮ 59.73 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਹਨ ਅਤੇ ਵਿੱਤੀ ਸਾਲ ਸਾਲ 2020-21 ਦੌਰਾਨ ਜਿਲੇ ਅੰਦਰ 4298 ਵਿਕਾਸ ਕਾਰਜ ਕਰਵਾਉਣ ਲਈ ਪ੍ਰਵਾਨ ਹੋਏ ਹਨ, ਜਿਸ ਲਈ 306.77 ਕਰੋੜ ਰੁਪਏ ਖਰਚੇ ਜਾਣਗੇ।
ਜਲ ਜੀਵਨ ਮਿਸ਼ਨ :
ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ‘ਜਲ ਜੀਵਨ ਮਿਸ਼ਨ’ ਪ੍ਰੋਜੈਕਟ ਅਧੀਨ ਜ਼ਿਲ੍ਹਾ ਗੁਰਦਾਸਪੁਰ ਦੇ ਪੇਂਡੂ ਖੇਤਰ ਦੇ ਵਸਨੀਕਾਂ ਨੂੰ ਸਾਲ 2022 ਤੱਕ ‘ਹਰ ਘਰ ਜਲ ਹਰ ਘਰ ਨਲ’ ਦੇ ਨਾਅਰੇ ਤਹਿਤ ਘਰ-ਘਰ ਪਾਣੀ ਦੇ ਕੂਨੈਕਸ਼ਨ ਦੇਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਪਿੰਡਾਂ ਵਿੱਚ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਅਧੀਨ ਰਹਿੰਦੀਆਂ ਪਾਈਪ ਲਾਈਨਾਂ ਵਿਛਾਉਣ, ਘਰ-ਘਰ ਪਾਣੀ ਦੇ ਕੁਨੈਕਸ਼ਨ ਦੇਣ ਦੀ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਜਿਲੇ ਅੰਦਰ 95 ਹਜ਼ਾਰ 295 ਘਰਾਂ ਨੂੰ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ।
ਅਰਬਨ ਵਾਟਰ ਸਪਲਾਈ ਐਂਡ ਸੀਵਰੇਜ ਪ੍ਰੋਜੈਕਟ :
ਵਾਟਰ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਤਹਿਤ ਬਟਾਲਾ ਵਿਖੇ ਅਮਰੁਤ ਯੋਜਨਾ ਤਹਿਤ ਕਰੀਬ 141.08 ਕਰੋੜ ਰੁਪਏ ਦੀ ਲਾਗਤ ਨਾਲ ਹਰ ਘਰ ਨੂੰ ਜਲ ਸਪਲਾਈ ਅਤੇ ਸੀਵਰੇਜ ਨਾਲ ਜੋੜਨ ਲਈ ਵਿਕਾਸ ਕੰਮ ਤੇਜਗਤੀ ਨਾਲ ਚੱਲ ਰਿਹਾ ਹੈ। ਇਸੇ ਤਰਾਂ ਗੁਰਦਾਸਪੁਰ ਵਿਖੇ ਕਰੀਬ 43.05 ਕਰੋੜ ਰੁਪਏ ਅਤੇ ਦੀਨਾਨਗਰ ਵਿਖੇ 35.33 ਕਰੋੜ ਰੁਪਏ ਦੇ ਵਿਕਾਸ ਕੰਮ ਪ੍ਰਗਤੀ ਅਧੀਨ ਹਨ।
ਅਰਬਨ ਏਰੀਏ ਵਿਚ ਸੋਲਡ ਵੇਸਟ ਮੈਨਜੇਮੈਂਟ :
