ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਗੁਰਦਾਸਪੁਰ, 4 ਦਸੰਬਰ (ਮੰਨਨ ਸੈਣੀ ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ ਦਾ 18ਵਾਂ ਐਡੀਸ਼ਨ ਕੱਲ 5 ਦਸੰਬਰ ਦਿਨ ਸਨਿਚਰਵਾਰ ਨੂੰ ਸ਼ਾਮ 6 ਵਜੇ ਜੂਮ ਮੀਟਿੰਗ ਰਾਹੀਂ ਹੋਵੇਗਾ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ• ਮੰਤਰੀ ਪੰਜਾਬ ਸ਼ਿਰਕਤ ਕਰਨਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੱਲ ਦੇ ਅਚੀਵਰਜ਼ ਪ੍ਰੋਗਰਾਮ ਵਿਚ ਗੁਰਦਾਸਪੁਰ ਦੀਆਂ ਤਿੰਨ ਮੁੱਖ ਹਸਤੀਆਂ ਸ਼ਿਰਕਤ ਕਰਨਗੀਆਂ, ਜਿਨਾਂ ਵਿਚ ਪਹਿਲੇ ਅਚੀਵਰਜ਼ ਡਾ. ਹਰਜਿੰਦਰ ਸਿੰਘ ਬੇਦੀ (ਆਈ.ਏ.ਐਸ) ਪਿੰਡ ਗਾਹਲੜੀ (ਦੀਨਾਨਗਰ) ਦੇ ਵਸਨੀਕ ਹਨ। ਮੁੱਢਲੀ ਸਿੱਖਿਆ ਅਕਾਲ ਅਕੈਡਮੀ ਬਰਿਆਲ ਲਹਿਰੀ ਵਿਖੇ ਕੀਤੀ। ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਜਲੰਧਰ ਤੋਂ ਐਮ.ਬੀ.ਬੀ ਐਸ ਪਾਸ ਕੀਤੀ। 2019 ਵਿਚ ਸਿਵਿਲ ਪ੍ਰੀਖਿਆ ਪਾਸ ਕੀਤੀ ਅਤੇ ਹੁਣ ਮੰਸੂਰੀ ਵਿਖੇ ਟਰੇਨਿੰਗ ਕਰ ਰਹੇ ਹਨ। ਦੂਸਰੇ ਅਚਵੀਰਜ਼ ਸੁਵੰਸ਼ ਮਹਾਜਨ (ਬੀਟੈੱਕ ਇਨ ਸਿਵਲ ਇੰਜੀਨਰਿੰਗ), ਦੀਨਾਨਗਰ ਦੇ ਵਸਨੀਕ ਹਨ। ਦੱਸਵੀਂ ਜਮਾਤ ਲਿਟਲ ਫਲਾਵਰ ਕਾਨਵੈਂਟ ਸਕੂਲ ਦੀਨਾਨਗਰ ਤੋਂ 96 ਫੀਸਦ ਅੰਕਾਂ ਨਾਲ ਪਾਸ ਕੀਤੀ। ਬਾਹਰਵੀਂ ਜਮਾਤ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਗੁਰਦਾਸਪੁਰ ਤੋਂ 95 ਫੀਸਦ ਅੰਕਾਂ ਨਾਲ ਪਾਸ ਕੀਤੀ। ਉਪਰੰਤ ਸਾਲ 2020 ਵਿਚ ਜੇਈਈ ਮੇਨ ਪ੍ਰੀਖਿਆ 99.07 ਫੀਸਦ ਅੰਕ ਲੈ ਕੇ ਪਾਸ ਕੀਤੀ ਤੇ ਜੇਈਈ ਐਡਵਾਂਸ, ਓਪਨ ਕੈਟਾਗਿਰੀ ਵਿਚ ਦੇਸ਼ ਭਰ ਵਿਚੋਂ 5962 ਸਥਾਨ ਪ੍ਰਾਪਤ ਕੀਤਾ। ਹੁਣ ਰੁੜਕੀ ਵਿਖੇ ਆਈਆਈਟੀ (ਬੀਟੈੱਕ ਇਨ ਸਿਵਲ ਇੰਜੀਨਰਿੰਗ) ਕਰ ਰਹੇ ਹਨ। ਤੀਸਰੇ ਅਚਵੀਰਜ਼ ਵਿਦਿਆਰਥੀ ਸੌਬਤ ਮੋਦਗਿੱਲ,ਰਾਮ ਸਰਨ ਦਾਸ ਕਾਲੋਨੀ ਧਾਰੀਵਾਲ ਦਾ ਵਸਨੀਕ ਹੈ। ਧਾਰੀਵਾਲ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਤੋਂ ਦੱਸਵੀਂ ਜਮਾਤ 97.8 ਫੀਸਦ (ਆਈਸੀਐਸਈ ਬੋਰਡ) ਨਾਲ ਪਾਸ ਕੀਤੀ ਤੇ ਜ਼ਿਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਬਾਹਰਵੀਂ ਜਮਾਤ ਡੀਏਵੀ ਸਕੂਲ ਪਠਾਨਕੋਟ ਤੋਂ 94 ਫੀਸਦ ਅੰਕਾਂ ਨਾਲ ਪਾਸ ਕੀਤੀ। ਸੌਬਤ ਮੋਦਗਿੱਲ ਆਈ.ਆਈ.