Close

Recent Posts

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਨੇੜੇ ਮਨਾਵਾਲਾ (ਨਿਜਰਪੁਰਾ) ਟੋਲ ਪਲਾਜ਼ਾ ਹਟਾਉਣ ਅਤੇ ਬਿਆਸ–ਰਈਆ–ਬੁਟਾਰੀ ਸੈਕਸ਼ਨ ਦੇ ਕੰਮ ਜਲਦੀ ਪੂਰੇ ਕਰਨ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿੱਖਿਆ ਪੱਤਰ

ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਅਕਾਲੀ ਦਲ ਅਤੇ ਬਸਪਾ ਨੇ ਫ਼ਿਰ ਕੀਤੀ ਅਦਲਾ ਬਦਲੀ, ਦੀਨਾਨਗਰ ਅਤੇ ਰਾਏਕੋਟ ਤੋਂ ਲੜੇਗੀ ਬਸਪਾ, ਮੋਹਾਲੀ ਤੇ ਲੁਧਿਆਣਾ ਉੱਤਰੀ ਤੋਂ ਅਕਾਲੀ ਉਮੀਦਵਾਰ ਲੜੇਗਾ ਚੋਣ

ਅਕਾਲੀ ਦਲ ਅਤੇ ਬਸਪਾ ਨੇ ਫ਼ਿਰ ਕੀਤੀ ਅਦਲਾ ਬਦਲੀ,  ਦੀਨਾਨਗਰ ਅਤੇ ਰਾਏਕੋਟ ਤੋਂ ਲੜੇਗੀ ਬਸਪਾ, ਮੋਹਾਲੀ ਤੇ ਲੁਧਿਆਣਾ ਉੱਤਰੀ ਤੋਂ ਅਕਾਲੀ ਉਮੀਦਵਾਰ ਲੜੇਗਾ ਚੋਣ
  • PublishedNovember 23, 2021

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਇਕ ਵਾਰ ਫ਼ਿਰ ਸੀਟਾਂ ਦੀ ਅਦਲਾ ਬਦਲੀ ਕੀਤੀ ਹੈ। 2022 ਚੋਣਾਂ ਲਈ ਪਾਰਟੀਆਂ ਵਿਚਾਲੇ ਕੀਤੀ ਗਈ ਸੀਟਾਂ ਦੀ ਵੰਡ ਤਹਿਤ ਬਸਪਾ ਦੇ ਹਿੱਸੇ ਆਈਆਂ ਮੋਹਾਲੀ ਅਤੇ ਲੁਧਿਆਣਾ ਉੱਤਰੀ ਸੀਟਾਂ ਹੁਣ ਸ਼੍ਰੋਮਣੀ ਅਕਾਲੀ ਦਲ ਲੜੇਗਾ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵਾਲੀਆਂ ਰਾਏਕੋਟ ਅਤੇ ਦੀਨਾਨਗਰ ਸੀਟਾਂ ਹੁਣ ਬਸਪਾ ਦੇ ਖ਼ਾਤੇ ਵਿੱਚ ਚਲੀਆਂ ਜਾਣਗੀਆਂ।

ਇਹ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਕੇਵਲ ਸੀਟਾਂ ਦੀ ਅਦਲਾ ਬਦਲੀ ਹੈ ਅਤੇ ਸੀਟਾਂ ਦਾ ਵੰਡ ਉਹੀ ਰਹੇਗੀ।ਜ਼ਿਕਰਯੋਗ ਹੈ ਕਿ ਦੋਹਾਂ ਪਾਰਟੀਆਂ ਵਿਚਾਲੇ ਹੋਏ ਸਮਝੌਤੇ ਤਹਿਤ ਅਕਾਲੀ ਦਲ ਨੇ 97 ਸੀਟਾਂ ’ਤੇ ਚੋਣ ਲੜਣੀ ਹੈ ਜਦਕਿ ਬਸਪਾ ਦੇ ਹਿੱਸੇ 20 ਸੀਟਾਂ ਹਨ।

Written By
The Punjab Wire