Close

Recent Posts

ਗੁਰਦਾਸਪੁਰ ਪੰਜਾਬ

ਭਾਜਪਾ ਨੇ ਪੰਜਾਬ ਦੇ ਹੱਕ ਮਾਰੇ, ਉਨ੍ਹਾਂ ਦੀ ਝੋਲੀ ’ਚ ਬੈਠ ਕੇ ਰਾਘਵ ਚੱਡਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਦੀ ਜਨਤਾ ਦੀ ਪਿੱਠ ’ਚ ਛੁਰਾ ਮਾਰਿਆ-ਜਗਰੂਪ ਸੇਖਵਾਂ

ਭਾਜਪਾ ਨੇ ਪੰਜਾਬ ਦੇ ਹੱਕ ਮਾਰੇ, ਉਨ੍ਹਾਂ ਦੀ ਝੋਲੀ ’ਚ ਬੈਠ ਕੇ ਰਾਘਵ ਚੱਡਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਦੀ ਜਨਤਾ ਦੀ ਪਿੱਠ ’ਚ ਛੁਰਾ ਮਾਰਿਆ-ਜਗਰੂਪ ਸੇਖਵਾਂ
  • PublishedApril 25, 2026

ਬਾਗੀ ਰਾਜਸਭਾ ਸਾਂਸਦਾਂ ’ਤੇ ਸੇਖਵਾਂ ਦਾ ਤਿੱਖਾ ਹਮਲਾ, ਈਡੀ ਦੇ ਡਰ ਹੇਠ ਪੰਜਾਬ ਨਾਲ ਕੀਤਾ ਗਿਆ ਵਿਸ਼ਵਾਸਘਾਤ

ਨੈਤਿਕਤਾ ਦੇ ਆਧਾਰ ਤੇ ਅਸਤੀਫ਼ਾ ਦੇਣ ਬਾਗੀ ਸਾਂਸਦ- ਜਗਰੂਪ ਸਿੰਘ ਸੇਖਵਾਂ

ਗੁਰਦਾਸਪੁਰ 25 ਅਪ੍ਰੈਲ 2026 (ਮੰਨਨ ਸੈਣੀ)। ਆਮ ਆਦਮੀ ਪਾਰਟੀ ਦੇ ਕਾਦੀਆਂ ਤੋਂ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਪਾਰਟੀ ਦੇ ਬਾਗੀ ਰਾਜਸਭਾ ਸਾਂਸਦਾਂ ’ਤੇ ਤਿੱਖਾ ਪ੍ਰਹਾਰ ਕਰਦਿਆਂ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਖਾਸ ਤੌਰ ’ਤੇ ਰਾਘਵ ਚੱਡਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਸਾਂਸਦ ਨੈਤਿਕ ਅਧਾਰ ’ਤੇ ਤੁਰੰਤ ਅਸਤੀਫ਼ਾ ਦੇਣ ਦੇ ਹੱਕਦਾਰ ਹਨ, ਕਿਉਂਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਖੁੱਲ੍ਹਾ ਵਿਸ਼ਵਾਸਘਾਤ ਕੀਤਾ ਹੈ।

ਜਗਰੂਪ ਸੇਖਵਾਂ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨਾਲ ਲਗਾਤਾਰ ਭੇਦਭਾਵ ਕੀਤਾ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਹੜ੍ਹ ਪੀੜਤਾਂ ਦੀ ਕੋਈ ਸਾਰ ਨਹੀਂ ਲਈ, ਆਰ.ਡੀ.ਐਫ. ਦਾ ਫੰਡ ਰੋਕਿਆ, ਸਿੱਖਿਆ ਤੇ ਸਿਹਤ ਖੇਤਰ ਲਈ ਕੁਝ ਵਿਸ਼ੇਸ਼ ਨਹੀਂ ਦਿੱਤਾ। ਪੰਜਾਬ ਦੇ ਲੋਕਾਂ ਦੀ ਇਹ ਆਵਾਜ਼ ਚੁੱਕਣ ਦੀ ਬਜਾਏ, ਬਾਗੀ ਸਾਂਸਦਾਂ ਨੇ ਉਸੇ ਭਾਜਪਾ ਨਾਲ ਸਾਂਝ ਪਾ ਕੇ ਪੰਜਾਬ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਜਿਸ ਨੂੰ ਪੰਜਾਬ ਦੇ ਲੋਕ ਕਦੇ ਮੁਆਫ਼ ਨਹੀਂ ਕਰਨਗੇਂ।

ਉਨ੍ਹਾਂ ਕੜ੍ਹੇ ਸ਼ਬਦਾਂ ’ਚ ਕਿਹਾ, “ਜਿਨ੍ਹਾਂ ਨੇ ਪੰਜਾਬ ਦੇ ਹੱਕ ਮਾਰੇ, ਉਨ੍ਹਾਂ ਦੀ ਝੋਲੀ ’ਚ ਬੈਠ ਕੇ ਰਾਘਵ ਚੱਡਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਦੀ ਜਨਤਾ ਦੀ ਪਿੱਠ ’ਚ ਛੁਰਾ ਮਾਰਿਆ ਹੈ।”

ਸੇਖਵਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਨ੍ਹਾਂ ਸਾਂਸਦਾਂ ਵਿੱਚ ਕੁਝ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਦੇ ਡਰ ਕਾਰਨ ਆਪਣੇ ਸਿਆਸੀ ਅਸੂਲਾਂ ਨਾਲ ਸਮਝੌਤਾ ਕੀਤਾ ਅਤੇ ਅਹੁਦੇ ਦੀ ਰੱਖਿਆ ਲਈ ਭਾਜਪਾ ਦੀ ਸ਼ਰਨ ਲਈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਾਂ ਦੇ ਆਧਾਰ ’ਤੇ ਇਹ ਲੋਕ ਰਾਜਸਭਾ ਤੱਕ ਪਹੁੰਚੇ, ਉਹਨਾਂ ਵੋਟਰਾਂ ਨਾਲ ਇਹ ਸਿੱਧੀ ਬੇਵਫ਼ਾਈ ਹੈ।

ਸੇਖਵਾਂ ਨੇ ਦ੍ਰਿੜਤਾ ਨਾਲ ਕਿਹਾ ਕਿ ਆਮ ਆਦਮੀ ਪਾਰਟੀ ਇਸ ਸਿਆਸੀ ਝਟਕੇ ਨਾਲ ਕਮਜ਼ੋਰ ਨਹੀਂ ਪਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਕਾਸ ਅਤੇ ਲੋਕ-ਭਲਾਈ ਦੇ ਅਜੰਡੇ ’ਤੇ ਅਟੱਲ ਰਹੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਮੁੜ ਤੋਂ ਵਿਕਾਸ ਤੇ ਮੋਹਰ ਲਗਾਉਂਦੇ ਹੋਏ, ਵਿਰੋਧੀਆਂ ਨੂੰ ਮੂੰਹ-ਤੋੜ ਜਵਾਬ ਦੇਵੇਗੀ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ 10 ਵਿੱਚੋਂ 7 ਰਾਜਸਭਾ ਮੈਂਬਰਾਂ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਰਾਘਵ ਚੱਡਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਸਮੇਤ ਕਈ ਨਾਮ ਸ਼ਾਮਲ ਹਨ, ਜਿਨ੍ਹਾਂ ਨੇ ਭਾਜਪਾ ਦੇ ਕੇਂਦਰੀ ਦਫ਼ਤਰ ’ਚ ਪਾਰਟੀ ਵਿੱਚ ਦਾਖਲਾ ਲਿਆ।

Written By
The Punjab Wire