Close

Recent Posts

ਪੰਜਾਬ ਮੁੱਖ ਖ਼ਬਰ

ਨਵੀਂ ਮੁਸੀਬਤ ਵਿੱਚ ਅਕਾਲੀ ਦਲ: ਢੀਂਡਸਾ ਤੇ ਬਰਨਾਲਾ ਗਰੁੱਪ ਦੀ ਹੋਈ ਬੰਦ ਕਮਰਾ ਮੀਟਿੰਗ, ਹੁਣ ਫੈਸਲਾ ਲੈਣਗੇ ਢੀਂਡਸਾ

ਨਵੀਂ ਮੁਸੀਬਤ ਵਿੱਚ ਅਕਾਲੀ ਦਲ: ਢੀਂਡਸਾ ਤੇ ਬਰਨਾਲਾ ਗਰੁੱਪ ਦੀ ਹੋਈ ਬੰਦ ਕਮਰਾ ਮੀਟਿੰਗ, ਹੁਣ ਫੈਸਲਾ ਲੈਣਗੇ ਢੀਂਡਸਾ
  • PublishedApril 17, 2024

ਚੰਡੀਗੜ੍ਹ, 17 ਅਪ੍ਰੈਲ 2024 (ਦੀ ਪੰਜਾਬ ਵਾਇਰ)। ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਉਤੇ ਢੀਂਡਸਾ ਪਰਿਵਾਰ ਨੇ ਵੱਡਾ ਫੈਸਲਾ ਲੈ ਲਿਆ ਹੈ। ਮੀਟਿੰਗ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਸੰਯੁਕਤ ਦੇ ਇੱਕ ਵੱਡੇ ਨੇਤਾ ਦੱਸਿਆ ਕਿ, ਸਾਡੀ ਮੀਟਿੰਗ ਵਿਚ ਕਈ ਮਸਲਿਆਂ ਤੇ ਚਰਚਾ ਹੋਈ। ਨੇਤਾ ਨੇ ਕਿਹਾ ਕਿ, ਮੀਟਿੰਗ ਵਿਚ ਅਗਾਮੀ ਫ਼ੈਸਲੇ ਦਾ ਅਧਿਕਾਰ ਵੱਡੇ ਢੀਂਡਸਾ ਨੂੰ ਦਿੱਤਾ ਗਿਆ ਹੈ। ਦੂਜੇ ਪਾਸੇ, ਸੰਭਾਵਨਾ ਹੈ ਕਿ, ਸੁਖਬੀਰ ਬਾਦਲ ਦੀ ਅੱਜ ਢੀਂਡਸਾ ਤੇ ਬਰਨਾਲਾ ਗਰੁੱਪ ਦੇ ਨਾਲ ਮੀਟਿੰਗ ਹੋ ਸਕਦੀ ਹੈ। 

ਹਾਲਾਂਕਿ ਸੂਤਰ ਦੱਸਦੇ ਹਨ ਕਿ, ਢੀਂਡਸਾ ਪਰਿਵਾਰ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨਾਲ ਨਹੀਂ ਤੁਰੇਗਾ। ਢੀਂਡਸਾ ਤੇ ਬਰਨਾਲਾ ਧੜੇ ਨੇ ਜਿਹੜੀ ਮੀਟਿੰਗ ਸੱਦੀ ਸੀ, ਉਸ ਵਿਚ ਸੰਗਰੂਰ ਸਮੇਤ ਸਮੁੱਚੇ ਪੰਜਾਬ ਦੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਇਹ ਮੀਟਿੰਗ ਕਰੀਬ 3 ਘੰਟੇ ਚੱਲੀ।

Written By
The Punjab Wire