Close

Recent Posts

ਮੁੱਖ ਖ਼ਬਰ

ਪੰਜਾਬ ਪੁਲਿਸ ਵਿੱਚ ਤੈਨਾਤ ਏ.ਐਸ.ਆਈ ਦੇ ਜਨਮ ਦਿਨ ‘ਤੇ ਮੁੱਖ ਮੰਤਰੀ ਵੱਲੋਂ ਭੇਜੀਆਂ ਗਇਆ ਸ਼ੁਭਕਾਮਨਾਵਾਂ

ਪੰਜਾਬ ਪੁਲਿਸ ਵਿੱਚ ਤੈਨਾਤ ਏ.ਐਸ.ਆਈ ਦੇ ਜਨਮ ਦਿਨ ‘ਤੇ ਮੁੱਖ ਮੰਤਰੀ ਵੱਲੋਂ ਭੇਜੀਆਂ ਗਇਆ ਸ਼ੁਭਕਾਮਨਾਵਾਂ
  • PublishedApril 4, 2022

ਗੁਰਦਾਸਪੁਰ, 4 ਅਪ੍ਰੈਲ (ਮੰਨਣ ਸੈਣੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੀਨਾਨਗਰ ਥਾਣੇ ਵਿੱਚ ਤਾਇਨਾਤ ਏਐਸਆਈ ਵੈਸ਼ਨੋ ਦਾਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਪੁਲਸ ਦੇ ਉੱਚ ਅਧਿਕਾਰੀਆਂ ਨੇ ਮੁੱਖ ਮੰਤਰੀ ਵੱਲੋਂ ਭੇਜੀ ਸ਼ੁੱਭ ਇੱਛਾਵਾਂ ਦਾ ਪੱਤਰ ਏਐਸਆਈ ਵੈਸ਼ਨੋ ਦਾਸ ਨੂੰ ਸੌਂਪਿਆ ਅਤੇ ਉਨ੍ਹਾਂ ਨੂੰ ਲੱਡੂਆਂ ਨਾਲ ਮਿੱਠਾ ਕਰਵਾਇਆ ਗਿਆ।

ਏਐਸਆਈ ਵੈਸ਼ਨੋ ਦਾਸ ਨੇ ਦੱਸਿਆ ਕਿ ਉਹ ਪਿਛਲੇ 33 ਸਾਲਾਂ ਤੋਂ ਪੁਲਸ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਮਹਿਸੂਸ ਕਰ ਰਹੇ ਹਨ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਹ ਸ਼ੁੱਭ ਕਾਮਨਾਵਾਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਵਿੱਚ ਤਾਇਨਾਤ ਕਿਸੇ ਮੁਲਾਜ਼ਮ ਨੂੰ ਸ਼ੁੱਭ ਇੱਛਾਵਾਂ ਵਾਲਾ ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਦੇ ਰਹਿਣਗੇ।

Written By
The Punjab Wire