ਡਿਪਟੀ ਕਮਿਸ਼ਨਰ ਵਲੋਂ ਜਿਲੇ ਨੂੰ ਸਾਫ ਸੁਥਰਾ ਬਣਾਉਣ ਦੇ ਮੰਤਵ ਨਾਲ ਸਫਲ ਯਤਨ ਕੀਤੇ ਗਏ ਹਨ, ਜਿਸ ਤਹਿਤ ‘ਮੇਰਾ ਕੂੜਾ ਮੇਰੀ ਜ਼ਿੰਮੇਵਾਰੀ’ ਤਹਿਤ ਸ਼ਹਿਰੀ ਖੇਤਰ ਨੂੰ ਸਾਫ ਸੁਥਰਾ ਰੱਖਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਰੀਬ 70 ਫੀਸਦ ਘਰਾਂ ਵਿਚੋ ਕੂੜਾ ਡੋਰ ਟੂ ਡੋਰ ਇਕੱਠਾ ਕੀਤਾ ਜਾ ਰਿਹਾ ਹੈ। ਕੰਪਸੋਟ ਪਿਟਸ ਬਣਾਈਆਂ ਗਈਆਂ ਹਨ ਤੇ ਗਿੱਲਾ ਅਤੇ ਸੁੱਕਾ ਕੂੜਾ ਦੀ ਸੈਗਰੀਕੇਸ਼ਨ ਕੀਤੀ ਜਾਂਦੀ ਹੈ। ਹਰ ਕਸਬੇ/ਸ਼ਹਿਰ ਨੂੰ 4-8 ਜੋਨਾਂ ਵਿਚ ਵੰਡਿਆਂ ਗਿਆ ਹੈ।
ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਕੀਤੇ ਸਫਲ ਉਪਰਾਲੇ :
ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵਿਸ਼ੇਸ ਮੁਹਿੰਮ ਵਿੱਢੀ ਗਈ , ਜਿਸ ਤਹਿਤ ਜਿਲੇ ਅੰਦਰ 3,98, 643 ਪੋਦੇ ਲਗਾਏ ਗਏ।
ਜੀ ਐਸ ਟੀ ਕੁਲੈਕਸ਼ਨ :
ਜਿਲੇ ਅੰਦਰ ਜਿਥੇ ਪ੍ਰਸ਼ਾਸਨ ਨੇ ਕੋਰੋਨਾ ਬਿਮਾਰੀ ਵਿਰੁੱਧ ਸੰਘਰਸ਼ ਵਿੱਢਿਆ ਹੋਇਆ ਸੀ ਉਸਦੇ ਨਾਲ ਰੈਵਨਿਊ ਖੇਤਰ ਨੂੰ ਮਜ਼ਬੂਤੀ ਦੇਣ ਦੇ ਉਪਰਾਲੇ ਵੀ ਕੀਤੇ ਗਏ। ਅਕਤੂਬਰ 2020 ਤਕ 56.77 ਕਰੋੜ ਰੁਪਏ ਦੀ ਜੀਐਸਟੀ ਕੁਲੈਕਸ਼ਨ ਕੀਤੀ ਗਈ ਜੋ 1-4-2019 ਤੋਂ 31-10-2029 ਦੇ ਮੁਕਾਬਲੇ 1.46 ਫੀਸਦ ਵੱਧ ਰਹੀ। ਕੋਰੋਨਾ ਕਾਰਨ ਭਾਵੇਂ ਸਟੈਂਪ ਡਿਊਟੀ/ਰਜਿਸ਼ਟੇਰਸ਼ਨ ਫੀਸ ਇਕਤੱਰ ਕਰਨ ਵਿਚ ਕਮੀ ਹੋਈ ਪਰ ਫਿਰ ਵੀ 30 ਨਵੰਬਰ 2020 ਤਕ 28.09 ਰੁਪਏ ਦੀ ਫੀਸ ਇਕੱਤਰ ਕੀਤੀ ਗਈ।
ਰੈਵਨਿਊ ਕੋਰਟ ਕੇਸ ਆਨਲਾਈਨ, ਈ ਸੇਵਾ ਤੇ ਈ ਆਫਸ ਸੇਵਾ :
ਜਿਲੇ ਦੀਆਂ ਸਾਰੀਆਂ ਰੈਵਨਿਊ ਕੋਰਟ ਵਿਚ ‘ਰੈਵਨਿਊ ਕੋਰਟ ਮੈਨੇਜਮੈਂਟ ਸਿਸਟਮ’ ਲਾਗੂ ਕੀਤਾ ਗਿਆ ਤੇ ਸਾਰੇ 2899 ਕੋਰਟ ਕੇਸ ਆਨਲਾਈਨ ਕੀਤੇ ਗਏ। ਇਸੇ ਤਰਾਂ 2019-20 ਦੀਆਂ ਸਾਰੀਆਂ ਜਮ੍ਹਾਬੰਦੀਆਂ ਦਾ ਕੰਪਿਊਟਰਜਾਈਡ ਕੀਤਾ ਗਿਆ। ਡਿਪਟੀ ਕਮਿਸ਼ਨਰ, ਐਸਡੀਐਮ, ਤਹਿਸਲੀਦਾਰਾਂ ਦੇ ਦਫਤਰ ਵਿਚ ਈ-ਆਫਿਸ ਲਾਗੂ ਕੀਤਾ ਗਿਆ। ਈ-ਸੇਵਾ ਦੀ ਪੈਡੰਸੀ ਨੂੰ ਖਤਮ ਕਰਨ ਲਈ ਠੋਸ ਉਪਰਾਲੇ ਕੀਤੇ ਅਤੇ ਪੈਂਡਸੀ ਘਟਾ ਕੇ 0.21 ਫੀਸਦ ਕੀਤੀ ।
ਘਰ-ਘਰ ਰੋਜ਼ਗਾਰ ਸਕੀਮ
