ਜਵਾਨਾ ਦੀ ਸ਼ਲਾਘਾ ਕਰਦਿਆ ਫਲ ਤੇ ਮਠਿਆਈਆ ਕੀਤੀਆ ਭੇਂਟ
ਡੇਰਾ ਬਾਬਾ ਨਾਨਕ/ ਗੁਰਦਾਸਪੁਰ, 20 ਜੁਲਾਈ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਭਾਰਤ ਪਾਕਿਸਤਾਨ ਸਰਹੱਦ ਤੇ ਬੀ.ਐਸ.ਐਫ ਦੀ 10 ਬਟਾਲੀਅਨ ਸ਼ਿਕਾਰ ਮਾਛੀਆ ਵਲੋਂ ਪਾਕਿਸਤਾਨ ਵਾਲੇ ਪਾਸਿਓ ਰਾਵੀ ਦਰਿਆ ‘ਚ ਰੁੜਦੀ ਆ ਰਹੀ 60 ਪੈਕਟ ਹੈਰੋਇਨ ਬਰਾਮਦ ਕਰਨ ਵਾਲੇ ਜਵਾਨਾ ਅਤੇ ਅਧਿਕਾਰੀਆ ਦੀ ਹੌਸਲਾ ਅਫ਼ਜਾਈ ਕੀਤੀ ਹੈ। ਇਸ ਸਬੰਧੀ ਅੱਜ ਦੇਰ ਸਾਂਮ ਐਸ.ਡੀ.ਐਮ ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿਲੋਂ ਨੇ ਮੁੱਖ ਮੰਤਰੀ ਪੰਜਾਬ ਦੀ ਤਰਫ਼ੋ ਹੈਰੋਇਨ ਬਰਾਮਦ ਕਰਨ ਵਾਲੇ ਬੀ.ਐਸ.ਐਫ ਦੇ ਜਵਾਨਾ ਅਤੇ ਅਧਿਕਾਰੀਆ ਦਾ ਵਿਸੇਸ ਸਨਮਾਨ ਕਰਦਿਆਂ ਉਨਾਂ ਨੂੰ ਫਲ ਅਤੇ ਮਠਿਆਈਆ ਭੇਂਟ ਕੀਤੀਆਂ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਐਸ.ਡੀ.ਐਮ ਢਿਲੋਂ ਨੇ ਕਿਹਾ ਕਿ ਬੀ.ਐਸ.ਐਫ ਦੇ ਜਵਾਨਾ ਵਲੋਂ ਕੀਤੀ ਗਈ ਇਸ ਸ਼ਲਾਘਾਯੋਗ ਪ੍ਰਾਪਤੀ ਨੂੰ ਮੁੱਖ ਰੱਖਦਿਆ ਅੱਜ ਮੁੱਖ ਮੰਤਰੀ ਪੰਜਾਬ ਵਲੋਂ ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫਾਕ ਨੂੰ ਜਵਾਨਾ ਦੀ ਹੌਸਲਾ ਅਫਜਾਈ ਲਈ ਕਿਹਾ ਗਿਆ ਸੀ ਜਿਸ ਤਹਿਤ ਉਨਾਂ ਇਥੇ ਪਹੁੰਚ ਕੇ ਜਵਾਨਾ ਦਾ ਸਤਿਕਾਰ ਕਰਕੇ ਮਾਣ ਮਹਿਸੂਸ ਕਰ ਰਹੇ ਹਨ। ਉਨਾ ਬੀ.ਐੇਸ.ਐਫ ਵਲੋਂ ਸਰਹੱਦ ਤੇ ਪੂਰੀ ਮੁਸਤੈਦੀ ਨਾਲ ਨਿਭਾਈਆ ਜਾ ਰਹੀਆ ਸੇਵਾਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀ.ਐਸ.ਐੇਫ ਨੇ ਹਮੇਸਾ ਦੇਸ਼ ਦੀਆ ਸਰਹੱਦਾ ਦੀ ਰਾਖੀ ਕਰਦਿਆਂ ਦੇਸ ਵਿਰੋਧੀ ਤਾਕਤਾ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਜਿਸ ਦੇ ਚਲਦਿਆ ਬੀ.ਐਸ.ਐਫ ਵਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਜਿਸ ਦੀ ਅੰਤਰਰਾਸਟਰੀ ਬਜਾਰ ‘ਚ ਕੀਮਤ 3 ਅਰਬ ਤੋਂ ਉਪਰ ਹੈ ਬਰਾਮਦ ਕੀਤੀ ਹੈ।
ਇਸ ਮੌਕੇ ਤੇ ਸ੍ਰੀ ਰਾਜੇਸ ਸ਼ਰਮਾ ਡੀ.ਆਈ.ਜੀ, ਬੀ ਐਸ ਐਫ ਸੈਕਟਰ ਹੈਡਕੁਆਟਰ ਗੁਰਦਾਸਪੁਰ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਬੀ.ਐਸ.ਐਫ ਜਵਾਨਾ ਦੀ ਕੀਤੀ ਗਈ ਹੌਸਲਾ ਅਫ਼ਜਾਈ ਤੇ ਧੰਨਵਾਦ ਕਰਦਿਆਂ ਕਿਹਾ ਕਿ ਬੀ.ਐਸ.ਐਫ ਹਮੇਸਾ ਦੇਸ ਦੀਆ ਸਰਹੱਦੀ ਦੀ ਰਾਖੀ ਕਰਨ ਲਈ ਦ੍ਰਿੜ ਸੰਕਲਪ ਹੈ।
ਇਸ ਮੌਕੇ ‘ਤੇ 10 ਬਟਾਲੀਅਨ ਦੇ ਕੰਪਨੀ ਕਮਾਂਡੈਟ ਕੁਲਦੀਪ ਰਾਜੂ, ਤਹਿਸੀਲਦਾਰ ਨਵਕਿਰਤ ਸਿੰਘ ਡੇਰਾ ਬਾਬਾ ਨਾਨਕ, ਸਕੱਤਰ ਜਿਲ੍ਹਾ ਰੈਡ ਕਰਾਸ ਗੁਰਦਾਸਪੁਰ ਰਾਜੀਵ ਠਾਕਰ ਸਮੇਤ ਬੀ.ਐਸ.ਐਫ ਦੇ ਅਧਿਕਾਰੀ ਹਾਜ਼ਰ ਸਨ।