Close

Recent Posts

ਪੰਜਾਬ ਮੁੱਖ ਖ਼ਬਰ

ਪੰਜਾਬ ‘ਚ ਪੁਲਿਸ ਵਿਭਾਗ ਦਾ ਵੱਡਾ ਫੇਰਬਦਲ: ਜਲੰਧਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਬਦਲੇ, 31 ਆਈ.ਪੀ.ਐੱਸ./ਪੀ.ਪੀ.ਐੱਸ. ਅਫ਼ਸਰਾਂ ਦੀ ਸੂਚੀ ਜਾਰੀ

ਪੰਜਾਬ ‘ਚ ਪੁਲਿਸ ਵਿਭਾਗ ਦਾ ਵੱਡਾ ਫੇਰਬਦਲ: ਜਲੰਧਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਬਦਲੇ, 31 ਆਈ.ਪੀ.ਐੱਸ./ਪੀ.ਪੀ.ਐੱਸ. ਅਫ਼ਸਰਾਂ ਦੀ ਸੂਚੀ ਜਾਰੀ
  • PublishedNovember 25, 2026

ਗੁਰਦਾਸਪੁਰ ਨੂੰ ਮਿਲੇਗਾ ਨਵਾਂ ਐੱਸ.ਐੱਸ.ਪੀ., ਆਦਿਤਿਆ ਦੀ ਬਦਲੀ ਏ.ਆਈ.ਜੀ. ਏ.ਐੱਨ.ਟੀ.ਐੱਫ. ਵਜੋਂ

ਚੰਡੀਗੜ੍ਹ, 25 ਨਵੰਬਰ 2026 (ਦੀ ਪੰਜਾਬ ਵਾਇਰ): ਪੰਜਾਬ ਸਰਕਾਰ ਨੇ ਅੱਜ ਪੁਲਿਸ ਮਹਿਕਮੇ ਵਿੱਚ ਵੱਡੀ ਪੱਧਰ ‘ਤੇ ਅਦਲਾ-ਬਦਲੀ ਕਰਦਿਆਂ 31 ਆਈ.ਪੀ.ਐੱਸ. ਤੇ ਪੀ.ਪੀ.ਐੱਸ. ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਫੇਰਬਦਲ ਵਿੱਚ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਬਦਲੇ ਗਏ ਹਨ, ਜਦਕਿ ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਨੂੰ ਨਵੇਂ ਐੱਸ.ਐੱਸ.ਪੀ. ਮਿਲਣਗੇ।

ਗ੍ਰਹਿ ਮਾਮਲੇ ਤੇ ਨਿਆਂ ਵਿਭਾਗ (ਹੋਮ-1 ਸ਼ਾਖਾ) ਵੱਲੋਂ ਰਾਜਪਾਲ ਪੰਜਾਬ ਦੇ ਹੁਕਮਾਂ ਨਾਲ ਜਾਰੀ ਇਸ ਆਦੇਸ਼ ਮੁਤਾਬਕ ਇਹ ਤਬਾਦਲੇ ਪ੍ਰਸ਼ਾਸਕੀ ਆਧਾਰ ‘ਤੇ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹਨ। ਸਬੰਧਤ ਅਫ਼ਸਰਾਂ ਨੂੰ ਨਵੀਆਂ ਥਾਵਾਂ ‘ਤੇ ਫੌਰੀ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਕਮਾਂ ‘ਤੇ ਵਧੀਕ ਮੁੱਖ ਸਕੱਤਰ (ਗ੍ਰਹਿ ਮਾਮਲੇ) ਅਲੋਕ ਸ਼ੇਖਰ ਦੇ ਨਾਂ ਹੇਠ ਅੰਡਰ ਸਕੱਤਰ ਕੈਲਾਸ਼ ਗੌਤਮ ਨੇ ਦਸਤਖ਼ਤ ਕੀਤੇ ਹਨ।

