ਗੁਰਦਾਸਪੁਰ ਪੰਜਾਬ

ਵਧੀਕ ਜ਼ਿਲਾ ਮੈਜਿਸਟੈਰਟ ਸੰਧੂ ਵਲੋਂ ਜਿਲਾ ਗੁਰਦਾਸਪੁਰ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖੂੰਦ/ ਪਰਾਲੀ/ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ

ਵਧੀਕ ਜ਼ਿਲਾ ਮੈਜਿਸਟੈਰਟ ਸੰਧੂ ਵਲੋਂ ਜਿਲਾ ਗੁਰਦਾਸਪੁਰ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖੂੰਦ/ ਪਰਾਲੀ/ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ
  • PublishedSeptember 23, 2020

ਕੰਬਾਇਨ ਮਾਲਕ ਨੂੰ ਝੋਨੇ ਦੀ ਕਟਾਈ ਸ਼ਾਮ 7.00 ਵਜੇ ਤੋ ਸਵੇਰੇ 10.00 ਵਜੇ ਤੱਕ ਨਾ ਕਰਨ ਦੇ ਹੁਕਮ ਜਾਰੀ

ਗੁਰਦਾਸਪੁਰ, 23 ਸਤੰਬਰ ( ਮੰਨਨ ਸੈਣੀ)। ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਜਿਲਾ ਮੈਜਿਸਟਰੇਟ , ਗੁਰਦਾਸਪੁਰ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲਾ ਗੁਰਦਾਸਪੁਰ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖੂੰਦ/ ਪਰਾਲੀ/ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ । ਹੁਕਮਾ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਆਮ ਤੌਰ ਤੇ ਜਿੰਮੀਦਾਰ ਝੋਨ ਦੀ ਕਟਾਈ ਤੋ ਬਾਅਦ ਬਚ ਗਈ ਰਹਿੰਦ ਖੂੰਹ /ਪਰਾਲੀ/ਨਾੜ ਨੂ ੰਖੇਤਾਂ ਵਿੱਚ ਅੱਗ ਲਗਾ ਦਿੰਦੇਹਨ। ਜਿਸ ਨਾਲ ਵਾਤਾਵਰਣ,ਜੀਵ ਜੰਤੂਆਂ, ਲਾਗੇ ਖੜੀ ਫਸਲ, ਸੜਕ ਕਿਨਾਰੇ ਲਗਾਏ ਬੂਟੇ/ਦਰੱਖਤਾ ਨੂੰ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਇਹ ਹੁਕਮ 23/9/2020 ਤੋ 21/11/2020 ਤੱਕ ਲਾਗੂ ਰਹਿਣਗੇ।

ਇਕ ਹੋਰ ਹੁਕਮ ਰਾਹੀ ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਜ਼ਿਲਾਂ ਮੈਜਿਸਟਰੇਟ, ਗੁਰਦਾਸਪੁਰ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜ਼ਿਲਾ ਗੁਰਦਾਸਪੁਰ ਵਿੱਚ ਕੰਬਾਇਨ ਮਾਲਕ ਜਿੰਮੀਦਾਰਾਂ ਨੂੰ ਝੋਨੇ ਦੀ ਕਟਾਈ ਕਰਨ ਸਮੇ ਕੰਬਾਇਨਾਂ ਵਿੱਚ ਉਪਲਬਧ ਪੱਖਿਆਂ ਨੂੰ ਚਾਲੂ ਹਰ ਹਾਲਤ ਵਿੱਚ ਰੱਖਣ।ਇਸ ਜ਼ਿਲੇ ਵਿੱਚ ਕਿਸੇ ਵੀ ਸਥਾਨ ਤੇ ਕਿਸੇ ਵੀ ਹਾਲਤ ਵਿੱਚ ਕੰਬਾਇਨ ਮਾਲਕਾ ਵਲੋ ਝੋਨੇ ਦੀ ਕਟਾਈ ਸ਼ਾਮ 7.00 ਵਜੇ ਤੋ ਸਵੇਰੇ 10.00 ਵਜੇ ਤੱਕ ਨਾ ਕੀਤੀ ਜਾਵੇ। ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਆਮ ਤੌਰ ਤੇ ਝੋਨੇ ਦੀ ਕਟਾਈ ਕੰਬਾਇਨਾਂ ਨਾਲ ਕੀਤੀ ਜਾਂਦੀ ਹੈ ਅਤੇ ਕੰਬਾਇਨ ਮਾਲਕ ਜਿੰਮੀਦਾਰਾਂ ਨੂੰ ਝੋਨੇ ਦੀ ਕਟਾਈ ਦੇ ਸਹੀ ਸਮੇ ਬਾਰੇ ਜਾਣਕਾਰੀ ਨਹੀ ਦਿੰਦੇ।ਜ਼ਿੰਮੀਦਾਰਾਂ ਵਲੋ ਜਦੋ ਕੰਬਾਇਨ ੳਪਲੱਬਧ ਹੁੰਦੀ ਹੈ, ਉਸ ਸਮੇ ਝੋਨੇ ਦੀ ਕਟਾਈ ਕਰ ਲਈ ਜਾਂਦੀ ਹੈ ਭਾਂਵੇ ਉਸਵੇਲੇ ਰਾਤ ਹੋਵੇ।

ਇਸੇ ਤਰਾਂ ਜਿੰਮੀਦਾਰਾਂ ਵਲੋ ਅਣਪੱਕਿਆਂ ਅਤੇ ਨਮੀ ਵਾਲੇ ਝੋਨੇ ਦੀ ਕਟਾਈ ਕਰਵਾ ਲਈ ਜਾਂਦੀ ਹੈ ਅਜਿਹੇ ਝੋਨੇ ਨੂੰ ਖਰੀਦਣ ਲਈ ਖਰੀਦ ਏਜੰਸੀਆਂ ਗੁਰੇਜ ਕਰਦੀਆਂ ਹਨ।ਜਿਸ ਕਾਰਨ ਜਿੰਮੀਦਾਰਾਂ ਨੂੰ ਔਕੜ ਪੇਸ਼ ਆਉਦੀ ਹੈ। ਇਸ ਲਈ ਮੈਂ ਮਹਿਸੂਸ ਕਰਦਾ ਹਾਂ ਕਿ ਅਜਿਹੀ ਸਥਿਤੀ ਤੇ ਅੰਕੁਸ ਲਗਾਉਣ ਲਈ ਫੌਰੀ ਕਾਰਵਾਈ ਕਰਨ ਦੀ ਲੋੜ ਹੈ। ਇਹ ਹੁਕਮ 23/9/2020 ਤੋ 21/11/2020 ਤੱਕ ਲਾਗੂ ਰਹਿਣਗੇ।

Written By
The Punjab Wire