ਕਿਸਾਨਾਂ ਨੂੰ ਸਾਜ਼ਿਸ਼ ਤਹਿਤ ਠੱਗਣ ਦੀ ਕੋਸ਼ਿਸ਼ ਕਰ ਰਹੀ ਹੈ ਕੇਂਦਰ ਸਰਕਾਰ : ਸੁਨੀਲ ਜਾਖੜ
ਗੁਰਦਾਸਪੁਰ, 25 ਜੂਨ (ਮੰਨਨ ਸੈਣੀ) । ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਸੂਬਾ ਕਾਂਗਰਸ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਠੱਗਣ ਦਾ ਯਤਨ ਕਰ ਰਹੀ ਹੈ। ਅੱਜ ਅਸੀਂ ਕਿਸਾਨਾਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਆਏ ਹਾਂ, ਤਾਂ ਜੋ ਉਨ•ਾਂ ਨੂੰ ਪਤਾ ਲੱਗ ਸਕੇ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਹੈ। ਉਹ ਅੱਜ ਪੰਚਾਇਤ ਭਵਨ ਗੁਰਦਾਸਪੁਰ ‘ਚ ਕਿਸਾਨਾਂ ਨਾਲ ਮਿਲਣ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ•ਾਂ ਨਾਲ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ, ਸਾਬਕਾ ਵਜ਼ੀਰ ਅਸ਼ਵਨੀ ਸੇਖੜੀ ਤੇ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਵਿਸ਼ੇਸ ਤੋਰ ‘ਤੇ ਹਾਜ਼ਰ ਸਨ।
ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਆਰਡੀਨੈਂਸ ਰਾਹੀਂ ਕਾਲਾ ਕਾਨੂੰਨ ਲਿਆਈ ਹੈ। ਉਨ•ਾਂ ਕਿਹਾ ਕਿ ਸਰਕਾਰ ਦੀ ਨੀਅਤ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ਨੂੰ ਖਤਮ ਕਰਨ ਦੀ ਹੈ ਅਤੇ ਸਰਕਾਰ ਸਾਜ਼ਿਸ਼ ਤਹਿਤ ਇਸਨੂੰ ਪੜਾਅਵਾਰ ਤਰੀਕੇ ਨਾਲ ਖਤਮ ਕਰਨ ਵਿੱਚ ਲੱਗੀ ਹੈ, ਜਿਸ ਲਈ ਉਸ ਨੇ ਸਾਰੀ ਰੂਪ ਰੇਖਾ ਤਿਆਰ ਕਰ ਲਈ ਹੈ। ਉਨ•ਾਂ ਕਿਹਾ ਕਿ ਇਕ ਪਾਸੇ ਕੋਰੋਨਾ ਵਾਇਰਸ ਕਾਰਨ ਦੇਸ਼ ਬੰਦ ਹੈ, ਚੀਨ ਨਾਲ ਲੜਾਈ ਦੇ ਅਸਾਰ ਬਣੇ ਹੋਏ ਹਨ ਅਤੇ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਅਜਿਹੇ ਸਮੇਂ ਵਿੱਚ ਸਰਕਾਰ ਕਾਲਾ ਕਾਨੂੰਨ ਆਰਡੀਨੈਂਸ ਦੇ ਜ਼ਰੀਏ ਲੈ ਕੇ ਆਈ ਹੈ।
ਸ਼੍ਰੀ ਜਾਖੜ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਜਿਥੇ ਸਾਰਾ ਦੇਸ਼ ਤਾਲਾਬੰਦ ਸੀ ਅਤੇ ਇੰਡਸਟਰੀ ਮੰਦੀ ਦੇ ਦੌਰ ਵਿੱਚੋਂ ਗੁਜਰ ਰਹੀ ਸੀ, ਉਦੋਂ ਦੇਸ਼ ਦੇ ਕਿਸਾਨ ਨੇ ਆਮ ਜਨਤਾ ਤੇ ਸਰਕਾਰ ਦਾ ਹੱਥ ਫੜਿਆ ਅਤੇ ਕਿਉਂਕਿ ਇਹੀ ਇਕ ਅਜਿਹਾ ਵਰਗ ਸੀ ਜੋ ਵਿਰੋਧੀ ਹਲਾਤਾਂ ਵਿੱਚ ਵੀ ਖੜ•ਾ ਰਿਹਾ। ਇਸ ਵਰਗ ਨੂੰ ਤਾਂ ਸ਼ਾਬਾਸ਼ ਮਿਲਣੀ ਚਾਹੀਦੀ ਸੀ, ਪਰ ਕੇਂਦਰ ਦੀ ਭਾਜਪਾ ਸਰਕਾਰ ਇਸੇ ਵਰਗ ਦੇ ਖਿਲਾਫ ਸਾਜ਼ਿਸ਼ ਰੱਚ ਰਹੀ ਹੈ। ਉਨ•ਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਵਲੋਂ 1 ਕਰੋੜ 27 ਲੱਖ ਟਨ ਕਿਸਾਨਾਂ ਦੀ ਕਣਕ ਖਰੀਦੀ ਗਈ ਅਤੇ ਕਿਸਾਨਾਂ ਦੀ ਫ਼ਸਲ ਦਾ 26 ਹਜ਼ਾਰ ਕਰੋੜ ਰੁਪਏ ਉਨ•ਾਂ ਨੂੰ ਸਮੇਂ ਸਿਰ ਦਿੱਤਾ ਗਿਆ। ਇਹ ਤਾਂ ਹੀ ਸੰਭਵ ਹੋਇਆ ਕਿ ਫ਼ਸਲ ਦੀ ਖਰੀਦ ਐਮ.ਐਸ.ਪੀ. ‘ਤੇ ਹੋ ਰਹੀ ਹੈ, ਪਰ ਜਿਸ ਦਿਨ ਇਹ ਖਰੀਦ ਐਮ.ਐਸ.ਪੀ. ‘ਤੇ ਬੰਦ ਹੋ ਗਈ, ਤਾਂ ਪੰਜਾਬ ਦਾ ਕਿਸਾਨ ਮਜ਼ਦੂਰ ਬਣ ਕੇ ਰਹਿ ਜਾਵੇਗਾ।
ਉਨਾਂ ਨੇ ਅੱਗੇ ਕਿਹਾ ਕਿ ਉਨ•ਾਂ ਕੋਲ ਇਕ ਵਿਡੀਓ ਸਾਹਮਣੇ ਆਇਆ, ਜਿਸ ਵਿੱਚ ਇਕ ਕਿਸਾਨ ਕਹਿ ਰਿਹਾ ਹੈ ਕਿ ਉਸ ਦੀ ਮੱਕੀ ਦੀ ਢੇਰੀ 600 ਰੁਪਏ ਵਿੱਚ ਵਿੱਕ ਰਹੀ ਹੈ, ਜਿਸ ਨੂੰ ਉਹ ਪਸ਼ੂਆਂ ਨੂੰ ਖਿਲਾਉਣਾ ਜ਼ਿਆਦਾ ਸਹੀ ਸਮਝਦਾ ਹੈ। ਉਨ•ਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸ਼ਾਹੂਕਾਰਾਂ ਦੇ ਹੱਥਾਂ ਵਿੱਚ ਖੇਲ ਰਹੀ ਹੈ ਅਤੇ ਸਰਕਾਰ ਦੀ ਇਹ ਸਾਜ਼ਿਸ਼ ਕਾਬਯਾਬ ਹੋ ਗਈ, ਤਾਂ ਕਣਕ ਤੇ ਝੋਨਾ ਵੀ ਇਸੇ ਤਰ•ਾਂ ਹੀ ਵਿਕੇਗਾ ਅਤੇ ਕਿਸਾਨ ਬਦਹਾਲ ਹੋ ਜਾਵੇਗਾ। ਇਕ ਸਵਾਲ ਦੇ ਜਵਾਬ ਵਿੱਚ ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਕੁਰਸੀ ਦਾ ਡਰ ਸਤਾਅ ਰਿਹਾ ਹੈ, ਕਿਉਂਕਿ ਦੱਬੀ ਜੁਬਾਨ ਵਿੱਚ ਉਹ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੇ ਹਨ, ਪਰ ਜਦੋਂ ਕੇਂਦਰ ਸਰਕਾਰ ਇਹ ਕਾਨੂੰਨ ਲੈ ਕੇ ਆਈ, ਤਾਂ ਸ਼੍ਰੋਮਣੀ ਅਕਾਲੀ ਦਲ ਮੌਨ ਕਿਉਂ ਹੈ।
ਇਸ ਮੌਕੇ ਸ੍ਰੀ ਅਸ਼ੋਕ ਚੋਧਰੀ ਸੀਨੀਅਰ ਕਾਂਗਰਸੀ ਆਗੂ, ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਚੇਅਰਮੈਨ ਰਵੀਨੰਦਨ ਸਿੰਘ ਬਾਜਵਾ, ਐਡਵੈਕੇਟ ਬਲਜੀਤ ਸਿੰਘ ਪਾਹੜਾ, ਜ਼ਿਲ•ਾ ਕਾਂਗਰਸ ਪ੍ਰਧਾਨ ਰੋਸ਼ਨ ਜੋਸ਼ਫ, ਸੰਜੀਵ ਤ੍ਰਿਖਾ, ਚੇਅਰਮੈਨ ਸੁੱਚਾ ਸਿੰਘ ਰਾਮਨਗਰ, ਬਲਵਿੰਦਰ ਸਿੰਘ ਤੇ ਕੈਪਟਨ ਲਖਵਿੰਦਰ (ਦੋਵੇ ਜਿਲਾ ਪ੍ਰੀਸਦ ਮੈਂਬਰ), ਸਵਰਨ ਮੁੱਢ ਸਿਟੀ ਪ੍ਰਧਾਨ ਬਟਾਲਾ, ਦਰਸ਼ਨ ਮਹਾਜਨ ਸਿਟੀ ਪ੍ਰਧਾਨ ਗੁਰਦਾਸਪੁਰ, ਸੁਰਿੰਦਰ ਸ਼ਰਮਾ, ਬੂਟਾ ਸਿੰਘ ਬਾਜਵਾ ਸੀਨੀਅਰ ਕਾਂਗਰਸੀ ਆਗੀ, ਚੇਅਰਮੈਨ ਰੰਜੂ ਸ਼ਰਮਾ, ਕੰਵਲਜੀਤ ਸਿੰਘ ਟੋਨੀ, ਸਿਕੰਦਰ ਸਿੰਘ ਪੀਏ,
ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।