ਹੜ੍ਹ ਦੀ ਪ੍ਰਵਾਹ ਕੀਤੇ ਬਗੈਰ ਬਿਜ਼ਲੀ ਵਿਭਾਗ ਦੇ ਕਰਮਚਾਰੀ ਨਿਰੰਤਰ ਬਿਜ਼ਲੀ ਸਪਲਾਈ ਨੂੰ ਦਰੂਸਤ ਕਰਨ ਵਿੱਚ ਡਟੇ- ਚਾਰ ਪੰਜ ਫੁੱਟ ਪਾਣੀ ਵਿੱਚ ਵੜ ਕੇ ਕਰੀਬ 25 ਪਿੰਡਾ ਦੀ ਬਿਜ਼ਲ੍ਹੀ ਕੀਤੀ ਬਹਾਲ
ਗੁਰਦਾਸਪੁਰ, 19 ਅਗਸਤ 2023 (ਮੰਨਨ ਸੈਣੀ)। ਹੜ੍ਹਾਂ ਅਤੇ ਖਤਰੇ ਦੀ ਪ੍ਰਵਾਹ ਕੀਤੇ ਬਗੈਰ ਬਿਜ਼ਲੀ ਵਿਭਾਗ ਦੇ ਕਰਮਚਾਰੀ ਨਿਰੰਤਰ ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ ਬਿਜ਼ਲੀ ਸਪਲਾਈ ਨੂੰ ਦਰੁਸਤ ਕਰਨ ਲਈ ਪੂਰੀ ਤਨਦੇਹੀ ਨਾਲ ਡਟੇ ਹੋਏ ਹਨ। ਮੁਲਾਜਿਮਾ ਵੱਲੋਂ ਚਾਰ ਪੰਜ ਫੁੱਟ ਪਾਣੀ ਵਿਚ ਵੜ੍ਹ ਸੱਪਾ ਆਦਿ ਦੀ ਪ੍ਰਵਾਹ ਕੀਤੇ ਬਗੈਰ ਬੀਤੇ ਦਿਨ੍ਹੀਂ ਕਰੀਬ 25 ਪਿੰਡਾ ਦੀ ਬਿਜਲੀ ਨੂੰ ਬਹਾਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਗੁਰਦਾਸਪੁਰ ਅਧੀਨ ਪੈਂਦੇ ਪੁਰਾਣਾ ਸ਼ਾਲਾ ਸਬ ਡਵੀਜਨ ਵਿੱਚ ਪਿੰਡਾਂ ਦੀ ਬਿਜਲੀ ਸਪਲਾਈ ਸਸ ਯਾਰਡ ਵਿੱਚ ਲੱਗਭਗ 2 ਤੋ ਢਾਈ ਫੁੱਟ ਅਤੇ ਕੰਟਰੋਲ ਰੂਮ ਵਿੱਚ 6-7 ਇੰਚ ਹੜ੍ਹ ਦਾ ਪਾਣੀ ਭਰਨ ਕਰਕੇ ਮਿਤੀ 15 ਅਗਸਤ 2023 ਤੋ ਇਹ ਸਪਲਾਈ ਬੰਦ ਹੋ ਗਈ ਸੀ। ਮੁਲਾਜਿਮਾਂ ਨੂੰ ਲੱਗਭਗ 30-35 ਪਿੰਡਾਂ ਵਿੱਚ ਕਈ ਜਗ੍ਹਾ 4–5 ਫੁੱਟ ਪਾਣੀ ਭਰਨ ਕਰਕੇ ਬਿਜਲੀ ਸਪਲਾਈ ਬਹਾਲ ਕਰਨੀ ਨਾ-ਮੁਮਕਿੰਨ ਜਿਹੀ ਲੱਗ ਰਹੀ ਸੀ।
