ਗੁਰਦਾਸਪੁਰ, 2 ਅਕਤੂਬਰ (ਮੰਨਨ ਸੈਣੀ )। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨਲੌਕ-4 ਤਹਿਤ ਜ਼ਿਲੇ ਵਿਚ 31 ਅਗਸਤ 2020 ਨੂੰ 144 ਸੀ.ਆਰ.ਪੀ,ਪੀ ਤਹਿਤ ਹੁਕਮ ਲਾਗੂ ਕੀਤੇ ਗਏ ਸਨ ਅਤੇ 09 ਸਤੰਬਰ 2020 ਨੂੰ 20 ਸਤੰਬਰ ਤੋਂ 30 ਸਤੰਬਰ 2020 ਤਕ ਸ਼ਹਿਰੀ ਖੇਤਰ ਵਿਚ ਵਾਧੂ ਪਾਬੰਦੀਆਂ ਲਗਾਈਆਂ ਗਈਆਂ ਸਨ। ਵਿਸ਼ੇਸ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਵਲੋਂ ਪਹਿਲੀ ਅਕਤੂਬਰ 2020 ਤੋਂ 31 ਅਕਤੂਬਰ 2020 ਤਕ ਕੰਟੋਨਮੈਂਟ ਜੋਨ ਦੇ ਬਾਹਰ ਗਤੀਵਿਧੀਆਂ ਕਰਨ ਸਬੰਧੀ 01-10-2020 ਨੂੰ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਸਨ। ਇਸ ਲਈ ਵਿਸ਼ੇਸ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਵਲੋਂ ਜਾਰੀ ਗਾਈਡਲਾਈਨਜ਼ ਤਹਿਤ ਪਹਿਲਾਂ ਜਾਰੀ ਕੀਤੇ ਹੁਕਮਾਂ ਦੀ ਲਗਾਤਾਰਤਾ ਵਿਚ ਜਿਲੇ ਗੁਰਦਾਸਪੁਰ ਅੰਦਰ ਡਿਜਾਸਟਰ ਮੈਨਜੇਮੈਂਟ ਐਕਟ 2005 ਅਤੇ 1973 ਦੀ ਧਾਰਾ 144 ਸੀ.ਆਰ.ਪੀ.ਸੀ ਹੇਠ ਲਿਖੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਕੰਟੋਨਮੈਂਟ ਜ਼ੌਨ ਦੇ ਬਾਹਰ ਹੋਰ ਗਤੀਵਿਧੀਆਂ ਕਰਨ ਸਬੰਧੀ ਗਾਈਡਲਾਈਨਜ਼ ਅਤੇ ਕੰਟੋਨਮੈਂਟ ਜ਼ੋਨ ਵਿਚ 1 ਅਕਤੂਬਰ 2020 ਤੋਂ 31 ਅਕਤੂਬਰ 202 ਤਕ ਲਾਕਡਾਊਨ ਵਧਾਇਆ ਜਾਂਦਾ ਹੈ।
1) Lockdown limited to containment Zones :
1. 31 ਅਕਤੂਬਰ 2020 ਤਕ ਕੰਟੋਨਮੈਂਟ ਜ਼ੌਨ ਵਿਚ ਲਾਕਡਾਊਨ ਸਖ਼ਤੀ ਨਾਲ ਲਾਗੂ ਰਹੇਗਾ।
2. ਕੋਰੋਨਾ ਵਾਇਰਸ ਦੀ ਚੈਨ ਨੂੰ ਤੋੜਨ ਦੇ ਮੰਤਵ ਨਾਲ ਜ਼ਿਲਾ ਟਾਊਨ ਪਲਾਨਰ, ਗੁਰਦਾਸਪੁਰ, ਮਨਿਸਟਰੀ ਆਫ ਹੋਮ ਫੈਮਿਲੀ ਵੈਲਫੇਅਰ ਦੀਆਂ ਗਾਈਡਲਾਈਨਜ਼ ਤਹਿਤ ਮਾਈਕਰੋ ਪੱਧਰ ‘ਤੇ ਕੰਟੋਨਮੈਂਟ ਜੌਨ ਨੂੰ ਨਿਰਧਾਰਿਤ ਕਰਨਗੇ। ਕੰਟੋਨਮੈਂਟ ਜ਼ੋਨ ਵਿਚ ਸਖਤੀ ਨਾਲ ਕੰਟੋਨਮੈਂਟ ਪੈਮਾਨੇ ਵਰਤੇ ਜਾਣਗੇ ਅਤੇ ਸਿਰਫ ਜਰੂਰੀ ਗਤੀਵਿਧੀਆਂ ਕਰਨ ਵਿਚ ਛੋਟ ਹੋਵੇਗੀ। ਮੈਡੀਕਲ ਐਮਰਜੰਸੀ, ਜਰੂਰੀ ਸੇਵਾਵਾਂ ਤੇ ਵਸਤਾਂ ਤੋ ਇਲਾਵਾ ਕੰਟੋਨਮੈਂਟ ਜੋਨ ਵਿਚ ਲੋਕਾਂ ਦੇ ਆਉਣ ਤੇ ਜਾਣ ਸਬੰਧੀ ਆਵਾਜਾਈ ‘ਤੇ ਸਖ਼ਤ ਰੋਕ ਹੇਵੋਗੀ। ਮਨਿਸਟਰੀ ਆਫ ਹੋਮ ਫੈਮਿਲੀ ਵੈਲਫੇਅਰ ਦੀਆਂ ਗਾਈਡਲਾਈਨਜ਼ ਤਹਿਤ ਕੰਟੋਨਮੈਂਟ ਜ਼ੋਨ ਵਿਚ ਘਰ-ਘਰ ਸਰਵੇ ਕਰਨ, ਕੰਟੈਕਟ ਟਰੇਸਿੰਗ ਕਰਨ ਅਤੇ ਹੋਰ ਕਲੀਨੀਕਲ ਕਾਰਜਾਂ ਨੂੰ ਸਖਤ ਨਾਲ ਲਾਗੂ ਕੀਤਾ ਜਾਵੇਗਾ।
3. ਜ਼ਿਲਾ ਸੂਚਨਾ ਅਫਸਰ, ਐਨ.ਆਈ.ਸੀ ਵਲੋਂ ਵੈਬਸਾਈਟ ਉੱਪਰ ਕੰਟੋਨਮੈਂਟ ਜੋਨ ਨੋਟੀਫਾਈਡ ਕੀਤਾ ਜਾਵੇਗਾ ਅਤੇ ਮਨਿਸਟਰੀ ਆਫ ਹੋਮ ਫੈਮਿਲੀ ਵੈਲਫੇਅਰ ਨਾਲ ਸੂਚਨਾ ਸਾਂਝੀ ਕਰੇਗਾ।
2) ਮਿਤੀ 09-09 2020 ਤਹਿਤ ਲਗਾਈ ਗਈਆਂ ਰੋਕਾਂ ਨੂੰ ਹਟਾਇਆ ਜਾਂਦਾ ਹੈ ।
- 01-10-2020 ਤੋਂ ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲੌਕਡਾਊਨ ਨਹੀਂ ਹੋਵੇਗਾ।
- ਕੰਟੋਨਮੈਂਟ ਜੋਨ ਤੋਂ ਬਾਹਰ ਦੁਕਾਨਾਂ, ਰੈਸਟੋਰੈਟਾਂ, ਹੋਟਲ ਤੇ ਸ਼ਰਾਬ ਦੇ ਠੇਕੇ ਆਦਿ ਖੋਲ•ਣ ਤੇ ਬੰਦ ਕਰਨ ਦੇ ਸਮੇਂ ਅਤੇ ਦਿਨ ਉੱਪਰ ਕੋਈ ਰੋਕ ਨਹੀਂ ਹੋਵੇਗੀ।
- ਭਾਰਤ ਸਰਕਾਰ ਦੇ ਮਨਿਸਟਰੀ ਆਫ ਹੋਮ ਫੈਮਿਲੀ ਵੈਲਫੇਅਰ ਵਲੋਂ ਜਾਰੀ ਐਸ.ਓ.ਪੀ ਤਹਿਤ ਕੰਟੋਨਮੈਂਟ ਜ਼ੋਨ ਤੋਂ ਬਾਹਰ ਸਮਾਜਿਕ/ਅਕੈਡਮਿਕ/ਸਪੋਰਟਸ/ਮਨੋਰੰਜਨ/ਸੱਭਿਆਚਾਰਕ/ਧਾਰਮਿਕ/ਤੇ ਰਾਜਨੀਤਿਕ ਸਮਾਗਮ ਤੇ ਹੋਰ ਇਕੱਠਾਂ ਵਿਚ 100 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਸਕਣਗੇ।
- ਵਿਆਹ ਅਤੇ ਮੌਤ ਦੇ ਸਮਾਗਮਾਂ ਵਿਚ 100 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ ਹਨ।
- ਹਰੇਕ ਤਰਾਂ ਦੇ ਵਹੀਕਲਾਂ ਵਿਚ ਸਵਾਰੀਆਂ ਦੇ ਬੈਠਣ ਦੀ ਕਪੈਸਟੀ ਤੇ ਲਗਾਈ ਰੋਕ ਹਟਾ ਲਈ ਗਈ ਹੈ ਪਰ ਸਫਰ ਦੌਰਾਨ ਤਾਕੀਆਂ ਖੁੱਲ•ੀਆਂ ਰੱਖੀਆਂ ਜਾਣ ਤੇ ਸਾਰੀਆਂ ਸਵਾਰੀਆਂ ਨੇ ਮਾਸਕ ਪਹਿਨਿਆ ਹੋਵੇ।
