ਬਿਨਾਂ ਐਸ.ਐਮ.ਐਸ (ਸਟਰਾਅ ਮੈਨੇਜੇਮੈਂਟ ਸਿਸਟਮ) ਤੋਂ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ-50 ਹਜ਼ਾਰ ਰੁਪਏ ਕੀਤਾ ਜੁਰਮਾਨਾ

ਗੁਰਦਾਸਪੁਰ, 30 ਸਤੰਬਰ ( ਮੰਨਨ ਸੈਣੀ )। ਰਿਜ਼ਨਲ ਟਰਾਂਸਪੋਰਟ ਅਥਾਰਟੀ, ਗੁਰਦਾਸਪੁਰ ਬਲਦੇਵ ਸਿੰਘ ਰੰਧਾਵਾ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀਆਂ ਹਦਾਇਤਾਂ ਤਹਿਤ ਬਿਨਾਂ ਐਸ.ਐਮ.ਐਸ (ਸਟਰਾਅ ਮੈਨੇਜੇਮੈਂਟ ਸਿਸਟਮ) ਤੋਂ ਚੱਲਣ ਵਾਲੀਆਂ ਕੰਬਾਇਨਾਂ ਵਿਰੁੱਧ ਸਖਤ ਕਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਬਟਾਲਾ ਬਾਈਪਾਸ ਬੋਲੀ ਇੰਦਰਜੀਤ ਵਿਖੇ ਬਿਨਾਂ ਐਸ.ਐਮ.ਐਸ (ਸਟਰਾਅ ਮੈਨੇਜੇਮੈਂਟ ਸਿਸਟਮ) ਤੋਂ ਝੋਨੇ ਦੀ ਫਸਲ ਦੀ ਕਟਾਈ ਕਰ ਰਹੀ ਕੰਬਾਇਨ ਨੂੰ ਸੀਲ ਕਰ ਦਿੱਤਾ ਗਿਆ ਤੇ ਕੰਬਾਇਨ ਮਾਲਕ ਨਰਿੰਦਰ ਸਿੰਘ ਪੁੱਤਰ ਦੀਦਾਰ ਸਿੰਘ, ਬੀ.ਐਸ. ਸਕੇਅਰ ਬਟਾਲਾ ਨੂੰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ‘ਤੇ 50,000 ਰੁਪਏ ਜੁਰਮਾਨਾ ਕੀਤਾ ਗਿਆ।

ਉਨਾਂ ਅੱਗੇ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਅੱਗ ਦੇ ਰੁਝਾਨ ਨੂੰ ਘਟਾਉਣ ਦੇ ਮੰਤਵ ਨਾਲ ਕੰਬਾਇਨਾਂ, ਬਿਨਾਂ ਐਸ.ਐਮ.ਐਸ (ਸਟਰਾਅ ਮੈਨੇਜੇਮੈਂਟ ਸਿਸਟਮ) ਦੇ ਚਲਾਉਣ ‘ਤੇ ਮਨਾਹੀ ਕੀਤੀ ਗਈ ਹੈ ਅਤੇ ਜ਼ਿਲੇ ਭਰ ਅੰਦਰ ਵੱਖ-ਵੱਖ ਵਿਭਾਗਾਂ ਵਲੋਂ ਗਠਿਤ ਟੀਮਾਂ ਵਲੋਂ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜਿੰਨਾਂ ਕੰਬਾਇਨਾਂ ‘ਤੇ ਐਸ.ਐਮ.ਐਸ (ਸਟਰਾਅ ਮੈਨੇਜੇਮੈਂਟ ਸਿਸਟਮ) ਲੱਗਿਆ ਹੁੰਦਾ ਹੈ, ਉਸ ਨਾਲ ਝੋਨੇ ਦਾ ਨਾੜ ਬਾਰੀਕ ਕੁਤਰਣ ਨਾਲ, ਉਹ ਖੇਤਾਂ ਵਿਚ ਆਸਾਨੀ ਨਾਲ ਵਹਾ ਦਿੱਤਾ ਜਾਂਦਾ ਹੈ। ਉਨਾਂ ਕੰਬਾਇਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਐਸ.ਐਮ.ਐਸ ਤੋਂ ਕੰਬਾਇਨਾਂ ਨਾ ਚਲਾਉਣ।

error: Content is protected !!