ਗੁਰਦਾਸਪੁਰ, 30 ਸਤੰਬਰ (ਮੰਨਨ ਸੈਣੀ )। ਜ਼ਿਲਾ ਸਿਹਤ ਅਫਸਰ ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਂਡਰਜ ਅਥਾਰਟੀ ਆਫ ਇੰਡੀਆ (ਅਦਾਰਾ ਸਿਹਤ ਤੇ ਪਰਿਵਾਰ ਭਲ਼ਾਈ ਵਿਭਾਗ ਭਾਰਤ ਸਰਕਾਰ) ਦੇ ਹੁਕਮਾਂ ਅਨੁਸਾਰ 01 ਅਕਤੂਬਰ 2020 ਤੋਂ ਕੋਈ ਵੀ ਹਲਵਾਈ ਹੁਣ ਖੁੱਲੀ ਮਠਿਆਈ, ਬਿਨਾਂ ਮਿਆਦ ਦੀ ਤਾਰੀਕ ਜੋ ਕਿ ਟ੍ਰੇਅ ਤੇ ਲਿਖੀ ਹੋਵੇਗੀ ਨਹੀ ਵੇਚ ਸਕਣਗੇ।ਉਨਾਂ ਕਿਹਾ ਕਿ ਜੋ ਦਾਕਨਦਾਰ ਹੁਕਮਾਂ ਦੀ ਉਲਘੰਣਾ ਕਰਨਗੇ , ਉਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਜ਼ਿਲਾਂ ਸਿਹਤ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਮਹਾਂਮਾਰੀ ਤੋ ਬਚਣ ਵਾਸਤੇ ਫਾਸਟ ਫੂਡ ਨਾ ਖਾਧਾ ਜਾਵੇ ਅਤੇ ਪੋਸ਼ਟਿਕ ਆਹਾਰ ਖਾਧਾ ਜਾਵੇ। ਉਨਾਂ ਅੱਗੇ ਕਿਹਾ ਕਿ ਕੋਰੋਨਾ ਬਿਮਾਰੀ ਤੋਂ ਬਚਣ ਵਾਸਤੇ ਇੱਕ ਦੂਸਰੇ ਤੋਂ ਦੂਰੀ ਬਣਾਕੇ ਰੱਖੀ ਜਾਵੇ।ਹੱਥਾਂ ਨੂੰ ਸਾਬਣ ਨਾਲ ਧੋਤਾ ਜਾਵੇ।ਥਾਂ -ਥਾਂ ਤੇ ਨਾ ਥੁੱਕਿਆ ਜਾਵੇ।ਘਰੋਂ ਬਾਹਰ ਨਿਕਲਣ ਸਮੇਂ ਮਾਸਕ ਲਾਜ਼ਮੀ ਤੌਰ ‘ਤੇ ਪਹਿਨਿਆ ਜਾਵੇ। ਉਨਾੰ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਆਪਣਾ ਕੋਰੋਨਾ ਟੈਸਟ ਤੁਰੰਤ ਜਰੂਰ ਕਰਵਾਉਣ ਚਾਹੀਦਾ ਹੈ।