ਪੰਜਾਬੀ ਅਧਿਆਪਕਾਂ ਵਿੱਚ ‘ਸੁੰਦਰ-ਲਿਖਾਈ ਮੁਹਿੰਮ’ ਲਈ ਦਿਖਿਆ ਭਾਰੀ ਉਤਸ਼ਾਹ – ਹਰਦੀਪ ਸਿੰਘ
ਮਾਂ-ਬੋਲੀ ਦੀ ਸੇਵਾ ਦਾ ਨਿਵੇਕਲਾ ਉਪਰਾਲਾ ਹੈ ਸੁੰਦਰ-ਲਿਖਾਈ ਮੁਹਿੰਮ – ਲਖਵਿੰਦਰ ਸਿੰਘ
ਗੁਰਦਾਸਪੁਰ 25ਦਸੰਬਰ (ਮੰਨਨ ਸੈਣੀ)। ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਨਾਲ਼-ਨਾਲ਼ ਲਿਖਾਈ ਸੁਧਾਈ ਕਰਨ ਲਈ ਬਲਾਕ ਰਿਸੋਰਸ ਪਰਸਨਾਂ ਦੀ ਛੇ-ਰੋਜ਼ਾ ਸਿਖਲਾਈ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੇ 19 ਸਿੱਖਿਆ ਬਲਾਕਾਂ ਦੇ ਪੰਜਾਬੀ ਅਧਿਆਪਕਾਂ ਦੀ ਛੇ-ਰੋਜ਼ਾ ‘ਸੁੰਦਰ-ਲਿਖਾਈ ਸਿਖਲਾਈ ਵਰਕਸ਼ਾਪ’ ਦੇ ਦੌਰਾਨ ਜਿੱਥੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦਾਸਪੁਰ ਹਰਦੀਪ ਸਿੰਘਵੱਲੋਂ ਸ. ਲਖਵਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਤੇ ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨ ਵੱਲੋਂ ਸਮੇਂ-ਸਮੇਂ ਵਰਕਸ਼ਾਪ ਨਾਲ ਜੁੜ ਅਧਿਆਪਕਾਂ ਦੇ ਮਨੋਬਲ ਨੂੰ ਵਧਾਇਆ ਜਾਂਦਾ ਰਿਹਾ ਉੱਥੇ ਨਾਲ ਹੀ ਸਿੱਖਣ ਪ੍ਰਕਿਰਿਆ ਤੋਂ ਇਲਾਵਾ ਸੁੰਦਰ ਲਿਖਾਈ ਦੇ ਮਾਹਰ ਸਟੇਟ ਰੀਸੋਰਸ ਪਰਸਨ ਸ੍ਰੀ ਜਗਤਾਰ ਸਿੰਘ ਸੋਖੀ ਦੁਆਰਾ ਵੀ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਭਾਸ਼ਾ ਅੱਖਰਬਣਤਰ ਪ੍ਰਤੀ ਬਰੀਕੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।ਸਟੇਟ ਰੀਸੋਰਸ ਪਰਸਨ ਸ੍ਰੀ ਗੁਰਪ੍ਰੀਤ ਸਿੰਘ ਰੂਪਾਰਾ ਜੀ ਨੇ ਵੀ ਅਧਿਆਪਕਾਂ ਨੂੰ ਭਾਸ਼ਾ ਅੱਖਰਬਣਤਰ ਅਤੇ ਉਚਾਰਨ ਢੰਗ ਤੋਂ ਜਾਣੂ ਕਰਵਾਉਂਦਿਆਂ ਜਿਲ੍ਹੇ ਦੇ ਅਧਿਆਪਕਾਂ ਦੀ ਉਤਸਾ਼ਹਜਨਕ ਭਾਗੀਦਾਰੀ ਦੀ ਸਲਾਹਨਾ ਕੀਤੀ ਗਈ ਸਟੇਟ ਰੀਸੋਰਸ ਪਰਸਨ ਸ੍ਰੀ ਹਰਿਜਿੰਦਰ ਰੰਗ ਪ੍ਰਸਿੱਧ ਰੰਗਮੰਚ ਕਲਾਕਾਰ ਜੀ ਨੇ ਟ੍ਰੇਨਿੰਗ ਵਿੱਚ ਸ਼ਾਮਿਲ ਹੋ ਕੇ ਅਧਿਆਪਕਾਂ ਦੇ ਉਤਸ਼ਾਹ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਅਧਿਆਪਕਾਂ ਦਾ ਉਤਸ਼ਾਹ ਹੀ ਅੱਖਰਕਾਰੀ ਵਿੱਚ ਸੁਧਾਰ ਲਿਆਵੇਗਾ ਅਤੇ ਉਹ ਆਪਣੇ ਸਿੱਖਣ ਦੇ ਗੁਣ ਵਿੱਚ ਵਾਧਾ ਕਰੇਗਾ।ਸਟੇਟ ਰੀਸੋਰਸ ਪਰਸਨ ਸ੍ਰੀ ਜਸਪਾਲ ਸਿੰਘ ਜੀ ਨੇ ਵੀ ਅਧਿਆਪਕਾਂ ਦੇ ਇਸ ਜਜ਼ਬੇ ਪ੍ਰਤੀ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਵਰਕਸ਼ਾਪ ਰਾਹੀਂ ਅਧਿਆਪਕਾਂ ਦਾ ਆਤਮ-ਵਿਸ਼ਵਾਸ ਵੀ ਵਧ ਰਿਹਾ ਹੈ।ਇਸ ਤੋਂ ਇਲਾਵਾ ਸਟੇਟ ਰੀਸੋਰਸ ਪਰਸਨ ਮੈਡਮ ਕਰਮਜੀਤ ਕੌਰ ਅਤੇ ਰਣਜੀਤ ਕੌਰ ਬਾਜਵਾ ਵੱਲੋਂ ਵੀ ਵਰਕਸ਼ਾਪ ਦੌਰਾਨ ਅਧਿਆਪਕਾਂ ਦੇ ਇਸ ਰੁਝਾਨ ਨੂੰ ਸਲਾਹਿਆ ਗਿਆ ।
ਜ਼ਿਲ੍ਹਾ ਮੀਡੀਆ ਇੰਚਾਰਜ ਸ੍ਰੀ ਗਗਨਦੀਪ ਸਿੰਘ ਨੇ ਵਰਕਸ਼ਾਪ ਰਾਹੀਂ ਲਿਖਾਈ ਸੁੰਦਰੀਕਰਨ ਨੂੰ ਪੰਜਾਬੀ ਭਾਸ਼ਾ ਅੱਖਰਬਣਤਰ ਲਈ ਇੱਕ ਕਾਰਗਾਰ ਉਪਰਾਲਾ ਦੱਸਿਆ ਹੈ।ਜਿਲ੍ਹਾ ਡੀ ਐਮ ਸ੍ਰੀ ਸੁਰਿੰਦਰ ਮੋਹਨ ਜੀ ਵੱਲੋਂ ਸਟੇਟ ਟੀਮ’ ਸੁੰਦਰ ਲਿਖਾਈ ਮੁਹਿੰਮ ਨੂੰ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉੱਤਮ ਕਾਰਜ ਦੱਸਿਆ ਅਤੇ ਵਰਕਸ਼ਾਪ ਦੌਰਾਨ ਵੱਖ ਵੱਖ ਬਲਾਕਾਂ ਵਿੱਚ ਸ਼ਾਮਿਲ ਹੋ ਕੇ ਅਧਿਆਪਕਾਂ ਦੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਵੱਲੋਂ ਸਟੇਟ ਰੀਸੋਰਸ ਪਰਸਨ ਸ੍ਰੀ ਜਗਤਾਰ ਸਿੰਘ ਸੋਖੀ,ਸ੍ਰੀ ਹਰਜਿੰਦਰ ਰੰਗ ,ਸ੍ਰੀ ਗੁਰਪ੍ਰੀਤ ਸਿੰਘ ਰੂਪਾਰਾ ,ਸੰਜੇ ਕੁਮਾਰ ਜੀ ਦਾ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ । ਜ਼ਿਲ੍ਹਾ ਗੁਰਦਾਸਪੁਰ ਦੇ 19 ਵੱਖ ਬਲਾਕਾਂ ਵਿੱਚ ਮਾਂ ਬੋਲੀ ਪੰਜਾਬੀ ਸੁੰਦਰ ਲਿਖਾਈ ਮੁਹਿੰਮ ਤਹਿਤ ਚੱਲ ਰਹੀ ਵਰਕਸ਼ਾਪ ਵਿੱਚ ਬਲਾਕ ਅਤੇ ਜਿਲ੍ਹਾ ਰੀਸੋਰਸ ਪਰਸਨ ਮੈਡਮ-_–ਨੀਟਾ ਭਾਟੀਆ, ਸ਼ੈਲਜਾ ਕੁਮਾਰੀ , ਰਾਜਬੀਰ ਕੌਰ,ਵੀਨਾ ਰਾਣੀ,ਰਣਜੀਤ ਕੌਰ ਬਾਜਵਾ, ਕਰਮਜੀਤ ਕੌਰ, ਹਰਪ੍ਰੀਤ ਕੌਰ, ਗੁਰਿੰਦਰ ਕੌਰ,ਸ਼ਮਾ ਬੇਦੀ, ਰਾਜਵਿੰਦਰ ਕੌਰ, ਅਮਨਦੀਪ ਕੌਰ ਅਮਰਜੀਤ ਕੌਰ, ਕੰਵਲਜੀਤ ਕੌਰ,ਸਵਾਤੀ ਦੂਬੇ,ਰਜਵੰਤ ਕੌਰ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਰਜਵੰਤ ਕੌਰ, ਹਰਪ੍ਰੀਤ ਕੌਰ ਸਭ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਅਧਿਆਪਕਾਂ ਦੇ ਲਿਖਾਈ ਸੁੰਦਰੀ ਕਰਨ ਵੱਲ ਉਚੇਚਾ ਧਿਆਨ ਦੇ ਕੇ ਵਰਕਸ਼ਾਪ ਨੂੰ ਜਿੱਥੇ ਸਾਰਥਕ ਬਣਾਇਆ ਉੱਥੇ ਨਾਲ ਹੀ ਤਕਨੀਕੀ ਮਾਹਰ ਬੀ .ਐਮ ਸ੍ਰ ਨਰਿੰਦਰ ਸਿੰਘ ਪੱਡਾ, ਹਰਜੀਤ ਸਿੰਘ,ਦੀਪ ਲਾਲ, ਜਸਬੀਰ ਸਿੰਘ, ਜਸਪਾਲ ਸਿੰਘ,,ਰਾਜ ਕੁਮਾਰ, ਸੁਰਿੰਦਰ ਪਾਲ ਸਿੰਘ,ਸਿਕੰਦਰ ਸਿੰਘ, ਸੰਦੀਪ ਸਿੰਘ,ਹਰਮਨਦੀਪ ਸਿੰਘ, ਰਜਿੰਦਰ ਕੁਮਾਰ, ਕਰਮਜੀਤ ਸਿੰਘ, ਜਗਦੀਸ਼ ਰਾਜ, ਕਸ਼ਮੀਰੀ ਲਾਲ, ਸਤਬੀਰ ਸਿੰਘ ਸਮੂਹ ਪੰਜਾਬੀ ਬੀ ਐਮ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸਤੋਂ ਇਲਾਵਾ ਵਰਕਸ਼ਾਪ ਲਗਵਾ ਰਹੇ ਅਧਿਆਪਕ ਰਜਵੰਤ ਕੌਰ,ਗੁਰਿੰਦਰ ਕੌਰ,ਗੁਰਦੀਸ਼ ਕੌਰ, ਪਰਮਿੰਦਰ ਕੌਰ, ਹਰਪ੍ਰੀਤ ਕੌਰ,ਪ੍ਰਦੀਪ ਸਿੰਘ, ਮੁਕੇਸ਼ ਕੁਮਾਰ ਕਾਦੀਆਂ , ਹਰਪਾਲ ਸਿੰਘ,ਸਭ ਨੇ ਇਸ ਸਿੱਖਿਆ ਵਿਭਾਗ ਵੱਲੋਂ ਇਸ ਉਪਰਾਲੇ ਨੂੰ ਉੱਤਮ ਅਤੇ ਉਪਯੋਗੀ ਕਾਰਜ ਦੱਸਿਆ।
ਇਸ ਤੋਂ ਇਲਾਵਾ ਪੰਜਾਬੀ ਲੈਕਚਰਾਰ ਮੈਡਮ ਸਤਿੰਦਰ ਕੌਰ ਬੁੱਟਰ (ਸਟੇਟ ਅਵਾਰਡੀ) ਅਤੇ ਮੈਡਮ ਮਨਜੋਤ ਪਾਲ ਕੌਰ ਲੈਕਚਰਾਰ ਪੰਜਾਬੀ ਨੇ ਇਸ ਵਰਕਸ਼ਾਪ ਨੂੰ ਵਿਭਾਗ ਦਾ ਅਹਿਮ ਅਤੇ ਅਭਿਆਸੀ ਉਪਰਾਲਾ ਦੱਸਿਆ। ਜ਼ਿਲ੍ਹਾ ਗੁਰਦਾਸਪੁਰ ਵਿਖੇ ਛੇ ਰੋਜ਼ਾ ਵਰਕਸ਼ਾਪ ਆਪਣੇ ਵਿਲੱਖਣ ਪ੍ਰਭਾਵ ਛੱਡ ਗੲੀ।