ਗੁਰਦਾਸਪੁੁਰ, 19 ਅਗਸਤ 2023 (ਮੰਨਨ ਸੈਣੀ)। ਹਮੇਸ਼ਾ ਦੀ ਤਰ੍ਹਾਂ ਦੁੱਖ ਦੀ ਘੜ੍ਹੀ ਵਿੱਚ ਆਪਣੇ ਲੋਕਾਂ ਦਾ ਸਾਥ ਦੇਣ ਵਾਲੀ ਇੰਡੀਅਨ ਮੈਡੀਕਲ ਐਸੋਸਿਏਸ਼ਨ (ਆਈ.ਐਮ.ਏ) ਇੱਕ ਵਾਰ ਫਿਰ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਲਈ ਅੱਗੇ ਆਈ ਹੈ। ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਮੁਹਇਆ ਕਰਵਾਉਣ ਦੇ ਉਦੇਸ਼ ਲ਼ਈ ਆਈ.ਐਮ.ਏ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੈਡੀਕਲ ਵੈਨ ਰਵਾਨਾ ਕੀਤੀ ਗਈ। ਜਿਸਨੂੰ ਪੰਜਾਬ ਹੈਲ਼ਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਔਖੀ ਘੜ੍ਹੀ ਵਿੱਚ ਸਾਥ ਦੇਣ ਲਈ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਨੇ ਆਈਐਮਏ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ । ਉਨਾਂ ਸਪਸ਼ਟ ਕੀਤਾ ਕਿ ਮੈਡੀਕਲ ਰਾਹਤ ਕੈਂਪ ਜਾਰੀ ਰਹਿਣਗੇ।
ਰਮਨ ਬਹਿਲ ਜੀ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਗੁਰਦਾਸਪੁਰ ਹੜ ਤੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਯਤਨਸ਼ੀਲ ਹੈ। ਬਿਆਸ ਦਰਿਆ ਦੇ ਲਾਗਲੇ ਪਿੰਡਾਂ ਦੇ ਲੋਕ ਹੜਾਂ ਤੋਂ ਪ੍ਰਭਾਵਿਤ ਹੋਏ ਹਨ ਜਿਨਾਂ ਨਾਲ ਜ਼ਿਲਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਲਗਾਤਾਰ ਪਹੁੰਚ ਬਣਾ ਕੇ ਹਰ ਸੰਭਵ ਸਹਾਇਤਾ ਕਰ ਰਿਹਾ ਹੈ। ਸਿਹਤ ਵਿਭਾਗ ਨੂੰ ਆਈਐਮਏ ਦਾ ਵੀ ਸਹਿਯੋਗ ਮਿਲਿਆ ਹੈ। ਇਹ ਸਾਂਝਾ ਗਤੀਵਿਧੀਆਂ ਹੜ ਪ੍ਰਭਾਵਿਤ ਲੋਕਾਂ ਲਈ ਸਹਾਈ ਸਿੱਧ ਹੋਣਗੀਆਂ।ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਨੂੰ ਸਿਹਤ ਜਾਗਰਕਤਾ ਬਾਰੇ ਵੀ ਦਸਿਆ ਜਾ ਰਿਹਾ ਹੈ। ਲੋਕਾਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।
ਇੱਥੇ ਦੱਸਣਯੋਗ ਹੈ ਕਿ ਆਈਐਮਏ ਵੱਲੋ ਦਵਾਇਆ ਦੀ ਖਰੀਦ ਕਰ ਲਈ ਗਈ ਹੈ, ਇਸ ਸਬੰਧੀ ਮੈਡੀਕਲ ਵੈਨ ਬੱਬਰ ਹਸਪਤਾਲ ਵੱਲੋਂ ਅਤੇ ਦੋ ਦੋ ਸਪੈਸ਼ਲਿਸਟ ਡਾਕਟਰਾਂ ਨੇ ਰੋਟੇਸ਼ਨ ਵਾਇਜ ਕੈਪ ਲਗਾਉਣ ਸਬੰਧੀ ਯੋਜਨਾ ਉਲੀਕੀ ਹੈ। ਇਸ ਮੌਕੇ ਤੇ ਗੁਰਦਾਸਪੁਰ ਤੋਂ ਆਈਐਮਏ ਦੇ ਮੁੱਖੀ ਡਾ. ਬੀ.ਐਸ.ਬਾਜਵਾ, ਜਨਰਲ ਸਕੱਤਰ ਡਾ ਕੇ.ਐਸ ਬੱਬਰ, ਡਾ ਪੰਨੂੰ, ਡਾ ਪ੍ਰਭਜੋਤ ਕਲਸੀ, ਡਾ ਕਲੇਰ, ਡਾ ਐਚਐਸ ਢਿਲੋਂ, ਡਾ ਚੇਤਨ ਨੰਦਾ ਆਦਿ ਡਾਕਟਰ ਮੌਜੂਦ ਸਨ।