ਤਰੁਣ ਚੁੱਗ ਨੂੰ ਕੌਮੀ ਜਨਰਲ ਸਕੱਤਰ ਬਣਾਉਣ ‘ਤੇ ਯਾਦਵਿੰਦਰ ਸਿੰਘ ਬੁੱਟਰ ਨੇ ਹਾਈਕਮਾਨ ਦਾ ਕੀਤਾ ਧੰਨਵਾਦ

ਕਿਹਾ ਕਿ ਭਾਜਪਾ ਨੇ ਹਮੇਸ਼ਾਂ ਬੂਥ ਪੱਧਰ ‘ਤੇ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਨਿਵਾਜਿਆ

ਗੁਰਦਾਸਪੁਰ, 29 ਸਿਤੰਬਰ (ਮੰਨਨ ਸੈਣੀ)। ਵਿਧਾਨ ਸਭਾ ਹਲਕਾ ਬਟਾਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਯਾਦਵਿੰਦਰ ਸਿੰਘ ਬੁੱਟਰ ਨੇ ਪਾਰਟੀ ਹਾਈਕਮਾਨ ਵੱਲੋਂ ਤਰੁਨ ਚੁੱਗ ਨੂੰ ਪਾਰਟੀ ਦਾ ਕੌਮੀ ਜਨਰਲ ਸਕੱਤਰ ਬਣਾਏ ਜਾਣ ‘ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਇਸ ਤਹਿਤ ਬੁੱਟਰ ਨੇ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਲੀਡਰਸ਼ਿਪ ਨੇ ਤਰੁਨ ਚੁੱਗ ਨੂੰ ਇਹ ਕੌਮੀ ਪੱਧਰ ਦੀ ਇਹ ਜਿੰਮੇਵਾਰੀ ਸੌਂਪ ਕੇ ਜਿਥੇ ਦੂਰ ਅੰਦੇਸ਼ੀ ਸੋਚ ਦਾ ਸਬੂਤ ਦਿੱਤਾ ਹੈ, ਉਸ ਦੇ ਨਾਲ ਹੀ ਇਕ ਵਾਰ ਫਿਰ ਪੂਰੇ ਦੇਸ਼ ਨੂੰ ਇਹ ਵੀ ਦੱਸ ਦਿੱਤਾ ਹੈ ਕਿ ਭਾਜਪਾ ਅਜਿਹੀ ਪਾਰਟੀ ਹੈ ਜੋ ਪਰਿਵਾਰਵਾਦ ਨੂੰ ਅਹਿਮੀਅਤ ਦੇਣ ਦੀ ਬਜਾਏ ਵਰਕਰਾਂ ਦੀ ਮਿਹਨਤ ਦਾ ਮੁੱਲ ਪਾਉਂਦੀ ਹੈ। ਬੁੱਟਰ ਨੇ ਕਿਹਾ ਕਿ ਭਾਜਪਾ ਦਾ ਇਤਿਹਾਸ ਗਵਾਹ ਹੈ ਕਿ ਇਸ ਪਾਰਟੀ ਵਿਚ ਪਾਰਟੀ ਦੇ ਬੂਥ ਪੱਧਰ ਦੇ ਵਰਕਰ ਸਭ ਤੋਂ ਉਚੇ ਅਹੁੱਦਿਆਂ ‘ਤੇ ਪਹੁੰਚੇ ਹਨ ਅਤੇ ਪਾਰਟੀ ਨੇ ਹਰੇਕ ਵਰਕਰ ਦੀ ਮਿਹਨਤ ਦਾ ਪੂਰਾ ਮੁੱਲ ਚੁਕਾਇਆ ਹੈ।

ਉਨਾਂ ਕਿਹਾ ਕਿ ਤਰੁਣ ਚੁੱਗ ਨੇ ਨਾ ਸਿਰਫ ਪੰਜਾਬ ਅੰਦਰ ਭਾਜਪਾ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕੀਤਾ ਹੈ ਉਸ ਦੇ ਨਾਲ ਹੀ ਉਨਾਂ ਨੇ ਪੂਰੇ ਦੇਸ਼ ਅੰਦਰ ਵੱਖ ਵੱਖ ਸੂਬਿਆਂ ਅੰਦਰ ਪਾਰਟੀ ਦੀ ਹਰਮਨਪਿਆਰਤਾ ਵਧਾਉਣ ਲਈ ਨਿਰੰਤਰ ਯਤਨ ਕੀਤੇ ਹਨ। ਉਨਾਂ ਕਿਹਾ ਕਿ ਬਚਪਨ ਤੋਂ ਹੀ ਆਰਐਸਐਸ ਦੇ ਮੈਂਬਰ ਬਣਨ ਦੇ ਬਾਅਦ ਉਨਾਂ ਨੇ 1989 ਤੋਂ 1994 ਤੱਕ ਏਬੀਵੀਪੀ ਦੇ ਸਕੱਤਰ ਰਹੇ ਅਤੇ ਪੰਜਾਬ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਵੀ ਕੰਮ ਕੀਤਾ। ਬੁੱਟਰ ਨੇ ਕਿਹਾ ਕਿ 1995 ਵਿਚ ਉਹ ਯੁਵਾ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਬਣੇ ਅਤੇ 1997 ਵਿਚ ਇਸ ਵਿੰਗ ਦੇ ਪ੍ਰਧਾਨ ਨਿਯੁਕਤ ਹੋਏ। ਇਸ ਦੇ ਨਾਲ ਹੀ ਹੁਣ ਤੱਕ ਪਾਰਟੀ ਦੇ ਅਨੇਕਾਂ ਅਹੁੱਦਿਆਂ ‘ਤੇ ਕੰਮ ਕਰਦਿਆਂ ਚੁੱਗ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਸਿੱਦਕ ਦੀ ਬਦੌਲਤ ਆਪਣੀ ਕਾਬਲੀਅਤ ਦੀ ਵਿਲੱਖਣ ਛਾਪ ਛੱਡੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਤੋਂ ਉਨਾਂ ਨੂੰ ਵੱਡੀਆਂ ਉਮੀਦਾਂ ਹਨ।

error: Content is protected !!