Close

Recent Posts

ਗੁਰਦਾਸਪੁਰ

ਦਿਵਾਲੀ ਮੌਕੇ ਪਟਾਖੇ ਵੇਚਣ ਦੇ ਆਰਜ਼ੀ ਲਾਇਸੰਸਾਂ ਲਈ ਲੱਕੀ ਡਰਾਅ 6 ਨਵੰਬਰ ਨੂੰ ਕੱਢੇ ਜਾਣਗੇ

ਦਿਵਾਲੀ ਮੌਕੇ ਪਟਾਖੇ ਵੇਚਣ ਦੇ ਆਰਜ਼ੀ ਲਾਇਸੰਸਾਂ ਲਈ ਲੱਕੀ ਡਰਾਅ 6 ਨਵੰਬਰ ਨੂੰ ਕੱਢੇ ਜਾਣਗੇ
  • PublishedOctober 31, 2023

ਗੁਰਦਾਸਪੁਰ, 31 ਅਕਤੂਬਰ 2023 (ਦੀ ਪੰਜਾਬ ਵਾਇਰ)। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਦਿਵਾਲੀ ਦੇ ਤਿਉਹਾਰ ਦੇ ਮੌਕੇ ’ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਦੇ ਆਰਜ਼ੀ ਲਾਇਸੰਸ ਤਹਿਸੀਲ ਵਾਈਜ ਲੱਕੀ ਡਰਾਅ ਰਾਹੀਂ ਜਾਰੀ ਕੀਤੇ ਜਾਣੇ ਹਨ। ਇਨ੍ਹਾਂ ਆਰਜੀ ਲਾਇਸੰਸਾਂ ਸਬੰਧੀ ਅਰਜੀਆਂ ਨਾਲ ਸਕਿਓਰਿਟੀ ਵਜੋਂ 35000 ਰੁਪਏ ਦਾ ਬੈਂਕ ਡਰਾਫਟ (ਵਾਪਸ ਦੇਣ ਯੋਗ) ਜ਼ਿਲ੍ਹਾ ਮੈਜਿਸਟ੍ਰੇਟ ਦੇ ਨਾਂ ’ਤੇ ਮਿਤੀ 1 ਨਵੰਬਰ 2023 ਤੋਂ ਮਿਤੀ 6 ਨਵੰਬਰ 2023 ਦੁਪਹਿਰ 12:00 ਤੱਕ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ ਰਾਹੀਂ ਪ੍ਰਾਪਤ ਕੀਤੀ ਜਾਣਗੀਆਂ ਅਤੇ ਪ੍ਰਾਪਤ ਹੋਈਆਂ ਅਰਜ਼ੀਆਂ ਵਿਚੋਂ ਤਹਿਸੀਲ ਵਾਈਜ ਮਿਤੀ 6 ਨਵੰਬਰ 2023 ਸ਼ਾਮ 4:00 ਵਜੇ ਪੰਚਾਇਤ ਭਵਨ ਦੇ ਹਾਲ ਜ਼ਿਲ੍ਹਾ ਮੈਜਿਸਟ੍ਰੇਟ, ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਲੱਕੀ ਡਰਾਅ ਕੱਢੇ ਜਾਣਗੇ। ਇਨ੍ਹਾਂ ਆਰਜ਼ੀ ਲਾਇਸੰਸਾਂ ਸਬੰਧੀ ਨਿਯਮ ਅਤੇ ਸ਼ਰਤਾਂ ਮੌਕੇ ’ਤੇ ਦੱਸੀਆਂ ਜਾਣਗੀਆਂ। ਵਧੇਰੇ ਜਾਣਕਾਰੀ ਲਈ ਡਿਪਟੀ ਕਮਿਸ਼ਨਰ ਦਫ਼ਤਰ ਸੰਪਰਕ ਕੀਤਾ ਜਾ ਸਕਦਾ ਹੈ।

Written By
The Punjab Wire