ਭੋਆ ਹਲਕੇ ਵਿੱਚ ਸਵਰਗਵਾਸੀ ਸਾਬਕਾ ਵਿਧਾਇਕ ਬਿਸ਼ੰਬਰ ਦਾਸ ਦੇ ਬੇਟੇ ਸਮੇਤ 300 ਭਾਜਪਾ ਨਾਲ ਸਬੰਧਿਤ ਪਰਿਵਾਰ ਅਕਾਲੀ ਦਲ ਵਿਚ ਹੋਏ ਸ਼ਾਮਿਲ
ਗੁਰਦਾਸਪੁਰ,11 ਅਕਤੂਬਰ (ਮੰਨਨ ਸੈਣੀ) । ਪੰਜਾਬ ਬੀਜੇਪੀ ਤੇ ਔਖੀ ਘੜੀ ਆ ਗਈ ਹੈ ,ਜਿਸਦਾ ਮੁੱਖ ਕਾਰਨ ਅਕਾਲੀ ਦੱਲ ਵੱਲੋ ਉਹਨਾ ਮੁੱਖ ਜੱੜਾ ਨੂੰ ਵੱਡਣਾ ਮੰਨਿਆ ਜਾ ਰਿਹਾ ਹੈ। ਜੜਾ ਵੰਡਣ ਦਾ ਜਿੰਮਾ ਕਹੀਏ ਜਾ ਅਕਾਲੀ ਦੱਲ ਦਾ ਕੁਣਬਾ ਵਧਾਉਣਾ ਦਾ ਜਿੰਮਾ ਅਕਾਲੀ ਜਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਕੋਲ ਆਉਣਾ। ਬੱਬੇਹਾਲੀ ਦੀ ਮੇਹਨਤ ਸਦਕਾ ਭਾਜਪਾ ਦੇ ਆਗੂ ਅਕਾਲੀ ਦਲ ਵਿੱਚ ਸ਼ਾਮਿਲ ਹੋ ਕਹੇ ਨੇ। ਜਿਸ ਦਾ ਦੂਜਾ ਟ੍ਰੇਲਰ ਭੋਲਾ ਹਲਕੇ ਵਿੱਚ ਵੇਖਣ ਨੂੰ ਮਿਲਿਆ।
ਭੋਆ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਸਾਬਕਾ ਸਵਰਗਵਾਸੀ ਵਿਧਾਇਕ ਬਿਸ਼ੰਬਰ ਦਾਸ ਦੇ ਬੇਟੇ ਸਮੇਤ 300 ਭਾਜਪਾ ਨਾਲ ਸਬੰਧਿਤ ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ ਹੋਏ ।
ਜ਼ਿਲ੍ਹਾ ਪਠਾਨਕੋਟ ਦੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਭੋਆ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਸਵਰਗਵਾਸੀ ਬਿਸੰਬਰ ਦਾਸ ਦਾ ਬੇਟਾ ਹਰਦੀਪ ਕੁਮਾਰ ਜੋ ਕਿ ਮੌਜੂਦਾ ਸਮੇਂ ਵਿੱਚ ਜ਼ਿਲ੍ਹਾ ਐਸਸੀ ਮੋਰਚਾ ਭਾਜਪਾ ਦਾ ਉਪ ਪ੍ਰਧਾਨ ਵੀ ਹੈ ਦੇ ਸਮੇਤ ਭਾਜਪਾ ਦੇ 25 ਅਹੁਦੇਦਾਰ ਅਤੇ ਭਾਜਪਾ ਨਾਲ ਸਬੰਧਿਤ 300 ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪਠਾਨਕੋਟ ਦੇ ਅਬਜ਼ਰਵਰ ਸ.ਗੁਰਬਚਨ ਸਿੰਘ ਬੱਬੇਹਾਲੀ ਨੇ ਸਿਰੋਪਾ ਭੇਟ ਕਰਕੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ ।