Close

Recent Posts

ਪੰਜਾਬ

ਪੰਜਾਬ ਖੇਡ ਵਿਭਾਗ ਵੱਲੋਂ ‘ਖੇਲੋ ਇੰਡੀਆ ਯੂਥ ਗੇਮਜ਼ 2026’ ਲਈ ਸਲੈਕਸ਼ਨ ਟਰਾਇਲਾਂ ਦਾ ਐਲਾਨ

ਪੰਜਾਬ ਖੇਡ ਵਿਭਾਗ ਵੱਲੋਂ ‘ਖੇਲੋ ਇੰਡੀਆ ਯੂਥ ਗੇਮਜ਼ 2026’ ਲਈ ਸਲੈਕਸ਼ਨ ਟਰਾਇਲਾਂ ਦਾ ਐਲਾਨ
  • PublishedNovember 25, 2026

ਚੰਡੀਗੜ੍ਹ, 25 ਨਵੰਬਰ 2026 ( ਦੀ ਪੰਜਾਬ ਵਾਇਰ)– ਪੰਜਾਬ ਦੇ ਖੇਡ ਡਾਇਰੈਕਟੋਰੇਟ ਨੇ ਦਸੰਬਰ 2026 ਵਿੱਚ ਤੇਲੰਗਾਨਾ ਵਿਖੇ ਹੋਣ ਵਾਲੀਆਂ ‘ਖੇਲੋ ਇੰਡੀਆ ਯੂਥ ਗੇਮਜ਼ 2026’ ਲਈ ਸੂਬਾਈ ਟੀਮ ਦੀ ਚੋਣ ਵਾਸਤੇ ਟਰਾਇਲਾਂ ਦਾ ਐਲਾਨ ਕੀਤਾ ਹੈ।

ਵਿਭਾਗ ਦੇ ਬੁਲਾਰੇ ਅਨੁਸਾਰ, ਇਹ ਚੋਣ ਟਰਾਇਲ ਸੂਬੇ ਭਰ ਵਿੱਚ ਵਿਭਿੰਨ ਥਾਵਾਂ ‘ਤੇ ਵੱਖ-ਵੱਖ ਖੇਡਾਂ ਲਈ ਕਰਵਾਏ ਜਾਣਗੇ। ਇਨ੍ਹਾਂ ਟਰਾਇਲਾਂ ਵਿੱਚ ਸਿਰਫ਼ 18 ਸਾਲ ਤੋਂ ਘੱਟ ਉਮਰ (ਅੰਡਰ-18) ਵਰਗ ਦੇ ਖਿਡਾਰੀ, ਜਿਨ੍ਹਾਂ ਦਾ ਜਨਮ 1 ਜਨਵਰੀ 2009 ਨੂੰ ਜਾਂ ਉਸ ਤੋਂ ਬਾਅਦ ਹੋਇਆ ਹੋਵੇ, ਹੀ ਹਿੱਸਾ ਲੈ ਸਕਦੇ ਹਨ।

ਇਹ ਚੋਣ ਟਰਾਇਲ ਵੱਖ-ਵੱਖ ਖੇਡਾਂ ਲਈ ਪੰਜਾਬ ਦੇ ਵੱਖ-ਵੱਖ ਸਥਾਨਾਂ ‘ਤੇ ਸਵੇਰੇ 10:00 ਵਜੇ ਸ਼ੁਰੂ ਹੋਣਗੇ। 27 ਨਵੰਬਰ 2026 ਨੂੰ, ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਬਾਸਕਟਬਾਲ (ਲੜਕੇ) ਅਤੇ ਸਾਫਟਬਾਲ (ਲੜਕੇ ਤੇ ਲੜਕੀਆਂ) ਲਈ; ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਵਾਲੀਬਾਲ (ਲੜਕੇ) ਲਈ; ਫਗਵਾੜਾ ਦੇ ਗੁਰੂ ਨਾਨਕ ਕਾਲਜ ਵਿਖੇ ਫੁੱਟਬਾਲ (ਲੜਕੇ) ਲਈ; ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਹਾਕੀ (ਲੜਕੇ) ਲਈ ਅਤੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕਬੱਡੀ (ਲੜਕੀਆਂ – 65 ਕਿਲੋਗ੍ਰਾਮ) ਲਈ ਟਰਾਇਲ ਹੋਣਗੇ। ਇਸ ਤੋਂ ਇਲਾਵਾ, ਖੋ-ਖੋ (ਲੜਕੇ ਤੇ ਲੜਕੀਆਂ) ਲਈ ਚੋਣ ਟਰਾਇਲ 1 ਦਸੰਬਰ 2026 ਨੂੰ ਸਵੇਰੇ 10:00 ਵਜੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਕਰਵਾਏ ਜਾਣਗੇ।

ਚਾਹਵਾਨ ਅਤੇ ਯੋਗ ਖਿਡਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਨਿਰਧਾਰਤ ਮਿਤੀ ਅਤੇ ਸਮੇਂ ‘ਤੇ ਸਬੰਧਤ ਸਥਾਨਾਂ ‘ਤੇ ਪਹੁੰਚਣ। ਇਸ ਦੌਰਾਨ ਉਨ੍ਹਾਂ ਕੋਲ ਉਮਰ ਦਾ ਵੈਧ ਸਬੂਤ ਅਤੇ ਹੋਰ ਲੋੜੀਂਦੇ ਸਰਟੀਫਿਕੇਟ/ਦਸਤਾਵੇਜ਼ ਹੋਣੇ ਲਾਜ਼ਮੀ ਹਨ।

Written By
The Punjab Wire