ਟੀ ਵਿਚ ਇੰਜੀਨਰਿੰਗ ਦੀ ਪੜ•ਾਈ ਕਰਨ ਦਾ ਇਛੁੱਕ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅਚੀਵਰਜ ਪ੍ਰੋਗਰਾਮ ਸ਼ਾਮ 6 ਵਜੇ ਤੋਂ ਜੂਮ ਮੀਟਿੰਗ, ਯੂਜਰ ਨਾਂਅ 99154-33700 ਹੈ ਅਤੇ ਪਾਸਵਰਡ 0033 ਹੈ, ਰਾਹੀਂ ਹੋਵੇਗਾ ਜੋ ਡਿਪਟੀ ਕਮਿਸ਼ਨਰ ਦੇ ਫੇਸਬੁੱਕ https://www.facebook.com/43-Office-7urdaspur-੭੩੦੪੦੩੧੦੭੧੪੧੯੨੮ ਉੱਪਰ ਲਾਈਵ ਚੱਲੇਗਾ। ਉਨਾਂ ਜ਼ਿਲਾ ਵਾਸੀਆਂ ਖਾਸਕਰਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਉੱਘੀਆਂ ਸਖਸ਼ੀਅਤਾਂ ਦੀ ਮਿਹਨਤ ਅਤੇ ਤਜਰਬੇ ਤੋਂ ਪ੍ਰੇਰਿਤ ਹੋ ਸਕਣ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਦੂਰ ਅੰਦੇਸ਼ੀ ਸੋਚ ਸਦਕਾ 25 ਜੁਲਾਈ 2020 ਨੂੰ ‘ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ’ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਜ਼ਿਲ•ਾ ਗੁਰਦਾਸਪੁਰ ਦੀਆਂ ਅਹਿਮ ਸਖਸ਼ੀਅਤਾਂ ਜਿਨਾਂ ਨੇ ਵੱਖ-ਵੱਖ ਖੇਤਰਾਂ ਵਿਚ ਉਪਲੱਬਧੀਆਂ ਹਾਸਲ ਕੀਤੀਆਂ ਹਨ, ਨਾਲ ਜ਼ਿਲੇ ਦੇ ਲੋਕਾਂ ਤੇ ਖਾਸਕਰਕੇ ਨੌਜਵਾਨ ਪੀੜ•ੀ ਨਾਲ ਰੁਬਰੂ ਕਰਵਾਉਣਾ ਹੈ ਤਾਂ ਜੋ ਉਹ ਵੀ ਇਨਾਂ ਸਖਸ਼ੀਅਤਾਂ ਦੇ ਰਾਹ ਤੇ ਚੱਲ ਕੇ ਜ਼ਿਲ•ੇ ਦਾ ਨਾਂਅ ਰੋਸ਼ਨ ਕਰ ਸਕਣ। ਇਸਦੇ ਨਾਲ ਹੀ ਕੋਰੋਨਾ ਮਹਾਂਮਾਰੀ ਦੇ ਸੰਕਟਮਈ ਸਮੇਂ ਦੌਰਾਨ ਜ਼ਿਲ•ਾ ਵਾਸੀਆਂ ਨੂੰ ਨਕਾਰਤਮਕ ਮਾਹੌਲ ਤੋਂ ਸਾਜਗਰ ਅਤੇ ਹਾਂ ਪੱਖੀ ਸੋਚ ਵੱਲ ਪ੍ਰੇਰਿਤ ਕਰਨਾ ਵੀ ਸੀ, ਤਾਂ ਜੋ ਕੋਰੋਨਾ ਮਹਾਂਮਾਰੀ ਵਿਰੁੱਧ ਪੂਰੇ ਹੌਂਸਲੇ ਨਾਲ ਲੜਿਆ ਜਾ ਸਕੇ।
ਪਿਛਲੀ ਦਿਨੀ ਡਿਪਟੀ ਕਮਿਸ਼ਨਰ ਵਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ‘ਵਾਲ ਆਫ ਫੇਮ’ ਦਾ ਉਦਘਾਟਨ ਕੀਤਾ ਗਿਆ ਸੀ। ਇਸ ‘ਵਾਲ ਆਫ ਫੇਮ’ ਵਿਚ ਚਾਰ ਵੱਡੀਆਂ ਐਲ.ਈ.ਡੀ ਲਗਾਈਆਂ ਹਨ, ਜਿਨਾਂ ਵਿਚੋਂ ਇਕ ਐਲ.ਈ.ਡੀ ਤੇ ਅਚੀਵਰਜ਼ ਦੀਆਂ ਫੋਟੋਜ਼ ਅਤੇ ਉਨਾਂ ਦੀ ਸੰਖੇਪ ਜੀਵਨੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ, ਜੋ ਸਾਰਾ ਦਿਨ ਲਗਾਤਾਰ ਚੱਲਦੀਆਂ ਹਨ। ਚਾਰ ਐਲ.ਈ.ਡੀ ਵਿਚ ਗੁਰਦਾਸਪੁਰ ਦੀ ਪਵਿੱਤਰ ਧਰਤੀ ਦੇ ਸ਼ਹੀਦਾਂ, ਅਚੀਵਰਜ਼, ਜ਼ਿਲੇ ਦੀਆਂ ਇਤਿਹਾਸਕ ਤੇ ਧਾਰਮਿਕ ਸਥਾਨਾਂ ਸਬੰਧੀ ਵੱਡਮੁੱਲੀ ਜਾਣਕਾਰੀ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਵੱਖ-ਵੱਖ ਸਮੇਂ ਤੇ ਜਾਰੀ ਕੀਤੇ ਜਾਂਦੇ ਹੁਕਮ ਆਦਿ ਦੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।