CORONA ਗੁਰਦਾਸਪੁਰ

ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਰੋਜ਼ਗਾਰ ਤੇ ਸਵੈ-ਰੋਜ਼ਗਾਰ ਦੀਆਂ ਸਕੀਮਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਰੋਜ਼ਗਾਰ ਤੇ ਸਵੈ-ਰੋਜ਼ਗਾਰ ਦੀਆਂ ਸਕੀਮਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
  • PublishedAugust 25, 2020

ਸਤੰਬਰ ਮਹਿਨੇ ਦੇ ਪਹਿਲੇ ਹਫਤੇ ਸ੍ਰੀ ਹਰਗੋਬਿੰਦਪੁਰ ਵਿਖੇ ਰੋਜਗਾਰ ਮੇਲੇ ਲਗਾਏ ਜਾਣਗੇ

24 ਸਤੰਬਰ ਤੋਂ 30 ਸਤਬੰਰ ਤੱਕ ਰਾਜ ਪੱਧਰੀ ਰੋਜਗਾਰ ਮੇਲਿਆ ਵਿੱਚ ਹਿੱਸਾ ਲੈਣ ਪ੍ਰਾਰਥੀ ਵੈਬਸਾਈਟ www.pgrkam.com ਤੇ ਰਜਿਸਟਰਡ ਕਰਵਾਉਣ
ਵਧੇਰੇ ਜਾਣਕਾਰੀ ਲਈ ਰੋਜਗਾਰ ਵਿਭਾਗ ਦੇ ਹੈਲਪ ਲਾਈਨ ਨੰ: 8196015208 ਤੇ ਸਪੰਰਕ ਕੀਤਾ ਜਾ ਸਕਦਾ ਹੈ।

ਗੁਰਦਾਸਪੁਰ, 25 ਅਗਸਤ । ਜਨਾਬ ਮੁਹਮੰਦ ਇਸ਼ਫਾਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਲੋਂ ਚਲਾਈਆ ਜਾ ਰਹੀਆ ਰੋਜਗਾਰ ਅਤੇ ਸਵੈਰੋਜਗਾਰ ਦੀਆ ਸਕੀਮਾਂ ਤਹਿਤ ਕੀਤੇ ਗਏ ਕੰਮਾਂ ਦੇ ਸਬੰਧ ਵਿੱਚ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਗਈ, ਜਿਸ ਵਿੱਚ ਸ੍ਰੀ ਬਲਵਿੰਦਰ ਸਿੰਘ ਲਾਡੀ ਵਿਧਾਇਕ ਸ੍ਰੀ ਹਰਗੋਬਿੰਦਪੁਰ ਵਿਸ਼ੇਸ ਤੋਰ ‘ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਡੀ.ਬੀ.ਈ.ਈ ਗੁਰਦਾਸਪੁਰ ਵਲੋਂ ਅਗਸਤ ਮਹੀਨੇ ਦੌਰਾਨ ਕੀਤੇ ਗਏ ਸਵੈਰੋਜਗਾਰ/ਰੋਜਗਾਰ ਸਬੰਧੀ ਕੰਮਾਂ ਦਾ ਰਿਵਿਊ ਕੀਤਾ ਗਿਆ ।

ਵਿਧਾਇਕ ਸ੍ਰੀ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਸਤੰਬਰ 2020 ਦੇ ਪਹਿਲੇ ਹਫਤੇ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਸਬੰਧੀ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਸ੍ਰੀ ਹਰਗੋਬਿੰਦਪੁਰ ਵਿਖੇ 2-3 ਰੋਜਗਾਰ ਮੇਲੇ ਲਗਾਏ ਜਾਣਗੇ ਤਾਂ ਜੋ ਇਥੋਂ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਅਤੇ ਸਵੈਰਜੋਗਾਰ ਮੁੱਹਈਆ ਕਰਵਾਇਆ ਜਾ ਸਕੇ ।

ਡਿਪਟੀ ਕਮਿਸ਼ਨਰ ਵਲੋਂ ਸਮੂਹ ਅਧਿਕਾਰੀਆ ਅਤੇ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਨੂੰ ਬੇਨਤੀ ਕੀਤੀ ਕਿ ਉਹ 24 ਸਤੰਬਰ 2020 ਤੋਂ 30 ਸਤਬੰਰ ਤੱਕ ਲੱਗ ਰਹੇ ਰਾਜ ਪੱਧਰੀ ਰੋਜਗਾਰ ਮੇਲਿਆ ਵਿੱਚ ਹਿੱਸਾ ਲੈਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਰੋਜਗਾਰ ਵਿਭਾਗ ਦੀ ਵੈਬਸਾਈਟ www.pgrkam.com ਤੇ ਰਜਿਸਟਰਡ ਕਰਵਾਉਣ ਤਾਂ ਜੋ ਇਹਨਾਂ ਪ੍ਰਾਰਥੀਆ ਨਾਲ ਸੰਪਰਕ ਸਾਧਦੇ ਹੋਏ ਇਹਨਾਂ ਨੂੰ ਰੋਜਗਾਰ ਮੇਲਿਆ ਵਿੱਚ ਰੋਜਗਾਰ ਮੁੱਹਈਆ ਕਰਵਾਇਆ ਜਾ ਸਕੇ । ਵਧੇਰੇ ਜਾਣਕਾਰੀ ਲਈ ਰੋਜਗਾਰ ਵਿਭਾਗ ਦੇ ਹੈਲਪ ਲਾਈਨ ਨੰ: 8196015208 ਤੇ ਸਪੰਰਕ ਕੀਤਾ ਜਾ ਸਕਦਾ ਹੈ।

ਮੀਟਿੰਗ ਵਿੱਚ ਜਿਲ•ਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਵਲੋਂ ਦੱਸਿਆ ਗਿਆ ਕਿ ਅਗਸਤ ਮਹੀਨੇ ਦੌਰਾਨ ਹੁਣ ਤੱਕ 2055 ਲੋਕਾਂ ਨੂੰ ਡੀ.ਬੀ.ਈ.ਈ ਗੁਰਦਾਸਪੁਰ ਵਲੋਂ ਰੋਜਗਾਰ ਦਵਾਇਆ ਗਿਆ ਅਤੇ 1433 ਲੋਕਾਂ ਦੇ ਫਾਰਮ ਸਵੈਰੋਜਗਾਰ ਸ਼ੁਰੂ ਕਰਨ ਲਈ ਵੱਖ ਵੱਖ ਬੈਕਾਂ ਨੂੰ ਸਪਾਂਸਰ ਕੀਤੇ ਗਏ ਅਤੇ ਜੁਲਾਈ ਮਹੀਨੇ ਦੌਰਾਨ ਕੁੱਲ 930 ਪ੍ਰਾਰਥੀਆ ਨੂੰ ਸਵੈਰੋਜਗਾਰ ਦੇ ਵੱਖ ਵੱਖ ਕੰਮਾਂ ਲਈ ਲੋਨ ਦਿਵਾਇਆ ਗਿਆ ।

Written By
The Punjab Wire