ਗੁਰਦਾਸਪੁਰ

ਇੰਦਰਜੀਤ ਸਿੰਘ ਹਰਪੁਰਾ ਨੇ ਜ਼ਿਲਾ ਲੋਕ ਸੰਪਰਕ ਅਫਸਰ ਬਟਾਲਾ ਦਾ ਚਾਰਜ ਸੰਭਾਲਿਆ

ਇੰਦਰਜੀਤ ਸਿੰਘ ਹਰਪੁਰਾ ਨੇ ਜ਼ਿਲਾ ਲੋਕ ਸੰਪਰਕ ਅਫਸਰ ਬਟਾਲਾ ਦਾ ਚਾਰਜ ਸੰਭਾਲਿਆ
  • PublishedJuly 10, 2020

ਬਟਾਲਾ,  10 ਜੁਲਾਈ । ਇੰਦਰਜੀਤ ਸਿੰਘ ਹਰਪੁਰਾ ਨੇ ਜਿਲਾ ਲੋਕ ਸੰਪਰਕ ਅਫਸਰ ਬਟਾਲਾ ਵੱਜੋ ਅੱਜ ਅਹੁਦਾ ਸੰਭਾਲ ਲਿਆ ਹੈ । ਇਸ ਤੋ ਪਹਿਲਾ ਉਹ ਸਹਾਇਕ ਲੋਕ ਸੰਪਰਕ ਅਫਸਰ ਬਟਾਲਾ ( ਏ.ਪੀ.ਆਰ.ੳ) ਬਟਾਲਾ ਵਿਖੇ ਸੇਵਾਵਾ ਨਿਭਾ ਰਹੇ ਸਨ। ਅੱਜ ਅਹੁਦਾ ਸੰਭਾਲਣ ਮੌਕੇ ਸ੍ਰ: ਬਲਵਿੰਦਰ ਸਿੰਘ ਐਸ.ਡੀ.ਐਮ ਬਟਾਲਾ,  ਸ੍ਰ: ਬਲਜਿੰਦਰ ਸਿੰਘ ਤਹਿਸੀਲਦਾਰ ਬਟਾਲਾ, ਸ੍ਰੀ ਮਤੀ ਅਮਨਦੀਪ ਕੌਰ ਬੀ.ਡੀ.ਪੀ.ੳ.ਬਟਾਲਾ ਅਤੇ ਐਸ.ਐਸ ਬੋਰਡ ਦੇ ਮੈਬਰ ਭੁਪਿੰਦਰਪਾਲ ਸਿੰਘ ਭਗਤੁਪੁਰ , ਉਘੇ ਸਮਾਜ ਸੇਵੀ ਹਰਮਨ ਸਿੰਘ ਗੁਰਾਇਆ,  ਨੈਸਨਲ ਐਵਾਡੀ ਸਰਪੰਚ ਪੰਥਦੀਪ ਸਿੰਘ ਛੀਨਾ,  ਸਟੇਟ ਐਵਾਡੀ ਸਰਪੰਚ ਦਲਜੀਤ ਸਿੰਘ ਚੂਹੇਵਾਲ ਅਤੇ ਬਟਾਲਾ ਸਹਿਰ ਦੀਆਂ ਪ੍ਰਮੁੱਖ ਸਖਸੀਅਤਾਂ ਨੇ ਇਸ  ਮੌਕੇ ਮੁਬਾਰਕਾਂ ਦਿੱਤੀਆਂ ।

ਜ਼ਿਲਾ ਲੋਕ ਸੰਪਰਕ ਅਫਸਰ ਬਟਾਲਾ ਸ੍ਰ: ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਉਹ ਆਪਣੀ ਨਵੀ ਜੁਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਹਨਾ ਕਿਹਾ ਕਿ ਉਹਨਾ ਦੀ ਪਹਿਲੀ ਤਰਜੀਹ ਪੰਜਾਬ ਸਰਕਾਰ ਦੀ ਮਿਸ਼ਨ ਫਤਿਹ ਜਾਗਰੂਕਤਾ  ਮੁਹਿੰਮ ਨੂੰ ਬਟਾਲਾ ਜਿਲੇ ਵਿੱਚ ਜਮੀਨੀ ਪੱਧਰ ਤੱਕ ਪਾਹੁੱਚਾਉਣਾ ਹੈ। ਇਸ ਤੋ ਇਲਾਵਾ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ  ਯੋਜਨਾਵਾ ਅਤੇ ਨੀਤੀਆਂ ਨੂੰ ਆਮ ਲੋਕਾਂ ਤੱਕ ਪਾਹੁਚਾਇਆ ਜਾਵੇਗਾ।  

Written By
The Punjab Wire