Close

Recent Posts

ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਵੱਡਾ ਪ੍ਰਸ਼ਾਸਨਿਕ ਸੁਧਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕੋ ਛੱਤ ਹੇਠ ਰਜਿਸਟਰੀ ਤੋਂ ਰਿਕਾਰਡ ਰੂਮ ਤੱਕ ਦੀਆਂ ਸਹੂਲਤਾਂ ਨਾਲ ਲੈਸ ਆਧੁਨਿਕ ਸਬ-ਡਿਵੀਜ਼ਨਲ ਕੰਪਲੈਕਸ ਲੋਕਾਂ ਨੂੰ ਕੀਤਾ ਸਮਰਪਿਤ

ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਵੱਡਾ ਪ੍ਰਸ਼ਾਸਨਿਕ ਸੁਧਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕੋ ਛੱਤ ਹੇਠ ਰਜਿਸਟਰੀ ਤੋਂ ਰਿਕਾਰਡ ਰੂਮ ਤੱਕ ਦੀਆਂ ਸਹੂਲਤਾਂ ਨਾਲ ਲੈਸ ਆਧੁਨਿਕ ਸਬ-ਡਿਵੀਜ਼ਨਲ ਕੰਪਲੈਕਸ ਲੋਕਾਂ ਨੂੰ ਕੀਤਾ ਸਮਰਪਿਤ

ਪੰਜਾਬ

ਆਲ ਇੰਡੀਆ ਸੈਣੀ ਸੇਵਾ ਸਮਾਜ ਵੱਲੋਂ ਪੂਰੇ ਪੰਜਾਬ ਵਿੱਚ ਮਹਾਤਮਾ ਜੋਤੀਬਾ ਫੂਲੇ ਦੀ 200ਵੀਂ ਜਨਮ ਜਯੰਤੀ ਸ਼ਰਧਾ ਨਾਲ ਮਨਾਈ

ਆਲ ਇੰਡੀਆ ਸੈਣੀ ਸੇਵਾ ਸਮਾਜ ਵੱਲੋਂ ਪੂਰੇ ਪੰਜਾਬ ਵਿੱਚ ਮਹਾਤਮਾ ਜੋਤੀਬਾ ਫੂਲੇ ਦੀ 200ਵੀਂ ਜਨਮ ਜਯੰਤੀ ਸ਼ਰਧਾ ਨਾਲ ਮਨਾਈ
  • PublishedApril 12, 2026

ਪੰਜਾਬ ਸਟੇਟ ਪ੍ਰਧਾਨ ਲਵਲੀਨ ਸਿੰਘ ਸੈਣੀ ਦੀ ਅਪੀਲ ‘ਤੇ ਜਲੰਧਰ, ਹੁਸ਼ਿਆਰਪੁਰ, ਪਟਿਆਲਾ, ਰੋਪੜ, ਅੰਮ੍ਰਿਤਸਰ, ਦੀਨਾਨਗਰ ਅਤੇ ਲਲਰੂ ਵਿੱਚ ਸਮਾਗਮ ਆਯੋਜਿਤ