3) National 4irectives for Covid-19 Management ( ਕੋਵਿਡ-19 ਮੈਨੇਜਮੈਂਟ ਸਬੰਧੀ ਨੈਸ਼ਨਲ ਡਿਰੈਕਟਿਵਜ਼) : ਕੋਵਿਡ-19 ਮੈਨੇਜਮੈਂਟ ਸਬੰਧੀ ਨੈਸ਼ਨਲ ਡਿਰੈਕਟਿਵਜ਼ ਅਨੈਕਚਰ-1 ਨੂੰ ਪੂਰੇ ਜਿਲੇ ਅੰਦਰ ਫਾਲੋ ਕੀਤੇ ਜਾਵੇਗਾ।
4) Movement of persons with SOPs (ਐਸ.ਓ.ਪੀਜ਼ ਤਹਿਤ ਵਿਅਕਤੀਆਂ ਦੀ ਆਵਾਜਾਈ) : ਰੇਲ ਗੱਡੀਆਂ ਰਾਹੀ ਯਾਤਰੀਆਂ ਦੀ ਆਵਾਜਾਈ : ਘਰੇਲੂ ਹਵਾਈ ਯਾਤਰਾ, ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਦੀ ਆਵਾਜਾਈ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਅਤੇ ਨਿਸ਼ਾਨਦੇਹੀ ਅਤੇ ਭਾਰਤੀ ਸਮੁੰਦਰੀ ਯਾਤਰੀਆਂ ਦੇ ਸਾਈਨ ਆਨ ਅਤੇ ਸਾਈਨ ਆਫ ਐਸ.ਓ.ਪੀ.ਜ਼ ਅਨੁਸਾਰ ਨਿਯਮਤ ਕੀਤੇ ਜਾ ਸਕਦੇ ਹਨ।
5) Protection of vulnerable persons: 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸਹਿ ਰੋਗ ਵਾਲੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਵਸਤਾਂ ਅਤੇ ਸਿਹਤ ਦੇ ਉਦੇਸ਼ਾਂ ਨੂੰ ਛੱਡ ਕੇ ਘਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
6) ਹਦਾਇਤਾਂ ਦੀ ਸਖਤੀ ਨਾਲ ਪਾਲਣਾ : ਮਨਿਸਰੀ ਆਫ ਹੋਮ ਅਫੇਰਜ਼ ਵਲੋਂ ਜਾਰੀ ਕੀਤੇ ਹੁਕਮ ਦੇ ਪੈਰਾ 09 ਅਤੇ ਸੀਆਰਪੀਸੀ (ਕਰੀਮੀਅਨਲ ਪ੍ਰੋਸੀਜ਼ਰ ਕੋਡ) 1973 ਦੀ ਸੈਕਸ਼ਨ 144 ਤਹਿਤ ਉਪਰੋਕਤ ਜਾਰੀ ਗਾਈਡਲਾਈਨਜ਼ ਅਤੇ ਸ਼ੋਸਲ ਡਿਸਟੈਂਸਲ ਦੇ ਨਾਰਮਜ਼ (norms) ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
7) penal provisions: ਅਗਰ ਕੋਈ ਵਿਅਕਤੀ ਲਾਕ ਡਾਊਨ ਜਾਂ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ‘“the disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਹੁਕਮ ਪਹਿਲੀ ਅਕਤੂਬਰ 2020 ਤੋਂ ਲਾਗੂ ਹੋਣਗੇ।