ਸਿਵਲ ਸਰਜਨ ਗੁਰਦਾਸਪੁਰ ਨੇ ਡੇਂਗੂ ਜਾਗਰੂਕਤਾ ਮੁਹਿੰਮ ਦਾ ਲਿਆ ਜਾਇਜ਼ਾ
ਗੁਰਦਾਸਪੁਰ, 7 ਸਤੰਬਰ 2026 (ਮੰਨਨ ਸੈਣੀ)– ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਤਹਿਤ ਸਿਹਤ ਮੰਤਰੀ ਪੰਜਾਬ ਜੀ ਦੀਆਂ ਹਿਦਾਇਤਾਂ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਡਾਕ੍ਟਰ ਮਹੇਸ਼ ਕੁਮਾਰ ਪ੍ਰਭਾਕਰ ਜੀ ਨੇ ਅੱਜ ਅਰਬਨ ਕਮਿਊਨਟੀ ਹੈਲਥ ਸੈਂਟਰ ਗੁਰਦਾਸਪੁਰ ਅਤੇ ਪੀ ਪੀ ਈ ਯੂਨਿਟ ਗੁਰਦਾਸਪੁਰ ਵਿਖੇ ਦੌਰਾ ਕਰਕੇ ਡੇਂਗੂ ਜਾਗਰੂਕਤਾ ਹੱਲਾ ਬੋਲ ਮੁਹਿੰਮ ਦਾ ਜਾਇਜਾ ਲਿਆ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕ੍ਟਰ ਮਹੇਸ਼ ਕੁਮਾਰ ਪ੍ਰਭਾਕਰ ਜੀ ਨੇ ਦੱਸਿਆ ਕਿ ਅੱਜ ਖੇਤਰ ਦੇ ਸਕੂਲ, ਲੈਬੋਟਰੀ, ਹਸਪਤਾਲਾਂ ਆਦਿ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਚੈਕਿੰਗ ਕੀਤੀ ਹੈ। ਜਿਸ ਜਗ੍ਹਾ ਤੇ ਲਾਰਵਾ ਮਿਲਿਆ ਹੈ, ਉਸ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ। ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਨੂੰ ਮੱਛਰ ਜਨਿਤ ਰੋਗਾਂ ਤੋਂ ਬਚਾਅ ਅਤੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਸਬੰਧੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਮੱਛਰ ਦੇ ਖਾਤਮੇ ਲਈ ਸਪਰੇਅ ਅਤੇ ਫੌਗਿੰਗ ਲਈ ਅੱਜ ਵਿਭਾਗ ਦੀਆਂ ਟੀਮਾਂ ਨੂੰ ਫੌਗਿੰਗ ਮਸ਼ੀਨਾਂ ਤੇ ਸਪਰੇਅ ਪੰਪ ਦਿੱਤੇ ਗਏ ਹਨ। ਟੀਮਾਂ ਵਲੋਂ ਵੱਖ ਵੱਖ ਖੇਤਰਾਂ ਵਿੱਚ ਸਪਰੇਅ ਅਤੇ ਫੌਗਿੰਗ ਕੀਤੀ ਜਾ ਰਹੀ ਹੈ। ਫੀਲਡ ਸਟਾਫ਼ ਵੱਲੋਂ ਲਾਰਵਾ ਦੀ ਚੈਕਿੰਗ, ਮੱਛਰਾਂ ਦੇ ਖਾਤਮੇ ਲਈ ਸਪਰੇਅ ਕਰਨ ਦੇ ਨਾਲ ਹੀ ਲੋਕਾਂ ਨੂੰ ਮੱਛਰਾਂ ਨਾਲ ਹੋਣ ਵਾਲੇ ਰੋਗਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।ਜਿਲੇ ਵਿੱਚ ਡੇੰਗੂ , ਮਲੇਰੀਆ ਰੋਕਥਾਮ ਅਤੇ ਜਾਗਰੂਕਤਾ ਲਈ 202ਟੀਮਾਂ ਬਣਾਈ ਗਈਆਂ ਹਨ।80 ਬ੍ਰੀਡਿੰਗ ਚੈਕਰ ਦੀ ਵੀ ਭਰਤੀ ਕੀਤੀ ਗਈ ਹੈ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ, ਜਿਲਾ ਟੀਕਾਕਰਨ ਅਫ਼ਸਰ ਡਾਕ੍ਟਰ ਭਾਵਨਾ ਸ਼ਰਮਾ, ਜਿਲਾ ਏਪੀਡਿਮੋਲੋਜਿਸਟ ਡਾਕ੍ਟਰ ਮਮਤਾ, ਆਈਡੀਐਸਪੀ ਸਟਾਫ਼ ਅਤੇ ਨਰਸਿੰਗ ਸਟੂਡੈਂਟ ਹਾਜ਼ਰ ਸਨ