ਪਰ ਬਾਰਡਰ ਜੋਨ ਅੰਮ੍ਰਿਤਸਰ ਦੇ ਮੁੱਖ ਇੰਜੀਨਣਰ, ਇੰਜੀ: ਰੁਪਿੰਦਰਜੀਤ ਸਿੰਘ ਰੰਧਾਵਾ ਵੱਲੋ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਦਿੱਤੇ ਦਿਸ਼ਾ ਨਿਰਦੇਸ਼ ਅਤੇ ਹੌਸਲਾ ਅਫ਼ਜਾਈ ਕਰਕੇ ਮੁਲਾਜ਼ਮਾਂ ਵੱਲੋ ਖਤਰੇ ਦੀ ਪਰਵਾਹ ਨਾਂ ਕਰਦਿਆਂ 17 ਅਗਸਤ 2023 ਨੂੰ ਲੱਗਭਗ 25 ਪਿੰਡਾਂ ਦੀ ਬਿਜਲੀ ਬਹਾਲ ਕਰ ਦਿੱਤੀ ਗਈ। ਜਦਕਿ 18 ਅਗਸਤ 2023 ਤੱਕ ਪਾਣੀ ਦਾ ਲੈਵਲ ਕੁਝ ਘੱਟਣ ਕਾਰਨ ਬਾਕੀ ਰਹਿੰਦੇ ਪਿੰਡਾਂ ਦੀ ਬਿਜਲੀ ਵੀ ਬਹਾਲ ਕਰ ਦਿੱਤੀ ਗਈ।ਦਾਊਵਾਲ, ਟਾਂਡਾ ਅਤੇ ਜਗਤਪੁਰ ਦੇ ਪਿੰਡਾਂ ਵਿੱਚ ਅਜੇ ਵੀ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ।
ਜਿਸ ਕਰਕੇ ਇਨ੍ਹਾਂ ਪਿੰਡਾਂ ਦੇ ਸਮੂੰਹ ਮੀਟਰ ਅਤੇ ਪਿਲਰ ਬਕਸੇ ਪਾਣੀ ਵਿੱਚ ਡੁੱਬੇ ਪਏ ਹਨ ਅਤੇ ਪਿੰਡਾਂ ਵਿੱਚ ਜਾਣਾ ਵੀ ਮੁਸ਼ਕਿਲ ਹੈ, ਲੱਗਭਗ 4 ਪਿੰਡਾਂ ਦੀ ਬਿਜਲੀ ਅਤੇ ਕਈ ਡੇਰਿਆਂ ਦੀ ਬਿਜਲੀ ਅਜੇ ਵੀ ਪ੍ਰਭਾਵਿਤ ਹੈ।
66 ਕੇਵੀ ਸ/ਸ਼ ਪੁਰਾਣਾ ਸ਼ਾਲਾ ਵਿਖੇ ਵੀ ਪਾਣੀ ਡ੍ਰੋਨ ਕਰਕੇ ਟੈਸਟਿੰਗ ਮੁਕੰਮਲ ਕਰ ਦਿੱਤੀ ਗਈ ਅਤੇ ਮਿਤੀ 18–8–2023 ਦੇਰ ਰਾਤ ਸਬ ਸਟੇਸ਼ਨ ਨੂੰ ਚਾਲੂ ਹਾਲਤ ਵਿੱਚ ਕਰ ਲਿਆ ਗਿਆ ਸੀ।
ਜਿਸ ਤੇ ਮੁੱਖ ਇੰਜੀ: ਰੰਧਾਵਾ ਅਤੇ ਇੰਜੀ: ਜਸਵਿੰਦਰ ਸਿੰਘ ਵਿਰਦੀ ਨਿਗਰਾਨ ਇੰਜੀ: ਹਲਕਾ ਗੁਰਦਾਸਪੁਰ ਵੱਲੋ ਸਮੂੰਹ ਮੁਲਾਜ਼ਮਾਂ ਅਤੇ ਇੰਜੀ: ਕੁਲਦੀਪ ਸਿੰਘ ਵਧੀਕ ਨਿਗ: ਇੰਜੀ: ਮੰਡਲ ਗੁਰਦਾਸਪੁਰ ਅਤੇ ਇੰਜੀ: ਦੀਪਕ ਵੰਡਰਾ ਦੇ ਕੰਮ ਦੀ ਸਲਾਂਘਾ ਕੀਤੀ ਗਈ ਅਤੇ ਉਨਾਂ ਵੱਲੋ ਦੱਸਿਆ ਗਿਆ ਕਿ ਮਹਿਕਮਾ ਪਾਵਰਕਾਮ ਖੱਪਤਕਾਰਾਂ ਦੀ ਸੇਵਾ ਵਿੱਚ ਹਰ ਦੁੱਖ ਸੁੱਖ ਦੀ ਘੜੀ ਵਿੱਚ ਸਾਥ ਨਿਭਾ ਰਿਹਾ ਹੈ।