ਜ਼ਿਲੇ ਅੰਦਰ ਬੇਰੁਜ਼ਗਾਰ ਨੋਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਅਤੇ ਸਵੈ-ਰੋਜ਼ਗਾਰ ਸਥਾਪਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਪਹਿਲੀ ਜਨਵਰੀ 2020 ਤੋਂ ਲੈ ਕੇ 21 ਦਸੰਬਰ 2020 ਤਕ 62 ਹਜ਼ਾਰ 301 ਨੌਜਵਾਨਾਂ ਦੀ ਰਜਿਸ਼ਟਰੇਸ਼ਨ ਕੀਤੀ ਜਾ ਚੁੱਕੀ ਹੈ। 83 ਪਲੇਸਮੈਂਟ ਕੈਂਪ ਲਗਾ ਕੇ 16 ਹਜ਼ਾਰ 459 ਨੋਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਕਰੀਬ 4 ਹਜੀਰ 13 ਪ੍ਰਾਰਥੀਆਂ ਦੀ ਕਾਊਂਸਲਿੰਗ ਕੀਤੀ ਗਈ ਅਤੇ 13 ਹਜਾਰ 866 ਪ੍ਰਾਰਥੀਆਂ ਨੂੰ ਸਵੈ-ਰੋਜਗਾਰ ਸਥਪਤ ਕਰਨ ਲਈ ਲੋਨ ਮੁਹੱਈਆ ਕਰਵਾਇਆ ਗਿਆ।
ਕਣਕ ਤੇ ਝੋਨੇ ਦੀ ਸਫਲ ਚੁਕਾਈ ਤੇ ਅਦਾਇਗੀ :
ਜਿਲਾ ਪ੍ਰਸ਼ਾਸਨ ਵਲੋਂ ਕੋਵਿਡ-19 ਦੇ ਚੱਲਦਿਆਂ ਕਣਕ ਤੇ ਝੋਨੇ ਦੇ ਸ਼ੀਜ਼ਨ ਦੌਰਾਨ ਦਾਣਾ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ। ਜਿਲੇ ਅੰਦਰ 515088 ਮੀਟਰਕ ਟਨ ਕਣਕ ਦੀ ਨਿਰਵਿਘਨ ਖਰੀਦ ਕੀਤੀ ਤੇ ਕਿਸਾਨਾਂ ਨੂੰ 991,54,50,160 ਰੁਪਏ ਦੀ ਅਦਾਇਗੀ ਕੀਤੀ ਗਈ। ਇਸੇ ਤਰਾਂ ਜਿਲੇ ਅੰਦਰ 928506 ਰਿਕਾਰਡ ਝੋਨੇ ਦੀ ਖਰੀਦ ਕੀਤੀ ਗਈ ਤੇ ਕਿਸਾਨਾਂ ਨੂੰ 1753,02,06,251 ਰੁਪਏ ਦੀ ਅਦਾਇਗੀ ਕੀਤੀ ਗਈ।
ਲੋੜਵੰਦਾਂ ਨੂੰ ਡਰਾਈ ਰਾਸ਼ਨ :
ਜਿਲੇ ਅੰਦਰ ਰੀਬ 67500 ਡਰਾਈ ਰਾਸ਼ਨ ਕਿੱਟਾਂ (ਜਿਵੇਂ 10 ਕਿਲੋ ਆਟਾ, ਦੋ ਕਿਲੇ ਦਾਲ, ਦੋ ਕਿਲੇ ਚੀਨੀ) ਮੁਹੱਈਆ ਕਰਵਾਈਆਂ ਗਈਆਂ। ਭਾਰਤ ਸਰਕਾਰ ਦੀ ਆਤਮ ਨਿਰਭਰ ਸਕੀਮ ਤਹਿਤ 23805 ਡਰਾਈ ਰਾਸ਼ਨ ਕਿੱਟਾਾਂ ਦੀ ਵੰਡ ਕੀਤੀ ਗਈ। ਇਸੇ ਤਰਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਅਪ੍ਰੈਲ 2020 ਤੋਂ ਜੂਨ 2020 ਤਕ 210540 ਕਾਰਡ ਧਾਰਕਾਂ ਦੇ ਕੁਲ ਬਣਦੇ 833183 ਲਾਭਪਾਤਰੀਆਂ ਨੂੰ 124977.40 ਕੁਇੰਟਲ ਕਣਕ ਤੇ 6316.20 ਕੁਇੰਟਲ ਦਾਲ ਦੀ ਮੁਫਤ ਵੰਡ ਕੀਤੀ ਗਈ। ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਅਪ੍ਰੈਲ-ਸਤੰਬਰ 2020 ਤਕ ਕੁਲ 217521 ਕਾਰਡ ਧਾਰਕਾਂ ਨੂੰ 263616.60 ਕੁਇੰਟਲ ਕਣਕ ਦੋ ਰੁਪਏ ਪ੍ਰਤੀ ਕਿਲੇ ਦੇ ਹਿਸਾਬ ਨਾਲ ਵੰਡੀ ਗਈ।
