ਨਵੀਂ ਦਿੱਲੀ, 25 ਜੂਨ, 2023 (ਦੀ ਪੰਜਾਬ ਵਾਇਰ)। ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਯੂ.ਕੇ. ‘ਚ ਭਾਰਤੀ ਹਾਈ ਕਮਿਸ਼ਨ ਉਤੇ ਹਮਲਾ ਕਰਨ ਦੇ ਮਾਮਲੇ ਵਿਚ ਖਾਲਿਸਤਾਨੀ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਸਾਲੇ ਅਮਰਜੋਤ ਸਿੰਘ ਸਮੇਤ ਹੋਰਨਾਂ ਕਈ ਅਣਪਛਾਤੇ ਵਿਅਕਤੀਆਂ ‘ਤੇ ਪਰਚਾ ਦਰਜ ਕੀਤਾ ਹੈ। ਇਸ ਸਾਲ 23 ਮਾਰਚ ਨੂੰ ਯੂ.ਕੇ. ’ਚ ਭਾਰਤੀ ਹਾਈ ਕਮਿਸ਼ਨ ‘ਤੇ ਹਮਲਾ ਕੀਤਾ ਗਿਆ ਸੀ। ਇਸ ਘਟਨਾ ਵਿੱਚ ਅਮਰਜੋਤ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ। ਐਨ ਆਈ ਏ ਦੀ ਐਫ ਆਈ ਆਰ ਮੁਤਾਬਕ ਅਮਰਜੋਤ ਸਿੰਘ ਨੇ ਖਾਲਿਸਤਾਨ ਪੱਖੀ ਵਿਖਾਵਾਕਾਰੀਆਂ ਦੀ ਭੀੜ ਦੀ ਅਗਵਾਈ ਕੀਤੀ ਜਿਹਨਾਂ ਨੇ ਭਾਰਤ ਵਿਰੋਧੀ ਨਾਅਰੇ ਲਗਾਏ, ਹਾਈ ਕਮਿਸ਼ਨ ਦੀ ਚਾਰਦੀਵਾਰੀ ਨਾਂਲ ਖਾਲਿਸਤਾਨੀ ਝੰਡੇ ਬੰਨੇ ਅਤੇ ਕਮਿਸ਼ਨ ਦੀ ਬਿਲਡਿੰਗ ’ਤੇ ਦੋ ਗ੍ਰਨੇਡ ਸੁੱਟੇ। ਇਹਨਾਂ ਮੁਲਜ਼ਮਾਂ ਨੇ ਪਾਬੰਦੀਸ਼ੁਦਾ ਗਤੀਵਿਧੀਆਂ (ਅਤਿਵਾਦੀ ਗਤੀਵਿਧੀਆਂ) ਵਿਚ ਸ਼ਮੂਲੀਅਤ ਕੀਤੀ ਹੈ।
Recent Posts
- ਟਰਾਂਸਪੋਰਟ ਖੇਤਰ ਵਿੱਚ ਵੱਡੀਆਂ ਕੰਪਨੀਆਂ ਦੀ ਇਜਾਰੇਦਾਰੀ ਖ਼ਤਮ ਕਰਨ ਲਈ ਮੁੱਖ ਮੰਤਰੀ ਦਾ ਵੱਡਾ ਕਦਮ, ‘ਰੋਜ਼ਗਾਰ ਕ੍ਰਾਂਤੀ ਯੋਜਨਾ’ ਅਧੀਨ ਬੇਰੋਜ਼ਗਾਰ ਨੌਜਵਾਨਾਂ ਨੂੰ 505 ਮਿੰਨੀ ਬੱਸ ਪਰਮਿਟ ਸੌਂਪੇ
- ਧੁੰਦ ਦਾ ਕਹਿਰ: ਸੜਕ ਹਾਦਸੇ ਵਿੱਚ ਐਡੀਸ਼ਨਲ ਐਸਐਚਓ ਦੀ ਮੌਤ
- ਭਗਵਤ ਕਥਾ ਦੌਰਾਨ ਸ਼੍ਰੀ ਸਨਾਤਨ ਚੇਤਨਾ ਮੰਚ ਨੇ ਕੀਤੀ ਪ੍ਰਸ਼ਾਦ ਵੰਡਣ ਦੀ ਸੇਵਾ
- ਪੰਜਾਬ ਬਣਿਆ ਨਿਵੇਸ਼ ਦਾ ਗਲੋਬਲ ਹਬ: CM ਮਾਨ ਨੇ ਬ੍ਰਿਟੇਨ ਨੂੰ ਨਿਵੇਸ਼ ਕਰਨ ਦਾ ਦਿੱਤਾ ਸੱਦਾ, ਬ੍ਰਿਟੇਨ ਨੇ ਵੀ ਪੰਜਾਬ ਵਿੱਚ ਨਿਵੇਸ਼ ਕਰਨ ਦੀ ਜਤਾਈ ਇੱਛਾ
- ਸ਼ਕਤੀ ਹੈਲਪਡੈਸਕ: ਮਾਨ ਸਰਕਾਰ ਦੀ ਪਹਿਲਕਦਮੀ ਹੇਠ ਪੰਜਾਬ ਪੁਲਿਸ ਬੱਚਿਆਂ ਨੂੰ ਪ੍ਰਦਾਨ ਕਰਦੀ ਹੈ ਸੁਰੱਖਿਆ ਢਾਲ , ਸਕੂਲਾਂ ਵਿੱਚ ਜਾਰੀ ਹੈ ਜਾਗਰੂਕਤਾ ਮੁਹਿੰਮ
Popular Posts
December 19, 2025
ਧੁੰਦ ਦਾ ਕਹਿਰ: ਸੜਕ ਹਾਦਸੇ ਵਿੱਚ ਐਡੀਸ਼ਨਲ ਐਸਐਚਓ ਦੀ ਮੌਤ
December 19, 2025