ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਸਵੈ ਇਛੱਕ ਖੂਨਦਾਨ ਕੈਂਪ
ਗੁਰਦਾਸਪੁਰ, 11 ਸਤੰਬਰ 2026 (ਮੰਨਨ ਸੈਣੀ)– ਡਿਪਟੀ ਕਮਿਸ਼ਨਰ ਕਮ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ (ਜ), ਗੁਰਦਾਸਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਿਚ ਪ੍ਰਾਪਤ ਕਰ ਰਹੇ ਵਿਅਕਤੀਆਂ ਦੇ ਸਹਿਯੋਗ ਨਾਲ ਇੱਕ ਸਵੈ ਇਛੱਕ ਖੂਨਦਾਨ ਕੈਂਪ ਲਗਾਇਆ ਗਿਆ।
ਜਿਸ ਵਿਚ ਟਰੇਨਿੰਗ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਰਾਜੀਵ ਸਿੰਘ, ਸਕੱਤਰ ਰੈਡ ਕਰਾਸ ਸੋਸਾਇਟੀ ਰਾਜੀਵ ਸਿੰਘ ਵਲੋ ਖੂਨ ਦਾਨ ਕਰਨ ਦੀ ਮਹੱਹਤਾ ਬਾਰੇ ਦਸਿਆ ਗਿਆ ਕਿ ਇਹ ਇੱਕ ਬੁਹਤ ਹੀ ਮਹਾਨ ਕੰਮ ਹੈ ਕਿਉਂਕਿ ਸਾਡੇ ਸਰੀਰ ਦਾ ਮੁੱਲ ਆਧਾਰ ਖੂਨ ਹੁੰਦਾ ਹੈ ਜ਼ੋ ਨਾ ਤਾਂ ਕਿਸੇ ਫੈਕਟਰੀ ਵਿਚ ਤਿਆਰ ਹੁੰਦਾ ਹੈ ਅਤੇ ਨਾ ਕਿਸੇ ਹੋਰ ਪਾਸੋ ਲਿਆ ਜਾ ਸਕਦਾ ਹੈ ਇਸ ਦੀ ਕਮੀ ਸਿਰਫ ਮਨੁੱਖ ਦੇ ਖੂਨ ਤੋ ਹੀ ਕੀਤੀ ਜਾਂ ਸਕਦੀ ਹੈ। ਇਸ ਤਰਾਂ ਦੇ ਕੈਪਾਂ ਵਿਚ ਖੂਣ ਦਾਨ ਕਰਨ ਦੇ ਨਾਲ ਸਾਡੇ ਸਰੀਰ ਦੇ ਜਰੂਰੀ ਟੈਸਟ ਮੁਫਤ ਹੋ ਜਾਂਦੇ ਹਨ ਜਿਸ ਦਾ ਇਹ ਫਾਇਦਾ ਹੁੰਦਾ ਹੈ ਕਿ ਅਗਰ ਸਾਡੇ ਸਰੀਰ ਵਿਚ ਕਿਸੇ ਵੀ ਤਰਾਂ ਦੀ ਕੋਈ ਬਿਮਾਰੀ ਦੀ ਸੂਰਆਤ ਹੁੰਦੀ ਹੈ ਜਾ ਹੋਣ ਵਾਲੀ ਹੋਵੇ ਤਾਂ ਇਹਨਾਂ ਟੈਸਟਾਂ ਦੇ ਰਾਹੀ ਸਮੇ ਸਿਰ ਪਤਾ ਲੱਗ ਜਾਂਦਾ ਹੈ ਜਿਸ ਦਾ ਸਮੇ ਰਹਿੰਦੇ ਅਸੀ ਆਪਣਾ ਇਲਾਜ ਕਰਵਾ ਸਕਦੇ ਹਾਂ।
ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋ ਇਸ ਤਰਾਂ ਦੇ ਸਵੈ ਇਛੱਕ ਕੈਪ ਲਗਾਏ ਜਾਂਦੇ ਰਹਿੰਦੇ ਹਨ ਅਤੇ ਸਮੂਹ ਜ਼ਿਲ੍ਹਾ ਨਿਵਾਸੀਆ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਤਰਾਂ ਦੇ ਸਵੈ ਇਛੱਕ ਖੂਨ ਦਾਨ ਕੈਂਪ ਲਗਾਉਣ ਵਿਚ ਰੈਡ ਕਰਾਸ ਸੋਸਾਇਟੀ ਨੂੰ ਆਪਣਾ ਪੂਰਾ ਸਹਿਯੋਗ ਕਰਨ ਲਈ ਅਗਾਂਹ ਆਉਣ ਤਾਂ ਜੋ ਜਦੋ ਵੀਂ ਕਿਸੇ ਵਿਅਕਤੀ ਨੂੰ ਖੂਨ ਦੀ ਜਰੂਰਤ ਪੈਦੀ ਹੈ ਤਾਂ ਬਿਨਾਂ ਕਿਸੇ ਦੇਰੀ ਤੋ ਉਹਨਾਂ ਦੀ ਮਦਦ ਕੀਤੀ ਜਾ ਸਕੇ ਇਸ ਸਵੈ ਇੱਛਕ ਖੂਨ ਦਾਨ ਕੈਪ ਵਿਚ ਡਾ ਆਰ.ਪੀ ਅਰੋੜਾ, ਐਮ.ਡੀ, ਅਰੋੜਾ ਮੈਡੀਸਿਟੀ, ਗੁਰਦਾਸਪੁਰ ਜੀ ਵਿਸੇਸ ਤੋਰ ਤੇ ਹਾਜਰ ਆਏ ਅਤੇ ਸਵੈ ਇਛੱਕ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਨੂੰ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਬਲੱਡ ਬੈਂਕ ਦੀ ਟੀਮ ਅਤੇ ਰੈਡ ਕਰਾਸ ਸੋਸਾਇਟੀ ਦਾ ਸਮੂਹ ਸਟਾਫ ਹਾਜਰ ਸੀ। ਇਸ ਕੈਂਪ ਵਿਚ 10 ਵਿਅਕਤੀਆ ਵਲੋਂ ਆਪਣਾ ਸਵੈ ਇਛੱਕ ਖੂਨ ਦਾਨ ਕੀਤਾ ਗਿਆ।