ਕਿਹਾ: ਤੀਜ ਤੇ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਅਤੇ ਸੁਖੀ ਜੀਵਨ ਦੀ ਕਾਮਨਾ ਕਰਦੀ ਹੈ
ਉਤਸਾਹ ਨਾਲ ਮਨਾਇਆ ਗਿਆ ਤੀਜ ਦਾ ਤਿਉਹਾਰ, ਸ਼ਹਿਰ ਦੇ ਵੱਖ-ਵੱਖ ਹਿੱਸੀਆਂ ਤੋਂ ਮਹਿਲਾਵਾਂ ਨੇ ਕੀਤੀ ਸ਼ਿਰਕਤ
ਅਮ੍ਰਿਤਸਰ, 24 ਜੁਲਾਈ 2025 (ਦੀ ਪੰਜਾਬ ਵਾਇਰ)– ਉੱਚ ਸੰਸਕ੍ਰਿਤੀ ਦੇ ਪ੍ਰਤੀਕ ਤੀਜ ਤਿਉਹਾਰ ਨੂੰ ਅੱਜ ਗਾਰਡਨ ਗਰੀਨ, ਗਰੀਨ ਏਵੇਨਿਊ ਵਿੱਚ ਭਾਜਪਾ ਮਹਿਲਾ ਮੋਰਚਾ ਅਮ੍ਰਿਤਸਰ ਦੀ ਪ੍ਰਧਾਨ ਅਤੇ ਵਾਰਡ ਨੰਬਰ 10 ਵਲੋਂ ਕੌਂਸਲਰ ਸ਼ਰੁਤੀ ਵਿਜ ਦੀ ਪ੍ਰਧਾਨਗੀ ਹੇਠ ਉਤਸਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਮਹਿਲਾਵਾਂ ਨੇ ਵੱਧ ਚੜ੍ਹਕੇ ਪਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਔਰਤਾਂ ਨੇ ਭਗਵਾਨ ਸ਼ਿਵ ਅਤੇ ਪਾਰਬਤੀ ਦੀ ਪੂਜਾ ਕੀਤੀ ਅਤੇ ਆਪਣੇ ਪਤੀਆਂ ਦੀ ਲੰਮੀ ਉਮਰ ਅਤੇ ਸੁਖੀ ਜੀਵਨ ਦੀ ਕਾਮਨਾ ਕੀਤੀ। ਉਨ੍ਹਾਂ ਇੱਕਜੁਟ ਹੋਕੇ ਪੂਜਾ ਕੀਤੀ ਅਤੇ ਆਪਣੇ ਪਰਵਾਰ ਅਤੇ ਸਮਾਜ ਦੇ ਨਾਲ ਮਿਲਕੇ ਤਿਉਹਾਰ ਮਨਾਇਆ।
ਇਸ ਮੌਕੇ ਤੇ ਸੰਬੋਧਿਤ ਕਰਦੇ ਹੋਏ ਸ਼ਰੁਤੀ ਵਿਜ ਨੇ ਦੱਸਿਆ ਕਿ ਤੀਜ ਦਾ ਤਿਉਹਾਰ ਭਗਵਾਨ ਸ਼ਿਵ ਅਤੇ ਪਾਰਬਤੀ ਦੇ ਪੁਨਰਮਿਲਨ ਤੇ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਰੂਪ ਵਿੱਚ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ, ਜੋਂ ਆਪਣੇ ਪਤੀਆਂ ਦੀ ਲੰਮੀ ਉਮਰ ਅਤੇ ਸੁਖੀ ਜੀਵਨ ਦੀ ਕਾਮਨਾ ਕਰਦੀਆਂ ਹੈ। ਉਨ੍ਹਾਂ ਕਿਹਾ ਕਿ ਤੀਜ ਦਾ ਤਿਉਹਾਰ ਪਤੀ-ਪਤਨੀ ਦੇ ਪ੍ਰੇਮ ਅਤੇ ਏਕਤਾ ਦਾ ਪ੍ਰਤੀਕ ਹੈ। ਤੀਜ ਦੇ ਤਿਉਹਾਰ ਦੌਰਾਨ ਔਰਤਾਂ ਆਪਣੇ ਪਤੀਆਂ ਦੀ ਲੰਮੀ ਉਮਰ ਅਤੇ ਸੁਖੀ ਜੀਵਨ ਦੀ ਕਾਮਨਾ ਕਰਦੀਆਂ ਹੈ। ਤੀਜ ਦੇ ਤਿਉਹਾਰ ਦੇ ਮਾਧਿਅਮ ਨਾਲ ਪਾਰੰਪਰਕ ਸੰਸਕ੍ਰਿਤੀ ਅਤੇ ਰੀਤੀ-ਰਿਵਾਜਾਂ ਦੀ ਹਿਫਾਜ਼ਤ ਲਈ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਤੀਜ ਦਾ ਤਿਉਹਾਰ ਇੱਕ ਮਹੱਤਵਪੂਰਣ ਤਿਉਹਾਰ ਹੈ ਜੋ ਔਰਤਾਂ ਨੂੰ ਆਪਣੇ ਪਰਵਾਰ ਅਤੇ ਸਮਾਜ ਦੇ ਨਾਲ ਮਿਲਕੇ ਮਨਾਣ ਦਾ ਮੌਕੇ ਪ੍ਰਦਾਨ ਕਰਦਾ ਹੈ। ਇਸ ਲਈ ਸਾਡੀ ਸਾਂਸਕ੍ਰਿਤੀ ਨੂੰ ਬਚਾਉਣ ਲਈ ਅਜਿਹੇ ਤਿਉਹਾਰ ਨੂੰ ਜ਼ਰੂਰ ਮਨਾਉਣਾ ਚਾਹੀਦਾ ਹੈ। ਇਸ ਮੌਕੇ ਓ.ਐਨ.ਜੀ.ਸੀ ਦੀ ਡਾਇਰੇਕਟਰ ਰੀਨਾ ਜੇਤਲੀ, ਅਲਕਾ ਸ਼ਰਮਾ ਤੇ ਏਕਤਾ ਵੋਹਰਾ (ਦੋਨੋਂ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਉਪ-ਪ੍ਰਧਾਨ ), ਅਮ੍ਰਿਤਸਰ ਭਾਜਪਾ ਮਹਿਲਾ ਮੋਰਚਾ ਦੀ ਮਹਾ ਮੰਤਰੀ ਡੋਲੀ ਭਾਟੀਆ, ਕਿਰਨ ਵਿਗ, ਨੀਰੂ ਖੰਨਾ, ਮਮਤਾ, ਰੀਟਾ ਅਰੋੜਾ, ਪੂਜਾ ਰੈਨਾ, ਪੂਨਮ ਜੋਸ਼ੀ, ਪੂਨਮ ਵਰਮਾ, ਮੀਨੂ ਅਰੋੜਾ, ਸੀਮਾ, ਰਾਧਾ, ਰਾਬਿਆ, ਮੋਨਿਕਾ, ਪ੍ਰਿਅੰਕਾ, ਰੂਹੀ, ਨੀਲਮ, ਕੋਮਲ, ਰੇਖਾ, ਸੁਮਨ, ਪੁਸ਼ਪਾ ਪਿੰਕੀ ਆਦਿ ਮੌਜੂਦ ਸਨ।