ਚੰਡੀਗੜ੍ਹ/ਪੰਜਾਬ : ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਯੂਨਿਟ ਦੇ ਪ੍ਰਧਾਨ ਲਵਲੀਨ ਸਿੰਘ ਸੈਣੀ ਦੀ ਅਪੀਲ ‘ਤੇ 11 ਅਪ੍ਰੈਲ 2026 ਨੂੰ ਪੂਰੇ ਪੰਜਾਬ ਵਿੱਚ ਮਹਾਤਮਾ ਜੋਤੀਬਾ ਫੂਲੇ ਦੀ 200ਵੀਂ ਜਨਮ ਜਯੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਜਲੰਧਰ, ਹੁਸ਼ਿਆਰਪੁਰ, ਪਟਿਆਲਾ, ਰੋਪੜ, ਅੰਮ੍ਰਿਤਸਰ ਸਾਹਿਬ, ਦੀਨਾਨਗਰ ਅਤੇ ਲਲਰੂ ਦੀਆਂ ਇਕਾਈਆਂ ਵੱਲੋਂ ਮਹਾਨ ਸਮਾਜ ਸੁਧਾਰਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਮਹਾਤਮਾ ਜੋਤੀਬਾ ਫੂਲੇ (1827-1890) ਮਹਾਰਾਸ਼ਟਰ ਦੇ ਮਹਾਨ ਸਮਾਜ ਸੁਧਾਰਕ, ਵਿਚਾਰਕ ਅਤੇ ਲੇਖਕ ਸਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਜਾਤ-ਪਾਤ, ਛੂਆਛਾਤ ਅਤੇ ਅਨਪੜ੍ਹਤਾ ਵਿਰੁੱਧ ਸੰਘਰਸ਼ ਕੀਤਾ। ਉਹਨਾਂ ਨੇ ਆਪਣੀ ਪਤਨੀ ਸਾਵਿਤ੍ਰੀਬਾਈ ਫੂਲੇ — ਜੋ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਵਜੋਂ ਜਾਣੀਆਂ ਜਾਂਦੀਆਂ ਹਨ — ਨਾਲ ਮਿਲ ਕੇ 1848 ਵਿੱਚ ਲੜਕੀਆਂ ਲਈ ਪਹਿਲਾ ਸਕੂਲ ਖੋਲ੍ਹਿਆ ਅਤੇ 1873 ਵਿੱਚ ‘ਸੱਤਿਆਸ਼ੋਧਕ ਸਮਾਜ’ ਦੀ ਸਥਾਪਨਾ ਕੀਤੀ। ਭਾਰਤ ਸਰਕਾਰ ਨੇ ਉਹਨਾਂ ਨੂੰ ‘ਮਹਾਤਮਾ’ ਦੀ ਉਪਾਧੀ ਨਾਲ ਸਨਮਾਨਿਆ।

