ਗੁਰਦਾਸਪੁਰ 20 ਅਗਸਤ :- ਸ੍ਰੀ ਨਾਨਕ ਸਿੰਘ ਐਸ . ਐਸ. ਪੀ . ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਕੈਪ ਰੋਜਾਨਾ ( ਐਤਵਾਰ ਤੋ ਇਲਾਵਾ ) ਸਵੇਰੇ 9-00 ਵਜੇ ਤੋ ਦੁਪਿਹਰ 1-00 ਵਜੇ ਤਕ ਰਾਧਾ ਸੁਆਮੀ ਸਤਿਸੰਗ ਸੈਟਰ ਗੁਰਦਾਸਪੁਰ-2 , ਦੋਰਾਂਗਲਾ ਬਾਈਪਾਸ ਰੋਡ ਵਿਖੇ ਅੱਜ ਤੋ ਲਗਾਇਆ ਜਾ ਰਿਹਾ ਹੈ । ਉਨ੍ਹਾ ਦੱਸਿਆ ਹੈ ਕਿ ਇਥੇ ਕੋਵਿਡ ਨਿਯਮਾ ਦੀ ਪਾਲਣਾਂ ਕਰਦੇ ਹੋਏ ਆਮ ਪਬਲਿਕ ਲਈ ਬੈਠਣ ਦਾ ਪ੍ਰਬੰਧ , ਚਾਹ –ਪਾਣੀ ਦਾ ਪ੍ਰਬੰਧ , ਵਹੀਕਲ ਪਾਰਕਿੰਗ ਦਾ ਪਬੰਧ ਅਤੇ ਜੋ ਮਾਸਕ ਪਹਿਨਕੇ ਨਹੀ ਆ ਰਹੇ ਨੂੰ ਮੁਫਤ ਮਾਸਕ ਮੁਹੱਈਆ ਕੀਤੇ ਜਾ ਰਹੇ ਹਨ । ਬਜੁਰਗਾਂ ਅਤੇ ਵਿਕਲਾਂਗ ਵਿਅਕਤੀਆਂ ਲਈ ਵੀਹਲ ਚੇਅਰ ਦਾ ਪਬੰਧ ਕੀਤਾ ਗਿਆ ਹੈ । ਜਿਹੜੇ ਵਿਅਕਤੀ ਆਪ ਇਥੇ ਨਹੀ ਪਹੁੰਚ ਸਕਦੇ ਲਈ ਸੇਵਾਦਾਰਾਂ ਵੱਲੋ ਵਹੀਕਲ ਦਾ ਪਬੰਧ ਕਰਕੇ ਉਨ੍ਹਾ ਨੂੰ ਘਰਾਂ ਤੋ ਲਿਆਦਾਂ ਜਾ ਰਿਹਾ ਹੈ । ਇਹ ਕੈਪ ਸਤਿਸੰਗ ਘਰ ਦੀ ਕਮੇਟੀ , ਸੇਵਾਦਾਰਾਂ ਅਤੇ ਹੈਲਥ ਵਿਭਾਗ ਦੇ ਸਹਿਯੋਗ ਨਾਲ ਮਾਨਯੋਗ ਡਿਪਟੀ ਕਮਿਸਨਰ ਗੁਰਦਾਸਪੁਰ ਜੀ ਦੇ ਦਿਸ਼ਾ ਅਨੁਸਾਰ ਲਗਾਇਆ ਜਾ ਰਿਹਾ ਹੈ ।
Recent Posts
- ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਹਰ ਜਾਇਜ਼ ਮੰਗ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇਗੀ: ਡਾ. ਬਲਜੀਤ ਕੌਰ
- ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 54 ਅਤੇ ਪੁੱਡਾ ਵਿੱਚ ਦੋ ਨਵੇਂ ਉਮੀਦਵਾਰ ਨਿਯੁਕਤ; ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਨਿਯੁਕਤੀ ਪੱਤਰ
- ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 309ਵਾਂ ਦਿਨ: ਪੰਜਾਬ ਪੁਲਿਸ ਵੱਲੋਂ 585 ਥਾਈਂ ਛਾਪੇਮਾਰੀ; 249 ਕਾਬੂ
- 26 ਨਵੰਬਰ ਨੂੰ ਹੋਣ ਵਾਲੀ ‘ਪੰਜਾਬ ਖ਼ੁਸ਼ਹਾਲ ਰੈਲੀ’ ਭਗਵੰਤ ਮਾਨ ਸਰਕਾਰ ਦੇ 5 ਸਾਲਾਂ ਦੇ ਕੰਮਾਂ ਨੂੰ ਦਰਸਾਏਗੀ, ਲੋਕਾਂ ਦੇ ਸਮਰਥਨ ਨੂੰ ਪ੍ਰਗਟਾਏਗੀ ਅਤੇ 2027 ਦੀਆਂ ਚੋਣਾਂ ਦੀ ਦਿਸ਼ਾ ਤੈਅ ਕਰੇਗੀ: ਬਲਤੇਜ ਪੰਨੂ
- ਆਪ ਸਰਕਾਰ ਦੇ ਤਿੰਨ ਮੰਤਰੀਆਂ ਦੇ ਮਹਿਕਮਿਆਂ ਨੇ 150 ਏਕੜ ਪੰਚਾਇਤੀ ਜਮੀਨ ਚਹੇਤੇ ਮਾਇਨਿੰਗ ਮਾਫੀਆਂ ਨੂੰ ਸੌਂਪੀ-ਸੁਨੀਲ ਜਾਖੜ