ਸਮਾਰਟ ਸਕੂਲ ਅਤੇ ਸਮਾਰਟ ਫੋਨ :
ਜਿਲੇ ਅੰਦਰ 843 ਸਕੂਲਾਂ ਸਮਾਰਟ ਸਕੂਲ ਵਜੋਂ ਵਿਕਸਿਤ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਦੀ ਸਮਾਰਟ ਮੋਬਾਇਲ ਫੋਨ ਸਕੀਮ ਤਹਿਤ ਜਿਲੇ ਅੰਦਰ ਤਿੰਨ ਫੇਜਾਂ ਵਿਚ 12703 ਸਮਾਰਟ ਫੋਨ ਤੇ 141 ਟੈਬਲੈੱਟ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਹਨ।
ਬੁਢਾਪਾ, ਵਿਧਵਾ, ਆਸ਼ਰਿਤ ਤੇ ਅੰਗਹੀਣ ਲਾਭਪਾਤਰੀਆਂ ਪ੍ਰਤੀ ਸਕੀਮ :
ਜ਼ਿਲੇ ਅੰਦਰ ਕੁਲ 1 ਲੱਖ 94 ਹਜਾਰ 615 ਲਾਭਪਾਤਰੀ ਹਨ, ਜਿਨਾਂ ਵਿਚ ਬੁਢਾਪਾ, ਵਿਧਵਾ, ਆਸ਼ਰਿਤ ਬੱਚੇ ਤੇ ਅੰਗਹੀਣ ਲਾਭਪਾਤਰੀ ਸ਼ਾਮਿਲ ਹਨ। ਇਨਾਂ ਲਾਭਪਾਤਰੀਆਂ ਨੂੰ ਹੀਨਾ ਮਾਰਡ-ਨਵੰਬਰ 2020 ਤਕ 130 ਕਰੋੜ 20 ਲੱਖ 67 ਹਜ਼ਾਰ 750 ਰੁਪਏ ਦੀ ਪੈਨਸ਼ਨ/ਲਾਭ ਮੁਹੱਈਆ ਕਰਵਾਇਆ ਜਾ ਚੁੱਕਾ ਹੈ।
ਅਚਵੀਰਜ਼ ਪ੍ਰੋਗਰਾਮ :
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਸੁਚੱਜੀ ਤੇ ਦੂਰ ਅੰਦੇਸ਼ੀ ਸੋਚ ਸਦਕਾ 25 ਜੁਲਾਈ 2020 ਨੂੰ ‘ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ’ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਜ਼ਿਲ੍ਹਾ ਗੁਰਦਾਸਪੁਰ ਦੀਆਂ ਅਹਿਮ ਸਖਸ਼ੀਅਤਾਂ ਜਿਨਾਂ ਨੇ ਵੱਖ-ਵੱਖ ਖੇਤਰਾਂ ਵਿਚ ਉਪਲੱਬਧੀਆਂ ਹਾਸਲ ਕੀਤੀਆਂ ਹਨ, ਨਾਲ ਜ਼ਿਲੇ ਦੇ ਲੋਕਾਂ ਤੇ ਖਾਸਕਰਕੇ ਨੌਜਵਾਨ ਪੀੜ੍ਹੀ ਨਾਲ ਰੁਬਰੂ ਕਰਵਾਉਣਾ ਹੈ ਤਾਂ ਜੋ ਉਹ ਵੀ ਇਨਾਂ ਸਖਸ਼ੀਅਤਾਂ ਦੇ ਰਾਹ ਤੇ ਚੱਲ ਕੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕਰ ਸਕਣ। ਇਸਦੇ ਨਾਲ ਹੀ ਕੋਰੋਨਾ ਮਹਾਂਮਾਰੀ ਦੇ ਸੰਕਟਮਈ ਸਮੇਂ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਨਕਾਰਤਮਕ ਮਾਹੌਲ ਤੋਂ ਸਾਜਗਰ ਅਤੇ ਹਾਂ ਪੱਖੀ ਸੋਚ ਵੱਲ ਪ੍ਰੇਰਿਤ ਕਰਨਾ ਵੀ ਸੀ, ਤਾਂ ਜੋ ਕੋਰੋਨਾ ਮਹਾਂਮਾਰੀ ਵਿਰੁੱਧ ਪੂਰੇ ਹੌਂਸਲੇ ਨਾਲ ਲੜਿਆ ਜਾ ਸਕੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਦਫਤਰ ਡਿਪਟੀ ਕਮਿਸ਼ਨਰ) ਵਿਖੇ ਵੱਡੀਆਂ ਚਾਰ ਡਿਜ਼ੀਟਲ ਸਕਰੀਨਾਂ ਲਗਾਈਆਂ ਗਈਆਂ ਹਨ, ਜਿਨਾਂ ਵਿਚ ਜ਼ਿਲੇ ਦੇ ਸ਼ਹੀਦਾਂ, ਅਚੀਵਰਜ਼, ਜ਼ਿਲੇ ਦੇ ਮੁੱਖ ਸਮਾਰਕ ਅਤੇ ਵਿਕਾਸ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਜਨਵਰੀ ਮਹੀਨੇ ਵਿਚ ਅਚੀਵਰਜ਼ ਦੀ ਕਾਫੀ ਬੁੱਕਲੈੱਟ ਵੀ ਪ੍ਰਕਾਸ਼ਤਿ ਕੀਤੀ ਜਾਵੇਗੀ। ਜਿਲੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ ਦਾ ਗਠਨ ਕੀਤਾ ਜਾ ਚੁੱਕਾ ਹੈ। ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਵੈਬਸਾਈਟ ਤਿਆਰ ਕੀਤੀ ਜਾਵੇਗੀ, ਜਿਸ ਵਿਚ ਸਾਰੇ ਅਚਵੀਰਜ਼ ਮੈਨਟਰ (Mentor) ਵਜੋਂ ਸ਼ਾਮਿਲ ਹੋਣਗੇ ਅਤੇ ਮੈਨਟਰਸ਼ਿਪ (Mentorship ) ਰਾਹੀਂ ਵਿਦਿਆਰਥੀਆਂ ਨੂੰ ਵੱਖ ਖੇਤਰਾਂ ਵਿਚ ਅੱਗੇ ਵਧਣ ਲਈ ਜਾਣਕਾਰੀ ਪ੍ਰਦਾਨ ਕਰਨਗੇ। ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ ਦੇ 21 ਐਡੀਸ਼ਨ ਸਫਲਤਾਪੂਰਵਕ ਸੰਪੰਨ ਹੋ ਚੁੱਕੇ ਹਨ।
ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਜੂਮ ਮੀਟਿੰਗ ਤੇ ਹੈਲਪ ਲਾਈਨ ਨੰਬਰ :
ਕੋਰੋਨਾ ਬਿਮਾਰੀ ਦੇ ਚੱਲਦਿਆਂ ਜਿਲਾ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਵਲੋਂ ਜੂਮ ਮੀਟਿੰਗ ਰਾਹੀਂ ਰਾਬਤਾ ਕਾਇਮ ਕੀਤਾ ਗਿਆ। ਲੋਕਾਂ ਨੂੰ ਦਫਤਰਾਂ ਵਿਚ ਆ ਕੇ ਆਪਣੀ ਮੁਸ਼ਕਿਲ ਦੱਸਣ ਦੀ ਬਜਾਇ ਜੂਮ ਮੀÇੰਟਗ ਰਾਹੀਂ ਲੋਕਾਂ ਦੀਆਂ ਮੁਸ਼ਕਲਿਾਂ ਸੁਣੀਆਂ ਗਈਆਂ ਤੇ ਮੁਸ਼ਕਿਲਾਂ ਦੇ ਹੱਲ ਕਰਨ ਦੇ ਇਸ ਉਪਰਾਲੇ ਦੀ ਵੀ ਭਰਵੀ ਸ਼ਲਾਘਾ ਹੋਈ। ਇਸ ਤੋਂ ਇਲਾਵਾ ਜਿਲੇ ਵਾਸੀਆਂ ਦੀ ਮੁਸ਼ਕਿਲਾਂ ਸੁਣਨ ਲਈ ਵੱਟਸਐਪ ਨੰਬਰ 70099-89791 ਜਾਰੀ ਕੀਤਾ ਗਿਆ ਹੈ।
ਮਿਲਾਵਟਖੋਰੀ ਵਿਰੁੱਧ ਵਿੱਢਿਆ ਅਭਿਆਨ :