ਗੁਰਦਾਸਪੁਰ ਦੇ ਨਵੇਂ ਐੱਸ.ਐੱਸ.ਪੀ. ਤੁਸ਼ਾਰ ਗੁਪਤਾ

ਹੁਕਮਾਂ ਅਨੁਸਾਰ ਗੁਰਦਾਸਪੁਰ ਦੇ ਮੌਜੂਦਾ ਐੱਸ.ਐੱਸ.ਪੀ. ਆਦਿਤਿਆ (ਆਈ.ਪੀ.ਐੱਸ., 2018 ਬੈਚ) ਨੂੰ ਏ.ਆਈ.ਜੀ., ਏ.ਐੱਨ.ਟੀ.ਐੱਫ. ਪੰਜਾਬ, ਐੱਸ.ਏ.ਐੱਸ. ਨਗਰ ਲਾਇਆ ਗਿਆ ਹੈ। ਉਹ ਸ੍ਰੀਮਤੀ ਅਸ਼ਵਨੀ ਗੋਇਲ ਦੀ ਥਾਂ ਲੈਣਗੇ। ਉਨ੍ਹਾਂ ਦੀ ਥਾਂ ਐੱਸ.ਬੀ.ਐੱਸ. ਨਗਰ ਦੇ ਐੱਸ.ਐੱਸ.ਪੀ. ਤੁਸ਼ਾਰ ਗੁਪਤਾ (ਆਈ.ਪੀ.ਐੱਸ., 2018 ਬੈਚ) ਗੁਰਦਾਸਪੁਰ ਦੇ ਨਵੇਂ ਐੱਸ.ਐੱਸ.ਪੀ. ਹੋਣਗੇ।

ਤਿੰਨ ਵੱਡੇ ਸ਼ਹਿਰਾਂ ਦੇ ਕਮਿਸ਼ਨਰ ਬਦਲੇ

  • ਜਲੰਧਰ: ਆਈ.ਜੀ.ਪੀ. ਬਾਰਡਰ ਰੇਂਜ, ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ।
  • ਲੁਧਿਆਣਾ: ਜਲੰਧਰ ਦੇ ਮੌਜੂਦਾ ਕਮਿਸ਼ਨਰ ਸਤਿੰਦਰ ਸਿੰਘ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਹੋਣਗੇ। ਉਹ ਸਵਪਨ ਸ਼ਰਮਾ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਡੀ.ਆਈ.ਜੀ. ਰੋਪੜ ਰੇਂਜ ਲਾਇਆ ਗਿਆ ਹੈ।
  • ਅੰਮ੍ਰਿਤਸਰ: ਡੀ.ਆਈ.ਜੀ. ਟੈਕਨੀਕਲ ਸਰਵਿਸਿਜ਼ ਕੁਲਦੀਪ ਸਿੰਘ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਮੌਜੂਦਾ ਕਮਿਸ਼ਨਰ ਹਰਮਨਬੀਰ ਸਿੰਘ ਨੂੰ ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਲਾਇਆ ਗਿਆ ਹੈ।

ਹੋਰ ਅਹਿਮ ਤਬਾਦਲੇ

ਆਈ.ਜੀ./ਡੀ.ਆਈ.ਜੀ. ਪੱਧਰ ‘ਤੇ:

  • ਏ.ਡੀ.ਜੀ.ਪੀ. ਨੌਨਿਹਾਲ ਸਿੰਘ ਕੋਲ ਇੰਟਰਨਲ ਵਿਜੀਲੈਂਸ ਸੈੱਲ ਦੇ ਨਾਲ-ਨਾਲ ਸਟੇਟ ਆਰਮਡ ਪੁਲਿਸ, ਜਲੰਧਰ ਕੈਂਟ ਦਾ ਵਾਧੂ ਚਾਰਜ ਹੋਵੇਗਾ।
  • ਜਗਦਲੇ ਨੀਲੰਬਰੀ ਵਿਜੇ ਆਈ.ਜੀ.ਪੀ. ਜਲੰਧਰ ਰੇਂਜ ਹੋਣਗੇ।
  • ਨਵੀਨ ਸਿੰਗਲਾ ਡੀ.ਆਈ.ਜੀ. ਫਰੀਦਕੋਟ ਰੇਂਜ ਹੋਣਗੇ।
  • ਹਰਜੀਤ ਸਿੰਘ ਡੀ.ਆਈ.ਜੀ. ਬਠਿੰਡਾ ਰੇਂਜ ਹੋਣਗੇ।
  • ਸਨੇਹਦੀਪ ਸ਼ਰਮਾ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਹੋਣਗੇ।
  • ਅਮਨੀਤ ਕੌਂਡਲ ਡੀ.ਆਈ.ਜੀ. ਪਟਿਆਲਾ ਰੇਂਜ ਹੋਣਗੇ।
  • ਡਾ. ਨਾਨਕ ਸਿੰਘ ਡੀ.ਆਈ.ਜੀ. ਟੈਕਨੀਕਲ ਸਰਵਿਸਿਜ਼ ਹੋਣਗੇ।
  • ਗੁਰਮੀਤ ਸਿੰਘ ਚੌਹਾਨ ਡੀ.ਆਈ.ਜੀ. ਪ੍ਰੋਵਿਜ਼ਨਿੰਗ ਹੋਣਗੇ।
  • ਵਿਵੇਕ ਸ਼ੀਲ ਸੋਨੀ ਏ.ਆਈ.ਜੀ. ਇੰਟਰਨਲ ਵਿਜੀਲੈਂਸ ਸੈੱਲ ਹੋਣਗੇ।

