ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਤੇ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਪਿ੍ਰੰਸੀਪਲ ਡਾ. ਸਰਬਜੀਤ ਕੌਰ ਸੋਹਲ ਨੇ ਰਾਸ਼ਟਰਪਤੀ ਐਵਾਰਡ ਤੇ ਇੰਦਰਾ ਗਾਂਧੀ ਨੈਸ਼ਨਲ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਦੇਸ਼ ਦਾ ਅੰਨਦਾਤਾ ਸੜਕਾਂ ‘ਤੇ ਰੁਲ਼ ਰਿਹਾ ਹੈ ਤਾਂ ਇਹ ਮਾਣ-ਸਨਮਾਨ ਕਿਹੜੇ ਕੰਮ ਦੇ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ। ਉਨ੍ਹਾਂ ਫੇਸਬੁੱਕ ਪੋਸਟ ਰਾਹੀਂ ਇਹ ਐਲਾਨ ਕੀਤਾ ਹੈ।
ਉਨ੍ਹਾਂ ਆਪਣੀ ਪੋਸਟ ‘ਚ ਲਿਖਿਆ ਹੈ- ‘ਦੋਸਤੋ ਭਾਰਤ ਸਰਕਾਰ ਵੱਲੋਂ ਮੈਨੂੰ ਦੋ ਰਾਸ਼ਟਰਪਤੀ ਐਵਾਰਡ ਨੈਸ਼ਨਲ ਐਵਾਰਡ ਟੂ ਟੀਚਰਸ ਤੇ ਇੰਦਰਾ ਗਾਂਧੀ ਐੱਨਐੱਨਐੱਸ ਨੈਸ਼ਨਲ ਐਵਾਰਡ ਮਿਲੇ ਹਨ। ਮੈਂ ਇਹ ਦੋਵੇਂ ਰਾਸ਼ਟਰੀ ਐਵਾਰਡ ਕਿਸਾਨੀ ਸੰਘਰਸ਼ (Farmers Protest) ਦੀ ਹਮਾਇਤ ‘ਚ ਭਾਰਤ ਸਰਕਾਰ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।’