ਜਿਲੇ ਅੰਦਰ ਲੋਕਾਂ ਨੂੰ ਸ਼ੁੱਧ ਵਸਤਾਂ ਪੁਜਦਾ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਿਹਤ ਵਿਭਾਗ, ਡੇਅਰੀ ਵਿਭਾਗ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਪਸੀ ਸਹਿਯੋਗ ਨਾਲ ਜਿਲੇ ਅੰਦਰ ਜਾਗਰੂਕਤਾ ਅਭਿਆਨ ਚਲਾਇਆ ਗਿਆ ਤੇ ਦੁੱਧ, ਸਬਜ਼ੀਆਂ ਤੇ ਫਲਾਂ ਆਦਿ ਗੁਣਵੱਤਾ ਬਰਕਰਾਰ ਰੱਖਣ ਲਈ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸਦੇ ਸਾਰਥਕ ਨਤੀਜੇ ਵੇਖਣ ਨੂੰ ਮਿਲੇ।
ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਲਹਿਰ :
ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ, ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਸੰਬਧਿਤ ਵਿਭਾਗਾਂ ਦੀ ਗਠਿਤ ਟੀਮ ਵਲੋਂ ਜਿਲੇ ਅੰਦਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਵਿਆਪਕ ਪੱਧਰ ਤੇ ਜਾਗਰੂਕ ਕੀਤਾ ਗਿਆ। ਜ਼ਿਲੇ ਅੰਦਰ ਝੋਨੇ ਦੀ ਵਢਾਈ ਦੇ ਦੋ-ਤਿੰਨ ਦਿਨਾਂ ਤੋਂ ਬਾਅਦ ਨਾੜ ਨੂੰ ਅੱਗ ਲਗਾਉਣ ਦੀ ਘਟਨਾਵਾਂ ਵਿਚ ਵੱਡੇ ਪੱਧਰ ਤੇ ਸੁਧਾਰ ਆਇਆ ਤੇ ਦੂਸਰੇ ਜਿਲਿਆਂ ਦੇ ਮੁਕਾਬਲੇ ਗੁਰਦਾਸਪੁਰ ਦਾ ਵਾਤਾਵਰਣ ਸਹੀ ਰਿਹਾ।
ਗੁਰਦਾਸਪੁਰ ਨੂੰ ਟੂਰਿਸਟ ਹੱਬ ਬਣਾਉਣ ਸਬੰਧੀ :
ਜਿਲੇ ਗੁਰਦਾਸਪੁਰ ਜੋ ਇਤਿਹਾਸਕ ਤੇ ਧਾਰਮਿਕ ਸਥਾਨਾਂ ਦਾ ਇਕ ਸਮੁੇਲ ਹੈ, ਉਸ ਸਬੰਧੀ ਜਿਲੇ ਨੂੰ ਟੂਰਿਸਟ ਹੱਬ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਗੁਰਦਾਸਪੁਰ ਨੂੰ ਸੈਰ ਸਪਾਟਾ ਵਜੋਂ ਵੀ ਵਿਕਸਤ ਕੀਤਾ ਜਾ ਸਕੇ। ਨੇੜਲੇ ਜਿਲੇ ਅੰਮਿ੍ਰਤਸਰ ਵਿਖੇ ਜੋ ਟੂਰਿਸਟ ਆਉਂਦੇ ਹਨ, ਉਨਾਂ ਨੂੰ ਗੁਰਦਾਸਪੁਰ ਜਿਲੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਵੱਲ ਆਰਕਸ਼ਕ ਕਰਨ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਠੋਸ ਯਤਨ ਸ਼ੁਰੂ ਕੀਤੇ ਜਾ ਰਹੇ ਹਨ।