ਜ਼ਿਲ੍ਹਿਆਂ ਦੇ ਨਵੇਂ ਐੱਸ.ਐੱਸ.ਪੀ.:

ਜ਼ਿਲ੍ਹਾਨਵੇਂ ਐੱਸ.ਐੱਸ.ਪੀ.
ਗੁਰਦਾਸਪੁਰਤੁਸ਼ਾਰ ਗੁਪਤਾ
ਅੰਮ੍ਰਿਤਸਰ ਦਿਹਾਤੀਡਾ. ਪ੍ਰਗਿਆ ਜੈਨ
ਤਰਨ ਤਾਰਨਅਜੈ ਗਾਂਧੀ
ਸੰਗਰੂਰਸੁਰਿੰਦਰਾ ਲਾਂਬਾ
ਫ਼ਿਰੋਜ਼ਪੁਰਅਸ਼ਵਨੀ ਗੋਇਲ
ਫਰੀਦਕੋਟਅੰਕੁਰ ਗੁਪਤਾ
ਲੁਧਿਆਣਾ ਦਿਹਾਤੀਚਰਨਜੀਤ ਸਿੰਘ
ਜਲੰਧਰ ਦਿਹਾਤੀਹਰਕਮਲਪ੍ਰੀਤ ਸਿੰਘ ਖੱਖ
ਮਲੇਰਕੋਟਲਾਭੁਪਿੰਦਰ ਸਿੰਘ
ਰੋਪੜਮਨਿੰਦਰ ਸਿੰਘ
ਐੱਸ.ਬੀ.ਐੱਸ. ਨਗਰਵਤਸਲਾ ਗੁਪਤਾ

ਇਸ ਤੋਂ ਇਲਾਵਾ ਹਰਵਿੰਦਰ ਸਿੰਘ ਵਿਰਕ ਨੂੰ ਏ.ਆਈ.ਜੀ. ਸਪੈਸ਼ਲ ਬ੍ਰਾਂਚ-1 (ਇੰਟੈਲੀਜੈਂਸ) ਪੰਜਾਬ ਲਾਇਆ ਗਿਆ ਹੈ। ਰਵਜੋਤ ਗਰੇਵਾਲ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ, ਪੰਜਾਬ, ਐੱਸ.ਏ.ਐੱਸ. ਨਗਰ ਹੋਣਗੇ।

ਤਿੰਨ ਅਫ਼ਸਰ ਵਿਜੀਲੈਂਸ ਬਿਊਰੋ ਹਵਾਲੇ

ਤਿੰਨ ਪੀ.ਪੀ.ਐੱਸ. ਅਫ਼ਸਰਾਂ ਦੀਆਂ ਸੇਵਾਵਾਂ ਵਿਜੀਲੈਂਸ ਬਿਊਰੋ, ਪੰਜਾਬ ਦੇ ਸਪੁਰਦ ਕੀਤੀਆਂ ਗਈਆਂ ਹਨ:

  • ਕੰਵਲਪ੍ਰੀਤ ਸਿੰਘ, ਐੱਸ.ਪੀ. ਹੈੱਡਕੁਆਰਟਰ, ਅੰਮ੍ਰਿਤਸਰ ਦਿਹਾਤੀ
  • ਗੁਰਬੰਸ ਸਿੰਘ ਬੈਂਸ, ਐੱਸ.ਪੀ. ਪੀ.ਬੀ.ਆਈ., ਫਰੀਦਕੋਟ
  • ਕਰਮਵੀਰ ਸਿੰਘ, ਐੱਸ.ਪੀ. ਅਪਰੇਸ਼ਨਜ਼, ਬਰਨਾਲਾ
Written By
The Punjab Wire