ਹੋਰ ਗੁਰਦਾਸਪੁਰ

ਕੈਪਟਨ ਸਰਕਾਰ ਨੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਪੂਰਾ

ਕੈਪਟਨ ਸਰਕਾਰ ਨੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਪੂਰਾ
  • PublishedDecember 31, 2020

ਪੰਜਾਬ ਸਮਾਰਟ ਕੁਨੈਕਟ ਸਕੀਮ ਦੇ ਤੀਜੇ ਪੜਾਅ ਤਹਿਤ ਤਹਿਤ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨ

ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਵਿਦਿਆਰਥੀ ਸਮਾਰਟ ਫੋਨ ਰਾਹੀਂ ਆਨਲਾਈਨ ਸਿੱਖਿਆ ਹਾਸਲ ਕਰ ਸਕਣਗੇ

ਗੁਰਦਾਸਪੁਰ, 31 ਦਸੰਬਰ (ਮੰਨਨ ਸੈਣੀ ) ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਨੌਜਵਾਨਾਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਅਗਸਤ ਮਹੀਨੇ ਵਿਚ ‘ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਸ਼ੁਰੂ ਕੀਤਾ ਗਿਆ ਤੇ ਅੱਜ ਤੀਸਰੇ ਗੇੜ ਵਿਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਅੱਜ ਜ਼ਿਲੇ ਅੰਦਰ ਡੇਰਾ ਬਾਬਾ ਨਾਨਕ ਸਮੇਤ ਵੱਖ-ਵੱਖ ਸਬ ਡਵੀਜ਼ਨਾਂ ਵਿਚ ਸਮਾਰਟ ਫੋਨ ਵੰਡੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਕਿਰਤ ਸਿੰਘ ਤਹਿਸੀਲਦਾਰ ਡੇਰਾ ਬਾਬਾ ਨਾਨਕ ਅਤੇ ਹਰਦੀਪ ਸਿੰਘ ਜਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਡੇਰਾ ਬਾਬਾ ਨਾਨਕ ਵਿਖੇ ਸਮਾਰਟ ਫੋਨ ਵੰਡੇ ਗਏ ਹਨ। ਉਨਾਂ ਦੱਸਿਆ ਕਿ ਜਿਲੇ ਅੰਦਰ ਪਹਿਲੇ ਪੜਾਅ ਵਿਚ 3723, ਦੂਜੇ ਪੜਾਅ ਵਿਚ 5794 ਅਤੇ ਅੱਜ ਤੀਸਰੇ ਤੇ ਆਖਰੀ ਗੇੜ ਵਿਚ 3186 ਸਮਾਰਟ ਫੋਨ ਵੰਡੇ ਗਏ। ਜਿਲੇ ਅੰਦਰ ਕੁਲ 12703 ਸਮਾਰਟ ਫੋਨ ਅਤੇ 181 ਟੈਬਲੈਟ ਵੰਡੇ ਗਏ ਹਨ। ਇਸ ਮੌਕੇ ਜਸਬੀਰ ਸਿੰਘ ਕਾਹਲੋਂ ਕਾਂਗਰਸੀ ਆਗੂ, ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ, ਇਕਬਾਲ ਸਿੰਘ ਸਮਰਾ ਡਿਪਟੀ ਡੀ.ਈ.ਓ (ਖੇਡਾਂ),ਪਿ੍ਰੰਸੀਪਲ ਵਰਪਾਲ ਕੋਰ, ਪਿ੍ਰੰਸੀਪਲ ਬਿਕਰਮਜੀਤ ਸਿੰਘ, ਗਗਨਦੀਪ ਸਿੰਘ ਮੀਡੀਆ ਸੈੱਲ ਸਿੱਖਿਆ ਵਿਭਾਗ ਗੁਰਦਾਸਪੁਰ ਤੇ ਪ੍ਰਦੀਪ ਅਰੋੜਾ ਆਦਿ ਮੌਜੂਦ ਸਨ। ਇਸ ਮੌਕੇ ਕੋਵਿਡ-19 ਤਹਿਤ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਨੂੰ ਯਕੀਨੀ ਬਣਾਇਆ ਗਿਆ।

ਉਨਾਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨਾਲ ਕੀਤੇ ਵਾਅਦੇ ਨੂੰ ਵਫਾ ਕੀਤਾ ਗਿਆ ਹੈ ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਭਰ ਅੰਦਰ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦੇ ਤੀਜੇ ਪੜਾਅ ਤਹਿਤ ਵੀਡੀਓ ਕਾਨਫਰੰਸ ਜਰੀਏ ਸਮਾਰਟ ਫੋਨ ਵੰਡਣ ਦਾ ਆਗਾਜ਼ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਵੱਲੋ ਨੋਜਵਾਨਾਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਲਈ 92 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨਾਂ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਖਾਸਕਰਕੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਾ ਬਹੁਤ ਲਾਭ ਮਿਲੇਗਾ ਤੇ ਸਮਾਰਟ ਫੋਨ ਵਿਦਿਆਰਥੀਆਂ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਸਿੱਖਿਆ ਦੀਆਂ ਚੁਣੋਤੀਆਂ ਦਾ ਮੁਕਾਬਲਾ ਕਰਨ ਵਿਚ ਸਹਾਈ ਹੋਣਗੇ।

ਉਨਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਵਿੱਤੀ ਸਾਲ 2018-19 ਦੇ ਬਜਟ ਵਿੱਚ ਨੌਜਵਾਨਾ ਨੂੰ ਸਮਾਰਟ ਮੋਬਾਇਲ ਫੋਨ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਜਿਸ ਤਹਿਤ ਲਾਵਾ ਕੰਪਨੀ ਦੇ ਸਮਾਰਟ ਮੋਬਾਇਲ ਫੋਨ ਨੌਜਵਾਨਾ ਨੂੂੰ ਪ੍ਰਦਾਨ ਕੀਤੇ ਜਾ ਰਹੇ ਹਨ। ਉੁਨਾਂ ਕਿਹਾ ਕਿ ਮਾਡਲ ਜੈੱਡ 61-272 ਦਾ ਲਾਵਾ ਸਮਾਰਟ ਫੋਨ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ,ਰੈਮ 272 , ਡਿਸਪਲੇਅ ਸਾਈਜ 5.45 ਇੰਚ, ਬੈਟਰੀ 3000 ਐਮ.ਏ.ਐਚ, ਕੈਮਰਾ 8 ਐਮ ਪੀ, ਫਰੰਟ ਕੈਮਰਾ 5 ਐਮ ਪੀ ,ਟਚ ਸਕਰੀਨ ,ਰੋਮ 1672, ਓਐਸ ਅੰਡਰਾਇਡ 9.0 ਵਾਈਫਾਈ , ਬਲੂਟੁੱਥ, ਜੀਪੀਐਸ , ਹੈਡਫੋਨ ਅਤੇ ਯੂਐਸਬੀ ਕੇਬਲ ਆਦਿ ਸਹੂਲਤਾਂ ਹਨ।

੍ਹ ਉਨਾਂ ਦੱਸਿਆ ਕਿ ਸਮਾਰਟ ਮੋਬਾਇਲ ਫੋਨ ਵਿਦਿਆਰਥੀਆਂ ਨੂੰਸਿੱਖਿਆ /ਵੱਖ-ਵੱਖ ਕੋਰਸਾਂ ਦੀ ਸੂਚਨਾ ਅਤੇ ਅਧਿਆਪਕਾਂ ਨਾਲ ਰਾਬਤਾ ਰੱਖਣ ਵਿੱਚ ਬਹੁਤ ਸਹਾਈ ਸਿੱਧ ਹੋਣਗੇ। ਵਿਦਿਆਰਥੀ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈ ਸਕਣਗੇ।ਨੋਜਵਾਨ ਆਨਲਾਈਨ ਸੇਵਾਵਾਂ ਹਾਸਿਲ ਕਰ ਸਕਣਗੇ। ਨੋਜਵਾਨ ਘਰ –ਘਰ ਰੋਜਗਾਰ ,ਮਿਸ਼ਨ ਤਹਿਤ , ਸਵੈ ਰੋਜਗਾਰ ਅਤੇ ਰੁਜਗਾਰ ਹਾਸਿਲ ਕਰਨ ਦੇ ਮੌਕੇ ਹਾਸਿਲ ਕਰ ਸਕਣਗੇ।ਨੋਜਵਾਨ ਸਮਾਰਟ ਫੋਨ ਰਾਹੀ ਡਿਜੀਟਲ ਸੇਵਾਵਾਂ ਜਿਵੇ ਅਦਾਇਗੀ , ਆਨਲਾਈਨ ਬੈਕਿੰਗ ਤੇ ਬੀਮਾਂ ਆਦਿ ਸੇਵਾਵਾਂ ਲੈ ਸਕਦੇ ਹਨ। ਸਮਾਰਟ ਫੋਨ ਰਾਹੀ ਨੋਜਵਾਨ ਸ਼ੋਸ਼ਲ ਮੀਡੀਆ , ਆਪਣੇ ਮਾਪਿਆ ਅਤੇ ਦੋਸਤਾਂ ਦੇ ਸੰਪਰਕ ਵਿੱਚ ਰਹਿਣਗੇ।ਉਨਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਗਏ ਹਨ , ਜਿਸ ਨਾਲ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਵਿਚ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ ਅਤੇ ਅਜੋਕੋ ਮੁਕਾਬਲੇ ਦੇ ਸਮੇਂ ਵਿਚ ਨਵੀਂ ਤਕਨੀਕ ਦਾ ਲਾਭ ਲੈ ਸਕਣਗੇ। ਇਸ ਮੌਕੇ ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋੋਂ ਜਰੂਰ ਕਰਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ।

ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜ ਫੱਤੂਪੁਰ ਵਿਚ 12ਵੀਂ ਜਮਾਤ ਦੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਸਕੂਲ ਬੰਦ ਹੋਣ ਕਾਰਨ ਉਨਾਂ ਨੂੰ ਆਨਾਲਈਨ ਸਿੱਖਿਆ ਪ੍ਰਾਪਤ ਕਰਨ ਵਿਚ ਦਿੱਕਤ ਪੇਸ਼ ਆ ਰਹੀ ਸੀ ਪਰ ਹੁਣ ਸਮਾਰਟ ਫੋਨ ਮਿਲਣ ਨਾਲ ਉਹ ਅਸਾਨੀ ਨਾਲ ਸਕੂਲੀ ਸਿੱਖਿਆ ਹਾਸਿਲ ਕਰ ਸਕਣਗੀਆਂ । ਉਨਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਸਮਾਰਟ ਫੋਨ ਦੇਣ ’ਤੇ ਧੰਨਵਾਦ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੇ ਵਿਦਿਆਰਥਣ ਦੀਆ ਨੇ ਸਮਾਰਟ ਫੋਨ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ।

———————-ਕੈਪਸ਼ਨ—————

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਸਮਾਰਟ ਫੋਨ ਵੰਡੇ ਜਾਣ ਦਾ ਦ੍ਰਿਸ਼

Written By
The Punjab Wire