ਜ਼ਿਲੇ ਅੰਦਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਦੁੱਧ ਦੀ ਕੀਤੀ ਜਾ ਰਹੀ ਟੈਸਟਿੰਗ
ਦੁੱਧ ਦੀ ਸ਼ਿਕਾਇਤ ਸਬੰਧੀ ਵਿਅਕਤੀ ਸਿੱਧੇ ਤੋਰ ‘ਤੇ ਡੇਅਰੀ ਵਿਭਾਗਦੇ ਦਫਤਰ ਵਿਖੇ ਆ ਕੇ ਦੁੱਧ ਟੈਸਟ ਕਰਵਾ ਸਕਦੇ ਹਨ ਜਾਂ ਵਧੇਰੇ ਜਾਣਕਾਰੀ ਲਈ 01874-220163 ‘ਤੇ ਸੰਪਰਕ ਕਰੋ
ਗੁਰਦਾਸਪੁਰ, 20 ਜੁਲਾਈ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਲੋਕਾਂ ਨੂੰ ਮਿਆਰੀ ਦੁੱਧ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਲਗਾਤਾਰ ਦੁੱਧ ਦੇ ਸੈਂਪਲ ਇਕੱਤਰ ਕਰਕੇ ਟੈਸਟ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰਜੀਤ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਸਥਾਨਕ ਸੰਤ ਨਗਰ ਵਿਖੇ ਦੁੱਧ ਟੈਸਟਿੰਗ ਕੈਂਪ ‘ ਹਿਊਮਨ ਰਾਈਟਸ ਸੰਰੰਕਸ਼ਨ ਸੰਸਥਾ, (Human Rights sanrakshan sanstha) ਗੁਰਦਾਸਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ। ਦੁੱਧ ਦੇ ਟੈਸਟਿੰਗ ਕਰਕੇ 51 ਸੈਂਪਲ ਲੈ ਕੇ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਟੈਸਟ ਕਰਵਾਉਣ ਲਈ ਭੇਜੇ ਗਏ। ਇਸ ਮੌਕੇ ਡਾ. ਸ਼ਾਮ ਸੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸਾਗਰ ਸ਼ਰਮਾ ਜ਼ਿਲ•ਾ ਯੂਥ ਪ੍ਰਧਾਨ’ ਹਿਊਮਨ ਰਾਈਟਸ ਸੰਰੰਕਸ਼ਨ ਸੰਸਥਾ, ਗੁਰਦਾਸਪੁਰ ਰਾਮ ਲਾਲ ਐਮ ਸੀ ਆਦਿ ਮੋਜੂਦ ਸਨ।
ਡਿਪਟੀ ਡਾਇਕੈਰਟਰ ਡੇਅਰੀ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਦੁੱਧ ਦੀ ਟੈਸਟਿਗ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਮੁਹੱਲਾ ਨਿਵਾਸੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਚੰਗੇ ਕਿਰਦਾਰ ਵਾਲੇ ਦੋਧੀਆਂ/ਜਾਣ ਪਛਾਣ ਵਾਲੇ ਪਸ਼ੂ ਪਾਲਕਾਂ ਤੋ ਜਾਂ ਪੈਕਟਾਂ ਵਾਲੇ ਦੁੱਧ ਦੀ ਖਰੀਦ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਗਰਮੀਆਂ ਦੇ ਮੌਸਮ ਦੌਰਾਨ ਮਿਲਾਵਟ ਖੋਰੀ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਵੱਖ-ਵੱਖ ਵਾਰਡਾਂ/ਮੁਹੱਲਿਆਂ ਵਿਚ ਸੈਂਪਲ ਲਏ ਜਾਣਗੇ।
ਉਨਾਂ ਕਿਹਾ ਕਿ ਕਿਸੇ ਸ਼ਹਿਰ ਵਾਸੀ/ਵਿਅਕਤੀ ਨੂੰ ਜੇਕਰ ਦੁੱਧ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਸਿੱਧੇ ਤੋਰ ‘ਤੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ, ਜ਼ਿਲਾ ਪ੍ਰਬੰਧੀ ਕੰਪਲੈਕਸ, ਬਲਾਕ ਬੀ-ਚੋਥੀ ਮੰਜ਼ਿਲ, ਕਮਰਾ ਨੰਬਰ 508 ਵਿਖੇ ਕਿਸੇ ਵੀ ਕੰਮ ਵਾਲ ਦਿਨ ਸਵੇਰੇ 9 ਵਜੋ ਤੋਂ 11 ਵਜੇ ਤਕ ਦੁੱਧ ਟੈਸਟ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 01874-220163 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।