ਜਲੰਧਰ ਵਿੱਚ ਆਯੋਜਿਤ ਸਮਾਗਮ

ਜਲੰਧਰ : ਆਲ ਇੰਡੀਆ ਸੈਣੀ ਸੇਵਾ ਸਮਾਜ ਜਲੰਧਰ ਯੂਨਿਟ ਵੱਲੋਂ ਪ੍ਰਧਾਨ ਜੋਗਿੰਦਰ ਸਿੰਘ ਸੈਣੀ ਦੀ ਅਗਵਾਈ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਪੰਜਾਬ ਸਟੇਟ ਪ੍ਰਧਾਨ ਲਵਲੀਨ ਸਿੰਘ ਸੈਣੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਮਾਗਮ ਵਿੱਚ ਲਵਲੀਨ ਸਿੰਘ ਸੈਣੀ ਅਤੇ ਸੁਰਿੰਦਰ ਸੈਣੀ ਨੇ ਫੂਲੇ ਜੀ ਦੇ ਜੀਵਨ, ਸੰਘਰਸ਼ ਅਤੇ ਸਮਾਜਿਕ ਸੁਧਾਰ ਦੇ ਇਤਿਹਾਸਕ ਯੋਗਦਾਨ ਬਾਰੇ ਵਿਸਥਾਰ ਨਾਲ ਰੌਸ਼ਨੀ ਪਾਈ। ਪ੍ਰਧਾਨ ਜੋਗਿੰਦਰ ਸਿੰਘ ਸੈਣੀ ਨੇ ਸਾਰੇ ਸੈਣੀ ਸਮਾਜ ਨੂੰ ਏਕਤਾ ਨਾਲ ਖੜੇ ਹੋ ਕੇ ਸਮਾਜ ਦੀ ਤਰੱਕੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਸਮਾਗਮ ਦੇ ਅੰਤ ਵਿੱਚ ਅਖਿਲ ਭਾਰਤੀ ਸੈਣੀ ਸੰਗਠਨ ਸਭਾ ਰਜਿਸਟਰਡ ਪੰਜਾਬ ਦੇ 96 ਸਾਲਾ ਸਾਬਕਾ ਪ੍ਰਧਾਨ ਐਡਵੋਕੇਟ ਚੌਧਰੀ ਰਿਸ਼ੀਪਾਲ ਸਿੰਘ ਸੈਣੀ ਨੇ ਲਵਲੀਨ ਸਿੰਘ ਸੈਣੀ ਅਤੇ ਜੋਗਿੰਦਰ ਸਿੰਘ ਸੈਣੀ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਆਸ਼ੀਰਵਾਦ ਦਿੱਤਾ। ਸਮਾਗਮ ਵਿੱਚ ਸੁਰੇਂਦਰ ਸੈਣੀ, ਪ੍ਰੇਮ ਸੈਣੀ, ਜਗਦੀਸ਼ ਸਿੰਘ ਸੈਣੀ, ਇਕਬਾਲ ਸਿੰਘ ਸੈਣੀ, ਜਸਵੀਰ ਬੜਵਾਲ, ਮਨਜੀਤ ਸਿੰਘ ਸੈਣੀ, ਇਕਬਾਲ ਕੌਰ ਸੈਣੀ, ਕੁਲਵਿੰਦਰ ਕੌਰ ਸੈਣੀ, ਸਤੀਸ਼ ਚੰਦਰ ਸੈਣੀ, ਸਤਵਿੰਦਰ ਕੌਰ ਸੈਣੀ, ਇੰਦਰਜੀਤ ਕੌਰ ਸੈਣੀ, ਪ੍ਰੀਤਪਾਲ ਸਿੰਘ ਸੈਣੀ, ਪ੍ਰਿੰਸ ਸੈਣੀ, ਸੁਨੀਲ ਸੈਣੀ, ਸੁਖਵਿੰਦਰ ਸਿੰਘ ਸੈਣੀ, ਗੁਰਜਨ ਸਿੰਘ ਸੈਣੀ, ਤਰਸੇਮ ਸੈਣੀ ਅਤੇ ਰਮੇਸ਼ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

ਹੁਸ਼ਿਆਰਪੁਰ ਅੰਦਰ ਆਯੋਜਿਤ ਸਮਾਗਮ

ਹੁਸ਼ਿਆਰਪੁਰ : ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਹੁਸ਼ਿਆਰਪੁਰ ਦੇ ਯੂਥ ਪ੍ਰਧਾਨ ਵੈਦ ਜਸਪ੍ਰੀਤ ਸਿੰਘ ਸੈਣੀ ਅਤੇ ਸਟੇਟ ਐਗਜ਼ੈਕਟਿਵ ਮੈਂਬਰ ਭਗਵਾਨ ਸਿੰਘ ਸੈਣੀ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ‘ਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਗਏ ਜਿਸ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਲ ਹੋਏ। ਯੂਥ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਮਹਾਤਮਾ ਫੂਲੇ ਦੇ ਸਿਧਾਂਤ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ ਜਿੰਨੇ ਉਹਨਾਂ ਦੇ ਸਮੇਂ ਵਿੱਚ ਸਨ। ਉਹਨਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਸਕੂਲਾਂ ਵਿੱਚ ਸੈਮੀਨਾਰ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਫੂਲੇ ਜੀ ਦੀ ਜੀਵਨੀ ਅਤੇ ਵਿਚਾਰਾਂ ਨਾਲ ਜੋੜਿਆ ਜਾਵੇਗਾ।

ਰੋਪੜ ਅੰਦਰ ਆਯੋਜਿਤ ਸਮਾਗਮ

ਰੋਪੜ : ਆਲ ਇੰਡੀਆ ਸੈਣੀ ਸੇਵਾ ਸਮਾਜ ਦੀ ਰੋਪੜ ਇਕਾਈ ਅਤੇ ਸੈਣੀ ਭਵਨ ਰੋਪੜ ਦੇ ਸਾਂਝੇ ਪ੍ਰਬੰਧ ਹੇਠ ਸੈਣੀ ਭਵਨ ਵਿੱਚ 200ਵਾਂ ਜਨਮ ਦਿਵਸ ਮਨਾਇਆ ਗਿਆ। ਸੈਣੀ ਭਵਨ ਦੇ ਚੇਅਰਮੈਨ ਡਾ. ਅਜਮੇਰ ਸਿੰਘ ਅਤੇ ਪ੍ਰਧਾਨ ਰਾਜਿੰਦਰ ਸਿੰਘ ਨਨੂਆਂ ਵੱਲੋਂ ਫੂਲੇ ਜੀ ਦੀ ਜੀਵਨੀ ‘ਤੇ ਰੌਸ਼ਨੀ ਪਾਈ ਗਈ। ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੇ ਮੀਤ ਪ੍ਰਧਾਨ ਜਥੇਦਾਰ ਅਜਮੇਰ ਸਿੰਘ ਕੋਟਲਾ ਨਿਹੰਗ ਅਤੇ ਜ਼ਿਲਾ ਪ੍ਰਧਾਨ ਮਨਜੀਤ ਸਿੰਘ ਤੰਬੜ ਨੇ ਸਮਾਗਮ ਵਿੱਚ ਭਾਗ ਲਿਆ। ਸੁਰਿੰਦਰ ਸਿੰਘ ਤੋਗੜ (ਪ੍ਰਧਾਨ, ਸੀਨੀਅਰ ਸਿਟੀਜ਼ਨ ਕੌਂਸਲ ਰੋਪੜ), ਜਗਤਾਰ ਸਿੰਘ, ਪਰਤਾਪ ਸਿੰਘ ਲਾਡਲ ਅਤੇ ਹਰਦੀਪ ਸਿੰਘ ਵੀ ਹਾਜ਼ਰ ਸਨ।

ਦੀਨਾਨਗਰ ਅੰਦਰ ਆਯੋਜਿਤ ਸਮਾਗਮ

ਦੀਨਾਨਗਰ : ਆਲ ਇੰਡੀਆ ਸੈਣੀ ਸਮਾਜ ਮਾਝਾ ਜ਼ੋਨ ਦੇ ਪ੍ਰਧਾਨ ਸ਼੍ਰੀ ਸੰਜੀਵ ਸੈਣੀ ਅਤੇ ਦੀਨਾਨਗਰ ਬਲਾਕ ਪ੍ਰਧਾਨ ਸ਼੍ਰੀ ਹਰਦੀਪ ਸੈਣੀ ਦੀ ਅਗਵਾਈ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ। ਯੂਥ ਵਿੰਗ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਾਰੇ ਹਾਜ਼ਰੀਨ ਨੇ ਫੂਲੇ ਜੀ ਦੇ ਦੱਸੇ ਰਾਹ ‘ਤੇ ਚੱਲਣ ਦਾ ਸੰਕਲਪ ਲਿਆ।

ਸ਼੍ਰੀ ਅਮ੍ਰਿਤਸਰ ਸਾਹਿਬ ਅੰਦਰ ਆਯੋਜਿਤ ਸਮਾਗਮ

ਸ਼੍ਰੀ ਅੰਮ੍ਰਿਤਸਰ ਸਾਹਿਬ : ਕੋਆਰਡੀਨੇਟਰ ਸ. ਸੁਰਜੀਤ ਸਿੰਘ ਸੈਣੀ ਦੀ ਰਹਿਨੁਮਾਈ ਹੇਠ ਅੰਮ੍ਰਿਤਸਰ ਸਾਹਿਬ ਯੂਨਿਟ ਵੱਲੋਂ ਜਨਮ ਜਯੰਤੀ ਮਨਾਈ ਗਈ। ਉਹਨਾਂ ਨੇ ਫੂਲੇ ਜੀ ਦੀ ਜ਼ਿੰਦਗੀ ਅਤੇ ਵਿਚਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਮਾਨਤਾ, ਸਿੱਖਿਆ ਤੇ ਇਨਸਾਫ਼ ਦੇ ਰਾਹ ‘ਤੇ ਚੱਲਣ ਦਾ ਸੱਦਾ ਦਿੱਤਾ।