ਜਿਸ ਨਾਲ ਕਿ ਅਧਿਆਪਕਾਂ ਦੇ ਆਤਮ ਵਿਸ਼ਵਾਸ ਅਤੇ ਮਨੋਬਲ ਦੋਵਾ ਵਿੱਚ ਹੀ ਵਾਧਾ ਹੋਇਆ ਅਧਿਆਪਕ ਅਭਿਆਸ ਕਰਕੇ ਆਪਣੀਆਂ ਸੁੰਦਰ ਲਿਖਤਾਂ ਭਾਸ਼ਾ ਅਤੇ ਮੀਡੀਆ ਗਰੁੱਪਾਂ ਵਿੱਚ ਸਾਂਝੀਆਂ ਕਰ ਰਹੇ ਹਨ ।ਵਿੱਚ ਕੀਤੀ ਗਈI ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁੰਦਰ-ਲਿਖਾਈ ਮੁਹਿੰਮ ਤਹਿਤ ਵਿਭਾਗ ਵੱਲੋਂ ਲਗਾਏ ਬਲਾਕ ਰਿਸੋਰਸ ਪਰਸਨਾਂ ਦੁਆਰਾ ਜ਼ਿਲ੍ਹੇ ਦੇ ਸਮੂਹ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਮਿਤੀ 18 ਦਸੰਬਰ ਤੋਂ 25 ਦਸੰਬਰ ਤੱਕ (ਮਿਤੀ 19 ਅਤੇ 20 ਦਸੰਬਰ ਨੂੰ ਛੱਡ ਕੇ) ਛੇ-ਰੋਜ਼ਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ , ਜਿਸ ਵਿੱਚ ਪੰਜਾਬੀ ਪੜ੍ਹਾ ਰਹੇ ਹਰ ਅਧਿਆਪਕ ਦਾ ਹਾਜ਼ਰ ਹੋਣਾ ਜ਼ਰੂਰੀ ਹੋਵੇਗਾI ਇਸ ਸਿਖਲਾਈ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਅੱਖਰਾਂ ਦੀ ਸਹੀ ਬਣਾਵਟ, ਲਿਖਣ ਦੇ ਸਹੀ ਢੰਗ, ਅੱਖਰਾਂ ਅਤੇ ਸ਼ਬਦਾਂ ਵਿੱਚ ਸਹੀ ਵਿੱਥ ਅਤੇ ਲਗਾਂ ਨੂੰ ਸੁਚੱਜੇ ਤਰੀਕੇ ਨਾਲ ਲਗਾਉਣ ਲਈ ਵੱਖ-ਵੱਖ ਢੰਗਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ । ਇਸ ਸੁੰਦਰ-ਲਿਖਾਈ ਮੁਹਿੰਮ ਲਈ ਪੂਰੇ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਧਿਆਪਕ ਬੜੇ ਉਤਸ਼ਾਹ ਨਾਲ਼ ਆਪਣੀ ਸੁੰਦਰ-ਲਿਖਾਈ ਦੇ ਨਮੂਨੇ ਵੀ ਸਾਂਝੇ ਕਰ ਰਹੇ ਹਨ।
ਇਸ ਸਿਖਲਾਈ ਵਰਕਸ਼ਾਪ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸੁੰਦਰ-ਲਿਖਾਈ ਮਾਹਰ ਜਸਪਾਲ ਸਿੰਘ ਧਰਮਕੋਟ ਬੱਗਾ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨI ਡੀ. ਐੱਮ. ਪੰਜਾਬੀ ਸੁਰਿੰਦਰ ਮੋਹਨ ਨੇ ‘ਸੁੰਦਰ-ਲਿਖਾਈ’ ਮੁਹਿੰਮ ਨੂੰ ਮਾਂ-ਬੋਲੀ ਦੀ ਸੇਵਾ ਦਾ ਨਿਵੇਕਲਾ ਉਪਰਾਲਾ ਦੱਸਦਿਆਂ ਕਿਹਾ ਕਿ ਇਹ ਸਾਰੇ ਮਾਤ-ਭਾਸ਼ਾ ਅਧਿਆਪਕਾਂ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਏਨੇ ਵੱਡੇ ਪੱਧਰ ‘ਤੇ ਇਸ ਮੁਹਿੰਮ ਦੀ ਵਿਭਾਗ ਵੱਲੋਂ ਸ਼ੁਰੂਆਤ ਕੀਤੀ ਗਈ ਹੈI ਜ਼ਿਲ੍ਹਾ ਗੁਰਦਾਸਪੁਰ ਦੇ ਮਾਤ-ਭਾਸ਼ਾ ਅਧਿਆਪਕਾਂ ਵਿੱਚ ਇਸ ਮੁਹਿੰਮ ਲਈ ਭਾਰੀ ਉਤਸ਼ਾਹ ਕਰਕੇ ਹੀ ਹਰ ਅਧਿਆਪਕ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਭਾਗ ਲੈ ਰਿਹਾ ਹੈ। ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੀ ਲਿਖਤ ਸੁੰਦਰ ਬਣਾਉਣ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗੀ। ਅਧਿਆਪਕ ਵਿਦਿਆਰਥੀਆਂ ਲਈ ਰੋਲ ਮਾਡਲ ਹੁੰਦੇ ਹਨ ਅਤੇ ਵਿਦਿਆਰਥੀਆਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਅਧਿਆਪਕ ਦੇ ਨਕਸ਼-ਏ-ਕਦਮ ਤੇ ਚੱਲਣ।ਇਸ ਤਰ੍ਹਾਂ ਜੇਕਰ ਅਧਿਆਪਕ ਦੀ ਲਿਖਾਈ ਸੁੰਦਰ ਹੋਵੇਗੀ ਤਾਂ ਵਿਦਿਆਰਥੀਆਂ ਦੀ ਲਿਖਾਈ ਵੀ ਸੁੰਦਰ ਬਣਏਗੀ।
ਇਸ ਟ੍ਰੇਨਿੰਗ ਨੂੰ ਸਫ਼ਲ ਬਣਾਉਣ ਲਈ 19 ਸਿੱਖਿਆ ਬਲਾਕਾਂ ਦੇ ਬੀ. ਐੱਮਜ਼ ਪੰਜਾਬੀ ਤੋਂ ਇਲਾਵਾ ਹਰ ਬਲਾਕ ਦੇ ਦੋ-ਦੋ ਬਲਾਕ ਰਿਸੋਰਸ ਪਰਸਨ ਸਖ਼ਤ ਮਿਹਨਤ ਕਰ ਰਹੇ ਹਨIਇਸ ਛੇ-ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਦੇ ਪਹਿਲੇ ਦਿਨ ਹੀ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦਾਸਪੁਰ ਸ. ਹਰਦੀਪ ਸਿੰਘ ਜੀ, ਸਟੇਟ ਰਿਸੋਰਸ ਪਰਸਨ ਸ. ਜਗਤਾਰ ਸਿੰਘ ਸੋਖੀ ਜੀ ਅਤੇ ਸਟੇਟ ਰਿਸੋਰਸ ਪਰਸਨ ਗੁਰਪ੍ਰੀਤ ਰੂਪਰਾ ਨੇ ਇਸ ਵਰਕਸ਼ਾਪ ਵਿੱਚ ਭਾਗ ਲੈ ਰਹੇ ਅਧਿਆਪਕਾਂ ਦਾ ਉਤਸ਼ਾਹ ਵਧਾਉਂਦੇ ਹੋਏ ਸੁੰਦਰ ਲਿਖਾਈ ਲਈ ਪ੍ਰੇਰਿਤ ਕੀਤਾ I