ਪਟਿਆਲਾ ਅੰਦਰ ਆਯੋਜਿਤ ਸਮਾਗਮ

ਪਟਿਆਲਾ : ਸੈਣੀ ਮਹਾ ਸਭਾ ਜ਼ਿਲਾ ਪਟਿਆਲਾ ਵੱਲੋਂ ਸਮਾਗਮ ਵਿੱਚ ਲਵਲੀਨ ਸੈਣੀ, ਹਰਬੰਸ ਸਿੰਘ, ਗਿਆਨ ਸਿੰਘ ਸੈਣੀ, ਮੁਕੇਸ਼ ਸੈਣੀ, ਹਰਭਜਨ ਸਿੰਘ ਸੈਣੀ ਨੰਬਰਦਾਰ, ਜਸਵੀਰ ਸਿੰਘ, ਜੈ ਭਗਵਾਨ, ਬਲਵਿੰਦਰ ਸੈਣੀ ਅਤੇ ਰਣ ਸਿੰਘ ਸੈਣੀ ਨੇ ਫੂਲੇ ਜੀ ਦੀ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਲਾਲੜੂ ਅੰਦਰ ਆਯੋਜਿਤ ਸਮਾਗਮ

ਲਾਲੜੂ ਵਿੱਚ ਸ਼੍ਰੀ ਸੰਜੂ ਸੈਣੀ ਅਤੇ ਸ਼੍ਰੀ ਜਸਪ੍ਰੀਤ ਸਿੰਘ ਸੈਣੀ ਦੀ ਅਗਵਾਈ ਵਿੱਚ ਵੀ ਜਯੰਤੀ ਸਮਾਗਮ ਆਯੋਜਿਤ ਕੀਤਾ ਗਿਆ।

ਵਿਸ਼ੇਸ਼ ਜ਼ਿਕਰਯੋਗ ਹੈ ਕਿ ਕੂਲਰੀਆਂ (ਮਾਨਸਾ) ਯੂਨਿਟ ਨੇ ਵੀ ਸਮਾਗਮ ਉਲੀਕਿਆ ਸੀ ਪਰ ਸਮਾਜ ਦੇ ਇੱਕ ਨੌਜਵਾਨ ਸਾਥੀ ਦੀ ਅਚਾਨਕ ਮੌਤ ਕਾਰਨ ਸ਼੍ਰੀ ਹਰਵਿੰਦਰ ਸਿੰਘ ਕੁਲੜੀਆ ਅਤੇ ਜਰਨੈਲ ਸਿੰਘ ਮਾਨਸਾ ਦੀ ਅਗਵਾਈ ਵਿੱਚ ਉਹ ਸਮਾਗਮ ਮੁਲਤਵੀ ਕਰ ਦਿੱਤਾ ਗਿਆ।

ਪੰਜਾਬ ਸਟੇਟ ਪ੍ਰਧਾਨ ਲਵਲੀਨ ਸਿੰਘ ਸੈਣੀ ਨੇ ਸਾਰੀਆਂ ਇਕਾਈਆਂ ਦੇ ਆਗੂਆਂ ਅਤੇ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉਹਨਾਂ ਸਮਾਜ ਦੇ ਸਾਰੇ ਮੈਂਬਰਾਂ ਨੂੰ ਸਮਾਨਤਾ, ਸਿੱਖਿਆ ਅਤੇ ਇਨਸਾਫ਼ ਦੇ ਰਾਹ ‘ਤੇ ਚੱਲਣ ਦਾ ਸੱਦਾ ਦਿੱਤਾ।

Written By
The Punjab Wire